ਇਹ ਬਹਾਦੁਰ ਕੁੜੀ ਹੈ ਦੀਪਿਕਾ ਰਾਜਾਵਤ, ਜੋ ਕਿ ਆਸਿਫਾ ਦੀ ਵਕੀਲ ਹੈ, ਕਿਰਪਾ ਕਰਕੇ ਇਸਦੀ ਬਹਾਦਰੀ ਲਈ ਸ਼ੇਅਰ ਜਰੂਰ ਕਰੋ

0
9634

ਇਹ ਬਹਾਦੁਰ ਕੁੜੀ ਆਸਿਫਾ ਦੀ ਵਕੀਲ ਦੀਪਿਕਾ ਰਾਜਾਵਤ ਹੈ ਜਿੰਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਲਾਤਕਾਰੀਆਂ ਨੂੰ ਅਦਾਲਤ ਵਿੱਚ ਖੜਾ ਕਰਕੇ ਕੇ ਛੱਡਿਆ। 15/20 ਮਿੰਟ ਦੇ ਭਾਸ਼ਣ ਵਿੱਚ ਆਪ ਬੀਤੀ ਤੇ ਆਸੀਫਾ ਤੇ ਕੀ ਬੀਤੀ ਰੌਂਗਟੇ ਖੜ੍ਹੇ ਹੋ ਜਾਣਗੇ ਸੱਚ ਸੁਣ ਕੇ ਪਰ ਸ਼ਬਦਾ ਵਿਚ ਬਿਆਨ ਕਰਨੇ ਬਹੁਤ ਅੌਖੇ ਹਨ।
ਬਾਰ ਐਸੋਸੀਏਸ਼ਨ ਨੇ ਪਹਿਲਾਂ ਦੀਪਿਕਾ ਦਾ ਲਾਈਸੈਂਸ ਕੈਸਲ ਕੀਤਾ ਫੇਰ ਘਰ ਦਾ ਪਾਣੀ ਕਟਵਾ ਦਿੱਤਾ ਤੇ ਹੁਣ ਬਾਰ ਐਸੋਸੀਏਸ਼ਨ ਦੀਪਿਕਾ ਨੂੰ ਸ਼ੋਸ਼ਲ ਮੀਡੀਆ ਤੇ ਮਾਰਣ ਦੀ ਧਮਕੀ ਵੀ ਦਿੱਤੀ। ਪਰ ਮੇਰਾ ਸਲਾਮ ਹੈ ਇਸ ਕੁੜੀ ਨੇ ਹੌਸਲਾ ਨਹੀ ਹਾਰਿਆ। ਹੌਂਸਲਾ ਰੱਖਿਓ ਕਿਉਂਕਿ ਅਜੇ ਵੀ ਜੰਗ ਜਾਰੀ ਹੈ। ਕਠੂਆ ਰੇਪ ਕੇਸ ਦੇ ਵਿੱਚ ਪੀੜਤ ਪੱਖ ਦੀ ਵਕੀਲ ਦੀਪਿਕਾ ਸਿੰਘ ਰਾਜਾਵਤ ਨੇ ਬਲਾਤਕਾਰ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਇਲਜ਼ਾਮ ਲਗਾਏ ਹਨ।


ਉਨ੍ਹਾਂ ਨੇ ਇਸ ਕੇਸ ਦੀ ਸੁਣਵਾਈ ਜੰਮੂ-ਕਸ਼ਮੀਰ ਤੋਂ ਬਾਹਰ ਕਰਨ ਅਪੀਲ ਕੀਤੀ ਹੈ। ਪੀਟੀਆਈ ਦੀ ਖ਼ਬਰ ਮੁਤਾਬਕ ਦੀਪਿਕਾ ਨੇ ਦੱਸਿਆ, “ਐਤਵਾਰ ਉਨ੍ਹਾਂ ਨੂੰ ਧਮਕੀ ਮਿਲੀ ਕਿ ਅਸੀਂ ਤੈਨੂੰ ਨਹੀਂ ਛੱਡਾਂਗੇ ਅਤੇ ਇਹ ਗੱਲ ਮੈਂ ਸੁਪਰੀਮ ਕੋਰਟ ਵਿੱਚ ਵੀ ਕਹਾਂਗੀ।

ਜਨਵਰੀ ਮਹੀਨੇ ਵਿੱਚ ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ ਦੀ 8 ਸਾਲ ਦੀ ਬਕਰਵਾਲ ਕੁੜੀ, ਆਪਣੇ ਘੋੜੇ ਨੂੰ ਚਰਾਉਣ ਗਈ ਸੀ ਅਤੇ ਵਾਪਸ ਨਹੀਂ ਆਈ। 7 ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ, ਜਿਸ ‘ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ। ਪੋਸਟਮਾਰਟਮ ਰਿਪੋਰਟ ਨਾਲ ਪੁਸ਼ਟੀ ਹੋਈ ਕਿ ਹੱਤਿਆ ਤੋਂ ਪਹਿਲਾਂ ਬੱਚੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬਲਾਤਕਾਰ ਕੀਤਾ ਗਿਆ ਸੀ।

ਪੂਰੇ ਮਾਮਲੇ ਦੀ ਜਾਂਚ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਇਮ ਬ੍ਰਾਂਚ ਕਰ ਰਹੀ ਹੈ। ਕ੍ਰਾਈਮ ਬ੍ਰਾਂਚ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਸਾਜਿਸ਼, ਅਗਵਾ ਕਰਨ, ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਹਾਲਾਤ ਨੇ 7 ਅਪ੍ਰੈਲ 2018 ਨੂੰ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਸੀ ਜਦੋਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕਠੂਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਾਕਜ਼ਸ਼ੀਟ ਦਾਇਰ ਕਰਨ ਲੱਗੇ।ਇਸ ਦੌਰਾਨ ਵਕੀਲਾਂ ਦੇ ਇੱਕ ਸਮੂਹ ਨੇ ਹੱਲਾ ਕੀਤਾ ਅਤੇ ਅਧਿਕਾਰੀਆਂ ਨੂੰ ਚਾਰਜ਼ਸ਼ੀਟ ਕਰਨ ਤੋਂ ਰੋਕਿਆ ਸੀ।