ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਜਾਗਰੂਕ ਹੋਣ ਤੇ ਬਚ ਸਕਣ

0
5642

ਅਜੋਕੇ ਜੁੱਗ ਵਿੱਚ ਸਭ ਤੋਂ ਗੰਭੀਰ ਬੀਮਾਰੀ ਦੇ ਰੂਪ ਵਿੱਚ ਕੈਂਸਰ ਨੂੰ ਜਾਣਿਆ ਜਾਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਬੀਮਾਰੀ ਦੀ ਖੋਜ਼ ਵਿੱਚ ਅਰਬਾਂ ਡਾਲਰਾਂ ਦਾ ਖਰਚਾ ਕੀਤਾ ਗਿਆ। ਇਸ ਦੇ ਬਾਵਜੂਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤੱਕ ਜਿਹੜੀਆਂ ਖੋਜਾਂ ਹੋਈਆ ਹਨ, ਉਹ ਕੈਂਸਰ ਦੇ ਇਲਾਜ ਤੋਂ ਜ਼ਿਆਦਾ ਉਸ ਦੀ ਪਛਾਣ ਕਰਨ ਦੀਆ ਹੋਈਆਂ।

ਕੈਂਸਰ ਕੀ ਹੈ
ਕੈਂਸਰ ਮੁੱਖ ਰੂਪ ਤੋਂ ਸਰੀਰ ਦੇ ਕਿਸੇਵੀ ਹਿੱਸੇ ਚ ਕੋਸ਼ਿਕਾਵਾਂ ਦੀ ਬੇਕਾਬੂ ਪੈਦਾਵਾਰ ਹੈ। ਜਦੋਂ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਸ਼ਿਕਾਵਾਂ ਦੀ ਪੈਦਾਵਾਰ, ਬਿਨਾਂ ਕਿਸੀ ਕੰਟਰੋਲ ਦੇ ਸ਼ੁਰੂ ਹੋ ਜਾਂਦੀ ਹੈ ਤਾਂ ਓਹ ਇਹ ਕੋਸ਼ਿਕਾਵਾਂ ਇਕ ਸਖਤ ਟਿਊਮਰ ਦੀ ਸ਼ਕਲ ਚ ਬਣ ਜਾਂਦੀਆਂ ਹਨ। ਇਸੇ ਨੂੰ ਹੀ ਕੈਂਸਰ ਆਖਦੇ ਹਨ। ਇਹ ਕੋਸ਼ਿਕਾਵਾਂ ਸਰੀਰ ਦੇ ਦੂਜੇ ਭਾਗ ਵਿੱਚ ਜਾ ਕੇ ਓਥੇ ਵੀ ਕੋਸ਼ਿਕਾਵਾਂ ਦੀ ਪੈਦਾਵਾਰ ਬਿਨਾ ਕਿਸੀ ਕੰਟਰੋਲ ਦੇ ਸੁਰੂ ਕਰ ਦਿੰਦੀਆਂ ਹਨ।

ਏਦਾਂ ਕੈਂਸਰ ਹੌਲੀ-ਹੌਲੀ ਸਰੀਰ ਵਿੱਚ ਵਧਦਾ ਜਾਂਦਾ ਹੈ। ਖੋਜਾਂ ਅਨੁਸਾਰ ਕੋਸ਼ਿਕਾਵਾਂ ਦੀ ਪੈਦਾਵਾਰ ਦੇ ਸਮੇਂ, ਕੋਸ਼ਿਕਾਂ ਦੀ ਵੰਡ ਵੇਲੇ ਕੇਂਦਰਕ ਦਾ ਡੀ ਐਨ ਏ ਬਹੁਤ ਕਮਜੋæਰ ਹੋ ਜਾਂਦਾ ਹੈ। ਅਜਿਹੀ ਘੜੀ ਆਜ਼ਾਦ ਤੱਤਾਂ ਦੇ ਕਾਰਨ ਕੋਸ਼ਿਕਾਂ ਦੇ ਡੀ ਐਨ ਏ, ਕੇਂਦਰਕ ਨੂੰ ਹਾਨੀ ਪਹੁੰਚਾਉਂਦੇ ਹਨ। ਬਹੁਤ ਜ਼ਿਆਦਾ ਆਕਸੀਡੇਟਿਵ ਤਣਾਅ ਅਤੇ ਆਜਾਦ ਤੱਤਾਂ ਕਾਰਨ ਹੋਏ ਨੁਕਸਾਨ ਨਾਲ ਸਾਡਾ ਮੁਰੰਮਤ -ਤੰਤਰ ਢੇਰੀ ਕੰਮ ਨਹੀ ਕਰਦਾ ਹੈ।

ਇਸ ਵੇਲੇ ਆਜ਼ਾਦ ਤੱਤ ਡੀ ਐਨ ਏ ਦੀ ਅਨੁਵੰਸ਼ਕ ਸੰਰਚਨਾ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ। ਇਸ ਕਾਰਨ ਕੋਸ਼ਿਕਾਵਾਂ ਵਿੱਚ ਫਾਲਤੂ ਵਾਧਾ ਹੋਣ ਲੱਗਦਾ ਹੈ। ਇਸ ਵਾਧੇ ਦੇ ਨਤੀਜੇ ਵੱਜੋਂ ਇਹ ਤਬਦੀਲ ਡੀ ਐਨ ਏ ਹਰੇਕ ਨਵੀਂ ਕੋਸ਼ਿਕਾਂ ਵਿੱਚ ਪਹੁੰਚ ਜਾਂਦਾ ਹੈ। ਇਨ੍ਹਾਂ ਨਵੀਆਂ ਖੋਜਾਂ ਮੁਤਾਬਿਕ, ਇਸਦੀ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਦੀ ਸਮਰੱਥਾ ਵੱਧ ਜਾਂਦੀ ਹੈ। ਏਦਾ, ਕੈਂਸਰ ਆਪਣਾ ਅਸਲੀ ਰੂਪ ਧਾਰਨ ਕਰਦਾ ਜਾਂਦਾ ਹੈ।

ਖੋਜਾਂ ਰਾਹੀਂ ਇਹ ਸਿੱਧ ਹੋ ਚੁੱਕਿਆ ਹੈ ਕਿ ਕੈਂਸਰ ਇੱਕ ਬਹੁਭਾਗੀ ਪ੍ਰਕਿਰਿਆ ਹੈ। ਇਸ ਨੂੰ ਮੁੱਢਲੀ ਅਵਸਥਾ ਤੋਂ ਵਿਕਸਤ ਹੋਣ ਵਿੱਚ ਬਾਲਗਾਂ ਵਿੱਚ 10 ਤੋਂ 30 ਸਾਲ ਤੱਕ ਲੱਗ ਸਕਦੇ ਹ। ਇਸਦੀ ਬਜਾਏ ਬੱਚਿਆਂ ਵਿੱਚ ਇਸ ਦੀ ਪ੍ਰਕਿਰਿਆ ਬੜੀ ਤੇਜ਼ੀ ਨਾਲ ਵੱਧਦੀ ਹੈ।

ਕੈਂਸਰ ਦੇ ਮੁੱਢਲੇ ਲੱਛਣ

ਤੀਵੀਆਂ ਦਾ ਮਾਸਿਕ-ਧਰਮ ਬੇਵਕਤਾ ਹੋ ਜਾਂਦਾ ਹੈ।
ਛਾਤੀਆਂ ਦੀ ਸ਼ਕਲ ਵਿੱਚ ਤਬਦੀਲੀ ਆ ਜਾਂਦੀ ਹੈ।
ਮਰਦਾਂ ਵਿੱਚਬਿਨਾ ਕਿਸੀ ਤਕਲੀਫ ਦੇ ਪਿਸ਼ਾਬ ਵਿੱਚ ਖੂਨ ਨਿਕਲਦਾ ਹੈ।
ਕੋਈ ਵੀ ਚੀਜ਼ ਖਾਂਦਿਆਂ ਲੰਘਾਦਿਆਂ ਤਕਲੀਫ ਹੁੰਦੀ ਹੈ।
ਢਿੱਡ ਹਰ ਵੇਲੇ ਦੁੱਖਦਾ ਹੀ ਰਹਿੰਦਾ ਹੈ।
ਚਮੜੀ ਤੇ ਦਾਗ ਜਹੇ ਪੈ ਜਾਣੇ ਅਤੇ ਉਨ੍ਹਾਂ ਵਿੱਚ ਖੁਰਕ ਹੋਣੀ ਅਤੇ ਕਦੇ-ਕਦੇ ਖੂਨ ਵੀ ਆਉਣਾ।
ਲਗਾਤਾਰ ਭਾਰ ਦਾ ਘੱਟਦਿਆਂ ਜਾਣਾ।
ਘੜੀ-ਘੜੀ ਟੱਟੀ ਜਾਣ ਦੀ ਇੱਛਾ ਹੋਣੀ
ਸਾਹ ਲੈਣ ਵਿੱਚ ਔਖਿਆਈ ਮਹਿਸੂਸ ਹੋਣੀ।
ਬਲਗਮ ਦੇ ਨਾਲ ਖੂਨ ਦਾ ਆਉਣਾ
ਕੈਂਸਰ ਦੇ ਉਪਰੋਕਤ ਲੱਛਣ ਇਸ ਗੱਲ ਤੇ ਨਿਰਭਰ ਕਰਦੇ ਹਨ ਕਿ ਕੈਂਸਰ ਕਿਹੜੀ ਥਾਂ ਤੇ ਹੈ ਹਾਲਾਤ ਦੇ ਨਾਲ-ਨਾਲ ਗੱਠ ਦਾ ਵਾਧਾ ਕਿਤਨਾ ਹੈ ਕੈਂਸਰ ਜਿਹੜੀ ਜਗ੍ਹਾ ਤੇ ਹੋਏਗਾ, ਉਸੀ ਨਾਲ ਸੰਬੰਧਿਤ ਲੱਛਣ ਹੋਣਗੇ।

ਕੈਂਸਰ ਵਧੇਰੇ ਇਨ੍ਹਾਂ ਥਾਵਾਂ ਤੇ ਹੁੰਦਾ ਹੈ:-

ਗਰਦਨ ਅੰਡਕੋਸ਼ ਮਸਾਨਾ
ਜਿਗਰ ਹੱਡੀਆ ਛਾਤੀਆਂ
ਚਮੜੀ ਸ਼ਿਸ਼ਨ ਦੀਆਂ ਗੰ੍ਰਥੀਆਂ ਬੱਚੇਦਾਨੀ
ਪਾਚਕ ਗੰ੍ਰਥੀ ਫੇਫੜੇ ਅੰਤੜੀ ਉਪਰੋਕਤ ਥਾਵਾਂ ਤੋਂ ਬਿਨਾਂ ਵੀ ਕਿਸੇ ਹੋਰ ਥਾਂ ਤੇ ਕੈਂਸਰ ਹੋ ਸਕਦਾ ਹੈ।
ਕੈਂਸਰ ਦੀਆਂ ਕਿਸਮਾਂ
ਕੈਂਸਰ ਖਾਸ ਤੌਰ ਤੇ ਤਿੰਨ ਤਰ੍ਹਾਂ ਦਾ ਹੁੰਦਾ ਹੈ।
ਲਿਊਕੇਮੀਆ: ਇਹ ਲਹੂ ਚ ਘੁਸਿਆ ਹੁੰਦਾ ਹੈ।
ਸਾਰਕੋਮਾਸ ਲਿਪੋ: ਇਹ ਕੈਂਸਰ ਖਾਸ ਤੌਰ ਤੇ ਛਾਤੀਆਂ, ਹੱਡੀਆਂ ਊਤਕਾਂ ਅਤੇ ਭਰੂਣ ਦੀ ਨਾੜ ਦੇ ਪੱਠਿਆਂ ਚ ਹੁੰਦਾ ਹੈ।
ਕਾਰਸਿਨੋਮਾਸ: ਇਹ ਕੈਂਸਰ ਖਾਸ ਤੌਰ ਤੇ ਗੰ੍ਰਥੀਆ,ਚਮੜੀ ਅਤੇ ਮਿਊਕਸ ਮੇਂਬਰੇਨ ਚ ਹੁੰਦਾ ਹੈ।

ਕੋਲੋਨ ਕੈਂਸਰ
ਜਦੋਂ ਸਾਡੇ ਭੋਜਨ „ਚ ਰੇਸ਼ੇ ਦੀ ਘਾਟ ਆ ਜਾਂਦੀ ਹੈ ਤਾਂ ਖਾਧਾ ਹੋਇਆ ਭੋਜਨ ਬਹੁਤ ਜ਼ਿਆਦਾ ਸਮੇਂ ਤੱਕ ਵੱਡੀ ਆਂਤੜੀ ਚ ਰਹਿੰਦਾ ਹੈ। ਜਿਸ ਕਾਰਨ ਆਂਤੜੀ ਵਿੱਚ ਕੈਂਸਰ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਬਿਨਾਂ ਚਰਬੀ ਮਿਲਿਆ ਖਾਧ ਪਦਾਰਥ ਜ਼ਿਆਦਾ ਖਾਣ ਨਾਲ ਵਧੇਰੇ ਐਸਿਡ ਬਣਦਾ ਹੈ, ਜਿਸ ਕਾਰਨ ਕਾਰਸਿਓਜੇਨਿਕ ਕੈਂਸਰ ਹੋ ਜਾਂਦਾ ਹੈ