ਬੱਬੂ ਮਾਨ ਨੇ ਲਾਇਆ ਮੋਦੀ ਤੇ ਤਵਾ, ਮਨ ਕੀ ਬਾਤ ਤੇ ਕੀਤਾ ਵਿਅੰਗ – ਦੇਖੋ ਵੀਡੀਓ

0
5480

Babbu Maan on Narender Modi Man Ki Baat
ਬੱਬੂ ਮਾਨ ਨੇ ਚੰਡੀਗੜ ਚ ਆਪਣੇ ਲਾਇਵ ਸ਼ੋਅ ਦੋਰਾਨ ਨਰਿੰਦਰ ਮੋਦੀ ਦੀ ਮਨ ਕੀ ਬਾਤ ਤੇ ਕੀਤਾ ਵਿਅੰਗ ।

ਅਸੀ ਸੁਣ ਲੲੀ ਥੋਡੀ ਮਨ ਕੀ ਬਾਤ
ਹੁਣ ਤੁਸੀਂ ਵੀ ਸੁਣੋ ਸਾਡੇ ਮਨ ਕੀ ਬਾਤ,
ਜਿੱਥੇ ਨਿਕੀ ਆ ਨਿਕੀ ਰਹਿਣ ਦਿਉ
ਬੜੀ ਮਾੜੀ ਹੁੰਦੀ ਆ ਜੱਟਾਂ ਦੀ ਜਾਤ
ਦਿੱਲੀ ਦੀਆਂ ਗੱਲਾਂ ਹੋਰ ਅਾ
ਕਿਤੇ ਪਿੰਡ ਕੱਟ ਕੇ ਦੇਖੋ ਰਾਤ
ਵਧੀਆ ਥੈਲੇ ਵਿੱਚ ਲੁਕੀ ਹੋੲੀ
ਬਾਹਰ ਨਾ ਕੱਢੋ ਬਿੱਲੀ
ਜੇ ਕਮਲੇ ਜੱਟ ਕਿਤੇ ਵਿਗੜ ਗੇ
ਨੱਪ ਲੈਣਗੇ ਦਿੱਲੀ

ਬੱਬੂ ਮਾਨ ਆਪਣੇ ਲਾਈਵ ਪ੍ਰੋਗਰਾਮ ‘ਚ ਸਰਕਾਰ ਬਾਰੇ ਗੱਲ ਕਰਨਾ ਨਹੀਂ ਭੁੱਲਦੇ। ਚੰਡੀਗੜ੍ਹ ਦੇ ਖਾਲਸਾ ਕਾਲਜ ‘ਚ ਖੁੱਲ੍ਹੇ ਅਖਾੜੇ ਦੌਰਾਨ ਬੱਬੂ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ‘ਅੱਛੇ ਦਿਨ ਆਏਂਗੇ’ ਦੇ ਨਾਅਰੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦਿੱਲੀ ਵਾਲਿਓ ਹਮੇਸ਼ਾ ਹੀ ਅੱਛੇ ਦਿਨਾਂ ਦੀ ਗੱਲ ਕਰਦੇ ਰਹਿੰਦੇ ਹੋ, ਕਦੇ ਸਾਡੇ ਪਿੰਡ ਵੀ ਆਓ।
ਸਰਕਾਰਾਂ ਵਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਲੈ ਕੇ ਬੱਬੂ ਮਾਨ ਵਲੋਂ ਕੀਤੀ ਟਿੱਪਣੀ ਨੇ ਜਿਥੇ ਦਰਸ਼ਕਾਂ ਨੂੰ ਹੱਸਣ ‘ਤੇ ਮਜਬੂਰ ਕੀਤਾ, ਉਥੇ ਹੀ ਜ਼ਮੀਨੀ ਪੱਧਰ ‘ਤੇ ਸਰਕਾਰ ਦੇ ਦਾਅਵਿਆਂ ਦੀ ਪੋਲ ਵੀ ਖੋਲ੍ਹੀ।

About Babbu Maan :
Tejinder Singh Maan (Punjabi: ਤਜਿੰਦਰ ਸਿੰਘ ਮਾਨ), commonly known as Babbu Maan is an Punjabi singer-songwriter, actor and film producer working and living in Mohali.