ਮਿਲੋ ਆਸਟ੍ਰੇਲੀਆਈ ਕ੍ਰਿਕੇਟ ਟੀਮ ਦੇ ਨਵੇਂ ਕਪਤਾਨ ਜਸਕੀਰਤ ਸਿੰਘ ਸੰਘਾ ਨਾਲ..

0
1571

ਪੰਜਾਬ ਦਾ ਨਾਂਅ ਖੇਡਾਂ ਦੇ ਖੇਤਰ ‘ਚ ਇੱਕ ਵਾਰ ਫਿਰ ਉੱਚਾ ਹੋਇਆ ਹੈ। ਕ੍ਰਿਕੇਟ ਦੇ ਖੇਤਰ ‘ਚ ਨਵਾਂ ਮਾਅਰਕਾ ਮਾਰਿਆ ਹੈ ਜੇਸਨ ਯਾਨੀ ਜਸਕੀਰਤ ਸਿੰਘ ਸੰਘਾ ਨੇ, ਜਿਸ ਦਾ ਪਿਛੋਕੜ ਤੋਂ ਪੰਜਾਬ ਦੇ ਬਠਿੰਡਾ ਦਾ ਹੈ ਤੇ ਹੁਣ ਆਸਟ੍ਰੇਲੀਆ ‘ਚ ਰਹਿੰਦਾ ਹੈ। ਉਸ ਨੂੰ ਅੰਡਰ- 19 ਵਿਸ਼ਵ ਕੱਪ ‘ਚ ਟੀਮ ਦੀ ਕਮਾਨ ਸੌਂਪੀ ਗਈ ਹੈ।

ਜੇਸਨ ਸੰਘਾ ਨੇ ਹਾਲ ਹੀ ‘ਚ ਆਸਟ੍ਰੇਲੀਆ ਇਲੈਵਨ ਲਈ ਇੰਗਲੈਂਡ ਖਿਲਾਫ਼ ਸ਼ਾਨਦਾਰ ਸੈਂਕੜਾ ਜੜਿਆ ਸੀ।

ਇਸ ਦੇ ਨਾਲ ਹੀ ਫਸਟ ਕਲਾਸ ਕ੍ਰਿਕਟ ‘ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਨੌਜਵਾਨ ਬੱਲੇਬਾਜ਼ ਬਣਿਆ ਸੀ। ਇਸੇ ਦਾ ਹੀ ਨਤੀਜਾ ਹੈ ਹੁਣ ਸੰਘਾ ਨੂੰ ਟੀਮ ਦੀ ਕਮਾਨ ਸੌਂਪ ਦਿੱਤੀ ਗਈ ਹੈ।

ਖਾਸ ਗੱਲ ਇਹ ਹੈ ਕਿ ਜੇਸਨ ਸੰਘਾ ਦੀ ਕਪਤਾਨੀ ਹੇਠ ਆਸਟ੍ਰੇਲੀਆ ਦੇ ਦਿਗਜ ਖਿਡਾਰੀ ਤੇ ਸਾਬਕਾ ਕਪਤਾਨ ਸਟੀਵ ਵੌਗ ਦਾ ਪੁੱਤਰ ਆਸਟਿਨ ਵੀ ਖੇਡੇਗਾ।

ਅੰਡਰ-19 ਵਿਸ਼ਵ ਕੱਪ: ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਮਾਨ ਪੰਜਾਬੀ ਹੱਥ

ਅੰਡਰ-19 ਵਿਸ਼ਵ ਕੱਪ: ਆਸਟ੍ਰੇਲੀਆ ਕ੍ਰਿਕਟ ਟੀਮ ਦੀ ਕਮਾਨ ਪੰਜਾਬੀ ਹੱਥ

Posted by ABP Sanjha on Samstag, 16. Dezember 2017


ਜੇਸਨ ਦੇ ਪਿਤਾ ਕੁਲਦੀਪ ਸੰਘਾ 1980 ‘ਚ ਆਸਟ੍ਰੇਲੀਆ ਗਏ ਸੀ, ਉਹ ਖ਼ੁਦ ਵੀ ਸਟੇਟ ਪੱਧਰ ਦੇ ਅਥਲੀਟ ਰਹੇ ਸੀ। ਪੜ੍ਹਨ ਲਈ ਆਸਟ੍ਰੇਲੀਆ ਗਏ ਜੇਸਨ ਦੇ ਪਿਤਾ ਨੇ ਉੱਥੇ ਹੀ ਰਹਿਣ ਦਾ ਫੈਸਲਾ ਕਰ ਲਿਆ ਸੀ। ਵਿਦੇਸ਼ੀ ਟੀਮਾਂ ‘ਚ ਪਹਿਲਾਂ ਵੀ ਭਾਰਤੀ ਖਿਡਾਰੀ ਹਿੱਸਾ ਲੈਂਦੇ ਰਹੇ ਨੇ।

ਵਿਦੇਸ਼ੀ ਟੀਮ ਦੀ ਕਪਤਾਨੀ ਕਰਨਾ ਆਪਣੇ ਆਪ ਲਈ ਮਾਣ ਵਾਲੀ ਗੱਲ ਹੈ। ਇੱਕ ਉਹੋ ਜਿਹੇ ਦੇਸ਼ ਦੀ ਜਿੱਥੇ ਕ੍ਰਿਕਟ ਨੂੰ ਕਾਫ਼ੀ ਤਰਜ਼ੀਹ ਦਿੱਤੀ ਜਾਂਦੀ ਹੈ। ਜਸਕੀਰਤ ਨੇ ਇਸ ਕਾਮਯਾਬੀ ਨਾਲ ਪੰਜਾਬ ਦਾ ਤੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਹੈ।