ਮੁੰਬਈ ਲੋਕਲ ਟ੍ਰੇਨ ਚੋ ਭਾਜਪਾ ਨੇਤਾ ਨੂੰ ਉਤਾਰਿਆ ,ਕਿਹਾ ਇਸ ਚ 10 ਸਾਲ ਦੀ ਬੱਚੀ ਹੈ

0
3498

ਜੰਮੂ ਦੇ ਕਠੂਆ ਸੀ 8 ਸਾਲ ਦੀ ਬੱਚੀ ਨਾਲ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਏਨਾ ਦਰਦਨਾਕ ਹੈ ਕਿ ਲੋਕਾਂ ਦਾ ਗੁੱਸਾ ਰੁਕਣ ਦਾ ਨਾਮ ਨਹੀਂ ਲਾਇ ਰਿਹਾ। ਇਥੇ ਅੱਜ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਚ ਪ੍ਰਦਰਸ਼ਨ ਜਾਰੀ ਹਨ ਓਥੇ ਸਰਕਾਰ ਵੱਲੋਂ ਵੀ ਇਸ ਮੁੱਦੇ ਤੇ ਚੁੱਪ ਵੱਟਣ ਵਾਲੀ ਗੱਲ ਹੀ ਨਜਰ ਆ ਰਹੀ ਹੈ। ਦਰ ਅਤੇ ਜੰਮੂ ਚ ਭਾਜਪਾ ਦੀ ਸਰਕਾਰ ਹੋਣ ਕਾਰਨ ਇਸ ਚ ਭਾਜਪਾ ਦਾ ਵੀ ਵੱਡਾ ਵਿਰੋਧ ਹੋ ਰਿਹਾ ਹੈ। ਇਸ ਮਾਮਲੇ ਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਬਲਾਤਕਾਰੀਆਂ ਦੇ ਹੱਕ ਚ ਕੱਢੇ ਜਾ ਰਹੇ ਜਲੂਸ ਚ ਭਾਜਪਾ ਦੇ ਦੋ ਨੇਤਾਵਾਂ ਨੇ ਵੀ ਸਮਰਥਨ ਦਿੱਤਾ ਸੀ।


ਇਸ ਕਰਕੇ ਪਬਲਿਕ ਦਾ ਗੁੱਸਾ ਹੋਰ ਤੇਜ ਹੋ ਗਿਆ ਅਤੇ ਪਬਲਿਕ ਦਾ ਬਹੁਤ ਵੱਡਾ ਹਿੱਸਾ ਭਾਜਪਾ ਦੇ ਖਿਲਾਫ ਸੜਕਾਂ ਤੇ ਨਜ਼ਰ ਆ ਰਿਹਾ ਹੈ। ਇਸ ਮਾਮਲੇ ਤੇ ਪੀ ਐਮ ਮੋਦੀ ਵੱਲੋਂ ਬਿਆਨ ਦੇਰੀ ਨਾਲ ਆਉਣਾ ਅਤੇ ਜਦੋਂ ਬਿਆਨ ਆਉਣਾ ਤੇ ਕੋਈ ਠੋਸ ਨਾ ਆਉਣਾ ਲੋਕਾਂ ਨੂੰ ਠੀਕ ਨਹੀਂ ਲੱਗ ਰਿਹਾ। ਇਸ ਵਜ੍ਹਾ ਕਰਕੇ ਭਾਜਪਾ ਕਾਰਕੁੰਨਾਂ ਅਤੇ ਨੇਤਾਵਾਂ ਨੂੰ ਥਾਂ ਥਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇੱਕ ਵੀਡੀਓ ਦੇ ਜਰੀਏ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਮੁੰਬਈ ਦੀ ਇੱਕ ਲੋਕਲ ਟ੍ਰੇਨ ਚੋ ਭਾਜਪਾ ਨੇਤਾ ਨੂੰ ਇਹ ਕਹਿ ਕੇ ਉਤਾਰ ਦਿੱਤਾ ਗਿਆ ਹੈ ਕਿ ਇਸ ਟ੍ਰੇਨ ਵਿਚ 10 ਸਾਲ ਦੀ ਬੱਚੀ ਹੈ।

ਇਸ ਘਟਨਾ ਨੂੰ ਲਾਇ ਕੇ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਹੈ , ਲਖਨਊ ,ਦਿੱਲੀ,ਮੁੰਬਈ ,ਅਤੇ ਹੋਰ ਕਈ ਸ਼ਹਿਰਾਂ ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਕਦੋ ਤੱਕ ਉਸ ਬੱਚੀ ਨੂੰ ਇਨਸਾਫ ਮਿਲ ਪਾਉਂਦਾ ਹੈ।