ਸ਼ੇਰ ਦੀ ਪੋਤੀ ਵੀ ਸ਼ੇਰਨੀ ਹੀ ਨਿਕਲੀ ਸੀ

0
8810

ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੇ ਔਰਤਾਂ ਦੇ ਹੱਕਾਂ ਲਈ ਜਨਗਣਨਾ ‘ਚ ਹਿੱਸਾ ਲੈਣ ਤੋਂ ਕੀਤਾ ਇਨਕਾਰ
ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਨਿਰਪੱਖ ਅਤੇ ਹਰ ਸ਼ਹਿਰੀ ਨੂੰ ਬਰਾਬਰਤਾ ਵਾਲਾ ਨਿਆਂ ਦੇਣ ਵਾਲੇ ਮਹਾਰਾਜੇ ਵਜੋਂ ਚੇਤੇ ਕੀਤਾ ਜਾਂਦਾ ਹੈ | ਇਥੇ ਹੀ ਬੱਸ ਨਹੀਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਮਨੁੱਖਤਾ ਲਈ ਕੰਮਾਂ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਗੋਂ ਵੀ ਜਾਰੀ ਰੱਖਿਆ ਹੈ |

ਭਾਂਵੇਂ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਇੰਗਲੈਂਡ ਲਿਆ ਕੇ ਗੁੰਮਰਾਹ ਕਰਕੇ ਉਸ ਦਾ ਰਾਜ ਭਾਗ ਹੀ ਨਹੀਂ ਬਲਕਿ ਬਚਪਨਾ ਅਤੇ ਜਵਾਨੀ ਵੀ ਖੋਹ ਲਈ ਸੀ | ਪਰ ਰਾਜਿਆਂ ਵਾਲੀ ਉਸ ਦੀ ਸੋਚ ਅਤੇ ਉਸ ਦੇ ਬੱਚਿਆਂ ਅੰਦਰ ਮਹਾਂਰਾਜਿਆਂ ਵਾਲੀ ਸੋਚ ਨੂੰ ਕੋਈ ਦਬਾਅ ਨਹੀਂ ਸਕਿਆ | ਅੱਜ ਬਰਤਾਨੀਆਂ ਦੇ ਇਤਿਹਾਸ ਵਿਚ ਔਰਤਾਂ ਨੂੰ ਵੋਟ ਪਾਉਣ ਦੇ ਅਧਿਕਾਰ ਵਾਲੇ ਸੰਘਰਸ਼ ਨੂੰ ਜਦੋਂ ਯਾਦ ਕੀਤਾ ਜਾਂਦਾ ਹੈ, ਤਾਂ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਪਿ੍ੰਸਸ ਸੋਫੀਆ ਦਲੀਪ ਸਿੰਘ ਦਾ ਨਾਂਅ ਵੀ ਮੂਹਰੀ ਕਤਾਰ ਵਿਚ ਆਉਂਦਾ ਹੈ | ਸੋਫੀਆ ਦਲੀਪ ਸਿੰਘ ਨੇ 1911 ਦੀ ਜਨ ਗਨਣਾ ਵਿਚ ਆਪਣੇ ਆਪ ਨੂੰ ਦਰਜ ਕਰਵਾਉਣ ਵਿਚ ਇਸ ਕਰਕੇ ਨਾਂਹ ਕਰ ਦਿੱਤੀ ਸੀ, ਕਿਉਂਕਿ ਉਸ ਨੂੰ ਇਕ ਔਰਤ ਹੋਣ ਕਰਕੇ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ | ਇਤਿਹਾਸਕ ਦਸਤਾਵੇਜ਼ਾਂ ਨੂੰ ਸੰਗ੍ਰਹਿ ਕਰਨ ਵਾਲੇ ਅਮਨਦੀਪ ਸਿੰਘ ਮਾਦਰਾ ਵੱਲੋਂ ਅਜਿਹਾ ਹੀ ਇਕ ਦਸਤਾਵੇਜ਼ ਜਾਰੀ ਕੀਤਾ ਗਿਆ ਹੈ ਜਿਸ ਵਿਚ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ ਸਪੱਸ਼ਟ ਲਿਖਿਆ ਹੈ ਕਿ ‘ਨੋ ਵੋਟ ਨੋ ਸੈਨਸ’ ਇਕ ਔਰਤ ਹੋਣ ਦੇ ਨਾਤੇ ਗਿਣਿਆ ਨਹੀਂ ਜਾਂਦਾ, ਉਨ੍ਹਾਂ ਗਿਣਨ ਤੋਂ ਮਨ੍ਹਾ ਕਰ ਰਹੇ ਹਨ |

ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਕਿ ਇਸ ਫਾਰਮ ਨੂੰ ਭਰਾਂ | ਇਹ ਫਾਰਮ 1911 ਵਿਚ ਬਰਤਾਨੀਆਂ ਦੀ ਮਰਦਮਸ਼ੁਮਾਰੀ ਮੌਕੇ ਜਾਰੀ ਕੀਤਾ ਗਿਆ ਸੀ | ਜਿਸ ਉੱਪਰ ਇਹ ਸ਼ਬਦ ਲਿਖ ਕੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੇ ਦਸਤਖ਼ਤ ਕੀਤੇ ਹਨ | ਜ਼ਿਕਰਯੋਗ ਹੈ ਕਿ ਔਰਤਾਂ ਦੇ ਵੋਟ ਪਾਉਣ ਦਾ ਅਧਿਕਾਰ ਹਾਸਿਲ ਕਰਨ ਲਈ ਬਰਤਾਨੀਆਂ ਵਿਚ ਲੰਮਾਂ ਸੰਘਰਸ਼ ਚੱਲਿਆ ਸੀ | 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ, ਜਿਸ ਅਨੁਸਾਰ ਔਰਤ ਦੀ ਘੱਟੋ-ਘੱਟ ਉਮਰ 30 ਸਾਲ ਮਿਥੀ ਗਈ ਸੀ | ਜਦਕਿ 1928 ਵਿਚ ਕਾਨੂੰਨ ਵਿਚ ਮੁੜ ਸੋਧ ਕਰਦਿਆਂ ਮਰਦਾਂ ਦੇ ਬਾਰਾਬਰ 21 ਸਾਲ ਦੀ ਉਮਰ ਵਾਲੀ ਹਰ ਔਰਤ ਨੂੰ ਵੋਟ ਬਣਾਉਣ ਦਾ ਅਧਿਕਾਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਸੋਫੀਆ ਦਲੀਪ ਸਿੰਘ ਦਾ ਜਨਮ 8 ਅਗਸਤ 1876 ਨੂੰ ਐਲਵੀਡਨ ਹਾਲ ਸਫਲਕ ਵਿਖੇ ਮਹਾਰਾਜਾ ਦਲੀਪ ਸਿੰਘ ਦੀ ਪਹਿਲੀ ਪਤਨੀ ਬੰਬਾ ਮੁਲਰ ਦੀ ਕੁੱਖੋਂ ਹੋਇਆ ਸੀ, ਜਦਕਿ ਉਨ੍ਹਾਂ ਦਾ ਦਿਹਾਂਤ 22 ਅਗਸਤ 1948 ਨੂੰ 72 ਸਾਲ ਦੀ ਉਮਰ ਵਿਚ ਟੇਲਰਸ ਗਰੀਨ, ਬਕਿੰਘਮਸ਼ਾਇਰ ਇੰਗਲੈਂਡ ਵਿਚ ਹੋਇਆ | ਉਨ੍ਹਾਂ ਦਾ ਪੂਰਾ ਨਾਮ ਸੋਫੀਆ ਅਲੈਗਜ਼ੈਂਡਰ ਦਲੀਪ ਸਿੰਘ ਸੀ |

ਬਰਤਾਨੀਆ ਦੀ ਸੰਸਦ ਵਿਚ ਪਹਿਲੀ ਔਰਤ ਐਮ. ਪੀ. ਕਨਸਟੈਂਸ ਮਾਰਕਇਵਕਜ਼ 1918 ਦੀਆਂ ਆਮ ਚੋਣਾਂ ਮੌਕੇ ਚੁਣੀ ਗਈ ਸੀ, ਪਰ ਉਸ ਨੇ ਸਹੁੰ ਨਾ ਚੁੱਕਣ ਕਰਕੇ ਆਪਣੀ ਸੀਟ ਹਾਸਿਲ ਨਹੀਂ ਕਰ ਸਕੀ | ਇਸ ਤੋਂ ਬਾਅਦ ਨੈਨਸੀ ਐਸਟਰ ਦਸੰਬਰ 1919 ਵਿਚ ਪੌਲੀਮਾਊਥ ਸੁਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਚੁਣੀ ਗਈ, ਜਿਸ ਨੂੰ ਅਧਿਕਾਰਤ ਤੌਰ ‘ਤੇ ਪਹਿਲੀ ਬਰਤਾਨਵੀ ਸੰਸਦ ਔਰਤ ਐਮ. ਪੀ. ਵਜੋਂ ਜਾਣਿਆਂ ਜਾਂਦਾ ਹੈ | ਜਦਕਿ 1918 ਤੋਂ 2015 ਤੱਕ ਕੁਲ 450 ਔਰਤਾਂ ਸੰਸਦ ਮੈਂਬਰ ਬਣ ਚੁੱਕੀਆਂ ਹਨ ਜਦਕਿ ਮਰਦ ਮੈਂਬਰਾਂ ਦੀ ਗਿਣਤੀ 459 ਹੈ | 2015 ਵਿਚ ਕੁਲ 191 ਮਹਿਲਾ ਸੰਸਦ ਮੈਂਬਰ ਸਨ | ਬਰਤਾਨੀਆਂ ਦੀਆਂ 8 ਜੂਨ ਨੂੰ ਹੋਣ ਵਾਲੀਆਂ ਆਮ ਚੋਣਾਂ ਵਿਚ ਵੋਟ ਬਣਾਉਣ ਦਾ ਅੱਜ ਆਖਰੀ ਦਿਨ ਹੈ | 22 ਮਈ ਰਾਤ 12 ਵਜੇ ਤੱਕ ਨਵੇਂ ਵੋਟਰ ਖੁਦ ਨੂੰ ਰਜਿਸਟਰ ਕਰ ਸਕਦੇ ਹਨ |

Singh authorised an auction of her belongings, with proceeds benefiting the Women’s Tax Resistance League. She solicited subscriptions to the cause, and was photographed selling The Suffragette newspaper outside her home and from press carts.[12] On 22 May 1911 Singh was fined £3 by the Spelthorne Petty Sessions Court for illegally keeping a coach, a helper, and five dogs and for using a roll of arms. She protested that she should not have to pay the license fees without the right to vote.[1] That July a bailiff went to Singh’s house to collect an unpaid fine of 14 shillings, which she refused to pay. Her diamond ring was then confiscated by the police and auctioned a few days later; a friend bought it and returned it to her.[1] In December 1913, Singh was a fined £12.10s for refusing to pay license fees for two dogs, a carriage and a servant.On 13 December 1913 she and other WTRL members appeared in court and Singh was again accused of keeping dogs without a license. Singh tried to fall in front of Prime Minister Herbert Henry Asquith’s car while holding a poster reading, “Give women the vote!” She supported the manufacture of bombs, encouraging anarchy in Britain. Despite Singh’s activism as a suffragette, she was never arrested; although her activities were watched by the administration, they may not have wanted to make a martyr of her.[5]

During World War I, Singh initially supported the Indian soldiers and Lascars working in the British fleets[7] and joined a 10,000-woman protest march against the prohibition of a volunteer female force. She eventually wore a Red Cross uniform as a nurse, tending, at Brighton hospital, wounded Indian soldiers who had been evacuated from the Western Front.[3] The Sikh soldiers could hardly believe “that the granddaughter of Ranjit Singh sat by their bedsides in a nurse’s uniform”.

After the 1918 enactment of the Representation of the People Act, allowing women over age 30 to vote, Singh joined the Suffragette Fellowship and remained a member until her death.[1] Her arrangement of a flag day that year for Indian troops generated shock waves in England and New Delhi.In September 1919 Singh hosted the Indian soldiers of the peace contingent at Faraday House. Five years later, she made her second visit to India with Bamba and Colonel Sutherland. Singh visited Kashmir, Lahore, Amritsar, and Murre, where they were mobbed by crowds who came to see their former maharaja’s daughters, and this visit boosted the cause of female suffrage in India. The badge she wore promoted women’s suffrage in Britain and abroad.