ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੂਗਰ ਦੇ ਮਰੀਜ ਇਸ ਨੁਸਖੇ ਦਾ ਲਾਹਾ ਲੈ ਸਕਣ

0
6404

ਸ਼ੂਗਰ ਦੀ ਬੀਮਾਰੀ ਇਕ ਵਾਰ ਹੋ ਜਾਵੇ ਤਾਂ ਇਸ ਤੋਂ ਛੁਟਕਾਰਾ ਪਾਉਣਾ ਮੁਸ਼ਕਿਲ ਹੈ। ਤੁਸੀਂ ਚਾਹੋ ਤਾਂ ਘਰੇਲੂ ਨੁਸਖੇ ਵੀ ਅਜ਼ਮਾ ਸਕਦੇ ਹੋ। ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਪੀਣ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਜੇਕਰ ਸ਼ੂਗਰ ਦੇ ਰੋਗੀ ਖਾਣ ਪੀਣ ‘ਤੇ ਕੰਟਰੋਲ ਰੱਖਣ ਤਾਂ ਉਨ੍ਹਾਂ ਦੀ ਸ਼ੂਗਰ ਸੰਤੁਲਿਤ ਰਹਿੰਦੀ ਹੈ। ਜੇਕਰ ਤੁਸੀਂ ਵੀ ਸ਼ੂਗਰ ਦੇ ਮਰੀਜ਼ ਹੋ ਤਾਂ ਤੁਸੀਂ ਆਪਣੀ ਭੁੱਖ ਤੋਂ ਘੱਟ ਖਾਓ। ਇਸ ਤੋਂ ਇਲਾਵਾ ਭੋਜਨ ‘ਚ ਮੋਟੇ ਅਨਾਜ, ਦਾਲ ਦਾ ਪਾਣੀ ਆਦਿ ਦੀ ਵਰਤੋਂ ਸਿਹਤ ਲਈ ਵਧੀਆ ਰਹੇਗੀ। ਆਓ ਜਾਣਦੇ ਹਾਂ ਸ਼ੂਗਰ ਦੇ ਰੋਗੀਆਂ ਲਈ ਦੇਸੀ ਨੁਸਖ਼ੇ।

Syringe with drugs for diabetes treatment

ਸ਼ੂਗਰ ਦੇ ਰੋਗੀਆਂ ਅੱਜ ਦੇ ਸਮੇਂ ‘ਚ ਵੱਧਦਾ ਹੀ ਜਾ ਰਿਹਾ ਹੈ। ਅਜਿਹੇ ‘ਚ ਤੁਹਾਨੂੰ ਸਮੇਂ ਤੋਂ ਪਹਿਲਾਂ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਚਾਹੀਦਾ ਹੈ। ਖਾਸ ਕਰਕੇ ਉਦੋਂ ਜਦੋਂ ਘਰ ‘ਚ ਸ਼ੂਗਰ ਦੇ ਮਰੀਜ਼ ਹੋਣ।

ਸ਼ੂਗਰ ਦੇ ਰੋਗੀਆਂ ਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਅਜਿਹੇ ‘ਚ ਨਿੰਬੂ ਲੈਣਗੇ ਤਾਂ ਉਨ੍ਹਾਂ ਲਈ ਵਧੀਆ ਰਹੇਗਾ।

ਸ਼ੂਗਰ ਦੇ ਰੋਗੀਆਂ ਨੂੰ ਬਹੁਤ ਭੁੱਖ ਲੱਗਦੀ ਹੈ ਅਤੇ ਵਾਰ-ਵਾਰ ਕੁਝ ਨਾ ਕੁਝ ਖਾਣ ਦਾ ਮਨ ਕਰਦਾ ਹੈ। ਤੁਹਾਡੇ ਨਾਲ ਵੀ ਕੁਝ ਅਜਿਹਾ ਹੋ ਰਿਹਾ ਹੈ ਤਾਂ ਖਾਣ ਦੀ ਬਜਾਏ ਆਪਣੀ ਭੁੱਖ ਨੂੰ ਕੁਝ ਹੱਦ ਤੱਕ ਕਟਾਓ। ਕੁਝ ਹਲਕਾ ਭੋਜਨ ਲਵੋ। ਖੀਰੇ ਦੀ ਵਰਤੋਂ ਕਰਨਾ ਤੁਹਾਡੇ ਲਈ ਵਧੀਆ ਰਹੇਗਾ।

ਸ਼ੂਗਰ ਦੇ ਰੋਗੀਆਂ ਦੀਆਂ ਅੱਖਾਂ ਕਮਜ਼ੋਰ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ । ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ‘ਤੇ ਸ਼ੂਗਰ ਦਾ ਬੁਰਾ ਪ੍ਰਭਾਵ ਨਾ ਪਵੇ ਤਾਂ ਤੁਸੀਂ ਰੋਜ਼ਾਨਾ ਪਾਲਕ ਅਤੇ ਗਾਜਰ ਦਾ ਰਸ ਪੀਉ। ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ।  ਸ਼ੂਗਰ ਦੇ ਰੋਗੀ ਲੋਕੀ, ਪਾਲਕ, ਪਪੀਤਾ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।

ਜਾਮਣ ਤਾਂ ਸ਼ੂਗਰ ਦੇ ਮਰੀਜ਼ਾਂ ਲਈ ਰਾਮਵਾਣ ਹੈ। ਸੂਗਰ ਦੇ ਮਰੀਜ਼ਾਂ ਲਈ ਜਾਮਣਾਂ ਦੀ ਵਰਤੋਂ ਰੋਜ਼ਾਨਾ ਕਰਨੀ ਚਾਹੀਦੀ ਹੈ। ਜਾਮਣ ਦੀ ਗੁੱਠਲੀ ਦਾ ਚੂਰਣ ਬਣਾ ਕੇ ਰੋਜ਼ਾਨਾ ਲੈਣਾ ਚਾਹੀਦਾ ਹੈ। ਦਿਨ ‘ਚ 2 ਜਾਂ 3 ਵਾਰ ਲੈਣਾ ਚਾਹੀਦਾ ਹੈ।

ਸ਼ੂਗਰ ‘ਚ ਸ਼ਲਗਮ ਦੀ ਵਰਤੋਂ ਕਰਨੀ ਚਾਹੀਦੀ ਹੈ।  ਮੈਥੀ ਦੇ ਦਾਣਿਆਂ ਦਾ ਚੂਰਣ ਪਾਊਡਰ ਬਣਾ ਕੇ ਪ੍ਰਤੀਦਿਨ ਖਾਲੀ ਪੇਟ ਲੈਣਾ ਚਾਹੀਦਾ ਹੈ।

ਕਰੇਲਿਆਂ ਦਾ ਕੜਵਾ ਰਸ ਸ਼ੂਗਰ ਦੇ ਮਰੀਜ਼ਾਂ ਨੂੰ ਲੈਣਾ ਚਾਹੀਦਾ ਹੈ।