ਅੱਜ ਦਾ ਵਿਚਾਰ – ਬਾਪੂ ਦੀ ਅਮੀਰੀ
ਬੜ੍ਹੱਪਣ ਉਹ ਗੁਣ ਹੈ ਜੋ ਅਹੁਦੇ ਤੋਂ ਨਹੀਂ ਸੰਸਕਾਰਾਂ ਤੋਂ ਮਿਲਦਾ ਹੈ।
ਗਲਤੀ ਦੀ ਮੁਆਫੀ ਮੰਗਣ ਵਾਲਾ ਬਹਾਦਰ ਹੁੰਦਾ ਹੈ ਗਲਤੀ ਨੂੰ ਮੁਆਫ ਕਰ ਵਾਲਾ ਮਜ਼ਬੂਤ ਹੁੰਦਾ ਹੈ ਅਤੇ ਉਸ ਨੂੰ ਭੁੱਲ ਜਾਣ ਵਾਲਾ ਸਭ ਤੋਂ ਵਧ ਖੁਸ਼ ਹੁੰਦਾ ਹੈ।
ਸ਼ਤਰੰਜ ਵਿੱਚ ਵਜ਼ੀਰ ਅਤੇ ਜ਼ਿੰਦਗੀ ਵਿੱਚ ਜ਼ਮੀਰ ਮਰ ਜਾਵੇ ਤਾਂ ਸਮਝੋ ਖੇਡ ਖਤਮ
ਮੇਰੇ ਚੁੱਪ ਰਹਿਣ ਨਾਲ ਨਰਾਜ਼ ਨਾ ਹੋਇਆ ਕਰੋ ਡੂੰਘੇ ਸਮੁੰਦਰ ਅਕਸਰ ਖਾਮੋਸ਼ ਹੀ ਹੁੰਦੇ ਨੇ ।
ਜਿਉਣਾ ਹੈ ਤਾਂ ਇੱਕ ਦੀਪਕ ਵਾਂਗ ਜੀਓ ਜੋ ਇਕ ਰਾਜੇ ਦੇ ਮਹਿਲ ਨੂੰ ਵੀ ਉਨੀ ਹੀ ਰੋਸ਼ਨੀ ਦਿੰਦਾ ਹੈ ਜਿੰਨੀ ਇਕ ਗਰੀਬ ਦੀ ਝੌਪੜੀ ਨੂੰ
ਰਿਸ਼ਤੇ ਅਜਿਹੇ ਬਣਾਓ ਕਿ ਉਹਨਾਂ ਵਿੱਚ ਸ਼ਬਦ ਘੱਟ ਅਤੇ ਸਮਝ ਜ਼ਿਆਦਾ ਹੋਵੇ, ਲੜਾਈਆਂ ਘੱਟ ਅਤੇ ਗੱਲਬਾਤ ਜ਼ਿਆਦਾ ਹੋਵੇ ਪ੍ਰਣਾਮ ਘੱਟ ਅਤੇ ਪਿਆਰ ਜ਼ਿਆਦਾ ਹੋਵੇ ।
ਆਪਣੀ ਸਫਲਤਾ ਦਾ ਰੋਹਬ ਆਪਣੇ ਮਾਤਾ ਪਿਤਾ ਨੂੰ ਨਾ ਵਿਖਾਓ ਕਿਉਂਕਿ ਉਹਨਾਂ ਆਪਣੀ ਜ਼ਿੰਦਗੀ ਨੂੰ ਹਾਰ ਕੇ ਤੁਹਾਨੂੰ ਜਿਤਾਇਆ ਹੈ।
ਜ਼ਿੰਦਗੀ ਦੀ ਕੀਮਤ ਜਾਣਨ ਦੇ ਲਈ ਜਰੂਰੀ ਹੈ ਕਿ ਕਦੇ-ਕਦੇ ਇਸ ਨੂੰ ਖ਼ਤਰੇ ਵਿੱਚ ਪਾਇਆ ਜਾਵੇ।
ਜੇਬ੍ਹ ਖਾਲੀ ਹੋਣ ‘ਤੇ ਵੀ ਜੋੋ ਕਦੇ ਮੈਨੂੰ ਨਾਂਹ ਨਹੀਂ ਕਰਦਾ ਮੇਰੇ ਪਿਓ ਜਿੰਨਾ ਅਮੀਰ ਇਨਸਾਨ ਮੈਂ ਦੁਨੀਆਂ ‘ਤੇ ਕੋਈ ਹੋਰ ਨਹੀਂ ਵੇਖਿਆ।
ਲ਼ੱਕੜੀ ਦੇ ਮਕਾਨਾਂ ‘ਚ ਚਿਰਾਗਾਂ ਨੂੰ ਨਾ ਰੱਖਣਾ ਕਿਉਂਕਿ ਅੱਗ ਬੁਝਾਉਣ ਲਈ ਗੁਆਂਢੀ ਵੀ ਨਹੀਂ ਆਉਂਦੇ।
ਆਪਣੇ ਬਾਰੇ ਕਦੇ ਮਾੜਾ ਨਾ ਸੋਚੋ ਕਿਉਂਕਿ ਇਸ ਦੇ ਲਈ ਪੂਰੀ ਦੁਨੀਆਂ ਬੈਠੀ ਹੈ।