CONFIRMED : ਵਿਰਾਟ-ਅਨੁਸ਼ਕਾ ਦੀ ਰਿਸੈਪਸ਼ਨ ‘ਚ ਗੁਰਦਾਸ ਮਾਨ ਦਾ ਲੱਗੇਗਾ ਅਖਾੜਾ

0
1907

ਜਲੰਧਰ (ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਬਹੁਤ ਵੱਡੇ ਫੈਨ ਹਨ ਤੇ ਇਹ ਗੱਲ ਕਿਸੇ ਤੋਂ ਲੁਕੀ ਵੀ ਨਹੀਂ ਹੈ। 11 ਦਸੰਬਰ ਨੂੰ ਵਿਰਾਟ ਕੋਹਲੀ ਦਾ ਵਿਆਹ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਹੋਇਆ, ਜਿਸ ਦੀ ਰਿਸੈਪਸ਼ਨ ਪਾਰਟੀ 21 ਦਸੰਬਰ ਨੂੰ ਦਿੱਲੀ ਤੇ 26 ਦਸੰਬਰ ਨੂੰ ਮੁੰਬਈ ਵਿਖੇ ਰੱਖੀ ਗਈ ਹੈ।

ਕੁਝ ਦਿਨਾਂ ਤੋਂ ਇਹ ਖਬਰ ਵਾਇਰਲ ਹੋ ਰਹੀ ਹੈ ਕਿ ਗੁਰਦਾਸ ਮਾਨ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਰਿਸੈਪਸ਼ਨ ਪਾਰਟੀ ‘ਚ ਪੇਸ਼ਕਾਰੀ ਦੇਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਅੱਜ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਗੁਰਦਾਸ ਮਾਨ ਦੇ ਕਰੀਬੀ ਸੂਤਰ ਨੇ ਕਰ ਦਿੱਤੀ ਹੈ।

ਜੀ ਹਾਂ, ਗੁਰਦਾਸ ਮਾਨ ਵਿਰਾਟ-ਅਨੁਸ਼ਕਾ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਪੇਸ਼ਕਾਰੀ ਦੇਣਗੇ। ਵਿਰਾਟ ਨੂੰ ਗੁਰਦਾਸ ਮਾਨ ਦੇ ਲਗਭਗ ਸਾਰੇ ਗੀਤ ਜ਼ੁਬਾਨੀ ਯਾਦ ਵੀ ਹਨ। ਇਸ ਗੱਲ ਦਾ ਇਜ਼ਹਾਰ ਵਿਰਾਟ ਨੇ ਇਕ ਇੰਟਰਵਿਊ ਦੌਰਾਨ ਵੀ ਕੀਤਾ ਸੀ। ਵਿਰਾਟ ਦੀ ਇੱਛਾ ਸੀ ਕਿ ਉਸ ਦੇ ਕਿਸੇ ਪ੍ਰੋਗਰਾਮ ‘ਚ ਗੁਰਦਾਸ ਮਾਨ ਗੀਤ ਗਾਉਣ ਤੇ ਹੁਣ ਵਿਰਾਟ ਦੀ ਇਹ ਇੱਛਾ ਪੂਰੀ ਹੋਣ ਜਾ ਰਹੀ ਹੈ।

ਦੱਸਣਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਇਨ੍ਹੀਂ ਦਿਨੀਂ ਸਵਿਟਜ਼ਰਲੈਂਡ ‘ਚ ਹਨੀਮੂਨ ਮਨਾ ਰਹੇ ਹਨ।