ਮੱਛਰ ਮੱਖੀ ਤੋਂ ਤੰਗ ਹੋ ਤਾਂ ਘਰ ਵਿੱਚ ਲਗਾਉ ਇਹ ਪੌਦਾ – ਦੋਸਤਾਂ ਨਾਲ ਵੀ ਸ਼ੇਅਰ ਕਰੋ ਜੀ

0
11311

ਆਮ ਤੌਰ ਤੇ ਸਾਡੇ ਘਰ ਦੇ ਆਸ-ਪਾਸ ਜਿੰਨੇਂ ਵੀ ਜਿਆਦਾ ਪੇੜ ਜਾਂ ਝਾੜੀਆਂ ਹਨ ਉਹਨਾਂ ਵਿਚ ਜਿਆਦਾ ਮੱਛਰ ਹੀ ਪੈਦਾ ਹੁੰਦਾ ਹੈ ਹਾਲਾਂਕਿ ਹਰਿਆਲੀ ਦਾ ਹੋਣਾ ਵੀ ਬਹੁਤ ਜਰੂਰੀ ਹੈ ਪਰ ਜੇ ਇਹ ਹਰਿਆਲੀ ਸਾਡੇ ਲਈ ਮੱਛਰ ਪੈਦਾ ਕਰੇ ਤਾਂ ਇਹ ਬਿਲਕੁਲ ਵੀ ਸਹੀ ਨਹੀਂ ਹੈ ਇਸ ਤੋਂ ਇਲਾਵਾ ਗੰਦਗੀ ਨਾਲ ਵੀ ਮੱਛਰਾਂ ਦੀ ਸੰਖਿਆਂ ਤੇਜੀ ਨਾਲ ਵੱਧਦੀ ਹੈ ਪਰ ਜੇਕਰ ਤੁਸੀਂ ਮੱਛਰਾਂ ਨੂੰ ਭਜਾਉਣ ਦੇ ਲਈ ਕਿਸੇ ਕੈਮੀਕਲਾਂ ਦਾ ਪ੍ਰਯੋਗ ਕਰੋ ਤਾਂ ਇਹ ਤੁਹਾਡੇ ਲਈ ਹੋਰ ਵੀ ਜਿਆਦਾ ਖਤਰਨਾਕ ਹੋ ਸਕਦੇ ਹਨ ਇਸ ਲਈ ਅਸੀਂ ਤੁਹਾਨੂੰ ਇਕ ਅਜਿਹੇ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਘਰ ਵਿਚ ਹਰਿਆਲੀ ਵੀ ਲਿਆ ਸਕਦੇ ਹੋ ਅਤੇ ਨਾਲ ਹੀ ਮੱਛਰਾਂ ਨੂੰ ਆਪਣੇ ਘਰ ਵਿਚ ਆਉਣ ਤੋਂ ਰੋਕ ਸਕਦੇ ਹੋ |

ਵੀਨਸ ਫਲਾਈਟਰੈਪ….
ਜਦ ਕੋਈ ਮੱਖੀ ਜਾਂ ਮੱਛਰ ਇਸ ਪੌਦੇ ਦੇ ਆਸ-ਪਾਸ ਆਉਂਦਾ ਹੈ ਤਾਂ ਇਸ ਪੌਦੇ ਦਾ ਮੂੰਹ ਖੁੱਲ ਜਾਂਦਾ ਹੈ ਅਤੇ ਇਹਨਾਂ ਮੱਛਰਾਂ ਨੂੰ ਫੜਣ ਤੋਂ ਬਾਅਦ ਬੰਦ ਹੋ ਜਾਂਦਾ ਹੈ |ਇਸ ਪੌਦੇ ਦੀ ਗ੍ਰੋਥ ਦੇ ਲਈ ਲਿਸਟਲਡ ਵਾਟਰ ਹੀ ਸਹੀ ਰਹੇਗਾ |

ਪਿਚਰ ਪਲਾਂਟ…

ਇਸ ਪੌਦੇ ਦੇ ਆਸ-ਪਾਸ ਇਕ ਫਸਾਉਣ ਵਾਲਾ ਤੰਤਰ ਹੁੰਦਾ ਹੈ ਜਿਸ ਨਾਲ ਇਹ ਕੀੜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਅਤੇ ਫਿਰ ਉਹਨਾਂ ਨੂੰ ਪਿਚਰ ਵਿਚ ਫਸਾ ਲੈਂਦਾ ਹੈ ਇਸ ਪੌਦੇ ਨੂੰ ਪਾਣੀ ਬਹੁਤ ਜਿਆਦਾ ਮਾਤਰਾ ਵਿਚ ਚਾਹੀਦਾ ਹੈ ਅਤੇ ਇਸਨੂੰ ਸੂਰਜ ਦੀ ਸਿੱਧੀ ਰੋਸ਼ਨੀ ਤੋਂ ਵੀ ਦੂਰ ਰੱਖੋ |