ਪੜੋ ਦਾਦੇ ਪੋਤੇ ਦੀ ਪੁਰਾਣੇ ਅਤੇ ਨਵੇਂ ਸਮਿਆਂ ਬਾਰੇ ਗੱਲਬਾਤ – ਸ਼ੇਅਰ ਜਰੂਰ ਕਰੋ

0
3990

ਇੱਕ ਦਿਨ ਮੈਂ ਆਪਣੇ ਦਾਦਾ ਜੀ ਕੋਲ ਬੈਠਾ ਸੀ । ਮੇਰੇ ਦਿਮਾਗ ਵਿੱਚ ਇੱਕ ਸਵਾਲ ਆਇਆ । ਮੈ ਉਹਨਾਂ ਤੋ ਪੁਛਿਆ ਵੀ ਦਾਦਾ ਜੀ ਪੁਰਾਣੇ ਸਮੇਂ ਤਾ ਬਹੁਤ ਵਧੀਆ ਹੋਣਗੇ ਤਾ ਉਹਨਾਂ ਨੇ ਹੱਸ ਦਿਆ ਨੇ ਕਿਹਾ ਆ ਸਮਿਆਂ ਨਾਲੋ ਤਾਂ ਬਹੁਤ ਵਧੀਆ ਸੀ ।ਫਿਰ ਮੈਂ ਉਹਨਾਂ ਤੋ ਪੁਛਿਆ ਦਾਦਾ ਜੀ ਤੁਹਾਡੇ ਸਮਿਆਂ ਵਿੱਚ ਵੀ ਲੋਕ ਅੱਜ ਕੱਲ ਦੇ ਸਮਿਆਂ ਵਾਂਗ ਆਪਣੇ ਮਾਤਾ-ਪਿਤਾ ਨੂੰ ਘਰੋਂ ਕੱਢ ਦਿੰਦੇ ਸੀ । ਤਾ ਉਹ ਬਹੁਤ ਉਦਾਸ ਹੋ ਕੇ ਬੋਲੇ ਨਹੀਂ ਉਹ ਸਮਿਆਂ ਵਿੱਚ ਐਵੇਂ ਨੀ ਹੁੰਦਾ ਸੀ ।

ਸਾਡੇ ਸਮੇਂ ਵਿੱਚ ਤਾ ਮਾਤਾ ਪਿਤਾ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸੀ ਤੇ ਬੱਚੇ ਵੀ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਦੀ ਸੇਵਾ ਵਿੱਚ ਕੋਈ ਕਮੀ ਨੀ ਰਹਿਣ ਦਿੰਦੇ ਸੀ । ਤੇ ਹਰ ਕੰਮ ਉਹਨਾਂ ਦੀ ਸਲਾਹ ਦੇ ਨਾਲ ਹੀ ਕਰਦੇ ਸੀ ।

ਪਰ ਦਾਦਾ ਜੀ ਕਹਿਣ ਲੱਗੇ ਮੈਂ ਵੇਖ ਰਿਹਾ ਅੱਜ ਦੇ ਸਮਿਆਂ ਵਿੱਚ ਮਾਤਾ ਪਿਤਾ ਤਾ ਬੱਚਿਆਂ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦੇ ਨੇ ਪਰ ਬੱਚਿਆਂ ਨੂੰ ਪਤਾ ਨੀ ਉਹਨਾਂ ਦੇ ਪਿਆਰ ਵਿੱਚ ਕਿਹਡ਼ੀ ਕਮੀ ਲੱਗਦੀ ਆ ਜੋ ਉਹ ਆਪਣੇ ਬਜ਼ੁਰਗ ਹੋਏ ਮਾਪਿਆਂ ਨਾਲ ਇਨ੍ਹਾਂ ਬੁਰਾ ਵਿਵਹਾਰ ਕਰਦੇ ਨੇ ।ਤੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਨੇ ਅਤੇ ਉਹਨਾਂ ਨੂੰ ਦਰ-ਦਰ ਦੀਆ ਠੋਕਰਾ ਖਾਣੀਆਂ ਪੈਦੀਆ ਨੇ ।

ਮੈ ਦਾਦਾ ਜੀ ਗੱਲ ਸੁਣ ਕੇ ਕੁਝ ਬੋਲ ਹੀ ਨੀ ਸਕਿਆ ਤੇ ਮੈ ਚੁੱਪ ਕਰ ਕੇ ਬੈਠ ਗਿਆ । ਕੁਦਰਤੀ ਉਸੇ ਸਮੇ ਮੈਨੂੰ ਦੋਸਤ ਦਾ ਫੋਨ ਆ ਗਿਆ ਮੈਂ ਦਾਦਾ ਜੀ ਕੋਲੋਂ ਉਠ ਚਲਾ ਗਿਆ । ਮੇਰੇ ਮਨ ਵਿੱਚ ਅੱਜ ਵੀ ਇੱਕੋ ਸਵਾਲ ਆਈ ਜਾਂਦਾ ਇਹੋ ਜਹੀ ਕਿਹਡ਼ੀ ਮਜਬੂਰੀ ਆ ਜੋ ਬੱਚੇ ਇਸ ਤਰ੍ਹਾਂ ਦਾ ਕਦਮ ਚੁੱਕ ਦੇ ਨੇ । ਸੋ ਬੇਨਤੀ ਆ ਬਜ਼ੁਰਗ ਵਿਹੜੇ ਦੀ ਰੋਣਕ ਹੁੰਦੇ ਨੇ ਕਿਸਮਤ ਆਲਿਆ ਨੂੰ ਹੀ ਮਿਲਦੇ ਨੇ ਇਹਨਾਂ ਨੂੰ ਸਾਭ ਲਵੋ ਗੇ ਤਾ ਸਮਝੋ ਰੱਬ ਹੀ ਪਾ ਲਿਆ ।