ਬਟਾਲਾ : 15 ਸਾਲਾ ਲੜਕੀ ਦਾ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਕਤਲ

0
2213

ਗੁਰਦਾਸਪੁਰ\ਕਲਾਨੌਰ (ਵਿਨੋਦ) : ਦੇਸ਼ ਵਿਚ ਮਾਸੂਮ ਬੱਚੀਆਂ ਨਾਲ ਵਾਪਰ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜ਼ਾ ਘਟਨਾ ਗੁਰਦਾਸਪੁਰ ਦੀ ਸਾਹਮਣੇ ਆਈ ਹੈ। ਜਿੱਥੇ ਪਿੰਡ ਮਾਨੇਪੁਰ ਦੇ ਇਕ ਕਮਰੇ ਵਿਚ 15 ਸਾਲਾ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਬਰਾਮਦ ਹੋਈ ਹੈ।


ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ 15 ਸਾਲਾ ਮਾਸੂਮ ਬੱਚੀ ਦੇ ਮਾਤਾ ਪਿਤਾ ਨਹੀਂ ਸੀ ਅਤੇ ਉਹ ਆਪਣੇ ਦਾਦੇ ਨਾਲ ਪਿੰਡ ਵਿਚ ਹੀ ਰਹਿੰਦੀ ਸੀ। ਮ੍ਰਿਤਕ ਬੱਚੀ ਬੀਤੀ ਸ਼ਾਮ ਤੋਂ ਲਾਪਤਾ ਸੀ।

ਸੂਤਰਾਂ ਮੁਤਾਬਕ ਨਾਬਾਲਗ ਲੜਕੀ ਨਾਲ ਬਲਾਤਕਾਰ ਤੋਂ ਕਤਲ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।ਫਿਲਹਾਲ ਥਾਣਾ ਕਲਾਨੌਰ ਦੀ ਪੁਲਸ ਮੌਕੇ ‘ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈ ਰਹੀ ਹੈ। ਪੁਲਸ ਵਲੋਂ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।