ਫਰਜ਼ੀ ਵਿਆਹ’ ਰਚਾਉਂਣ ਵਾਲੇ ਲਾੜਿਆਂ ਖਿਲਾਫ਼ ਡਾ. ਧਰਮਵੀਰ ਗਾਂਧੀ ਨੇ ਚੁੱਕਿਆ ਝੰਡਾ

0
1030

ਵਿਦੇਸ਼ੀ ਠੱਗ ਲਾਹੜਿਆਂ ਦੇ ਸੋਸ਼ਣ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ 26,000 ਦੇ ਕਰੀਬ ‘ਧੀਆਂ’ ਨੂੰ ਇਨਸਾਫ ਦਿਵਾਉਂਣ ‘ਚ ਹਕੂਮਤੇ ਪੰਜਾਬ ਬਣਦਾ ਫਰਜ਼ ਨਹੀ ਨਿਭਾ ਸਕੀ ਹੈ,ਪਰ ਇੰਨਾ ਪੀੜਤ ਤੇ ਬੇਵੱਸ ਧੀਆਂ ਦੇ ਖੁਸੇ ਵਕਾਰ ਨੂੰ ਬਹਾਲ ਕਰਾਉਂਣ ਅਤੇ ਫਰਜ਼ੀ ਲਾੜਿਆ ਵੱਲੋਂ ਕੀਤੀ ਜਾਅਲਸਾਜੀ ਨੂੰ ਪੱਕੇ ਤੌਰ ‘ਤੇ ਰੋਕਣ ਲਈ ਪਟਿਆਲਾ ਤੋਂ ਸੰਸਦ ਡਾ ਧਰਮਵੀਰ ਗਾਂਧੀ ਨੇ ਪੀੜਤ ਬੱਚੀਆਂ ਦੇ ਸਿਰ ਤੇ ਹੱਥ ਰੱਖ ਕਾਰਗਰ ਕਦਮ ਗੱਲ ਕਿਸੇ ਸਿਰੇ ਲਗਾਉਂਣ ਲਈ ਪ੍ਰਣ ਕਰ ਲਿਆ ਹੈ।

ਦੇਸ਼ ਭਰ ਚੋਂ ਧੋਖੇ ਬਾਜ ਪਤੀਆਂ ਦੀਆਂ ਸਤਾਈਆਂ ਹੋਈਆਂ 36,000 ਦੇ ਕਰੀਬ ਪੀੜਤਾਂ ਲੜਕੀਆਂ ਦੇ ਕੇਸਾਂ ਨੂੰ ਹੱਲ ਕਰਨ ਅਤੇ ਵਿਦੇਸ਼ੀ ਲਾੜਿਆਂ ਦੀ ਫਰਜ਼ੀ ਵਿਆਹ ਕਰਵਾਉਂਣ ਦੀ ਜਾਅਲਸਾਜੀ ਨੂੰ ਠੱਲਣ ਲਈ ਸਖਤ ਕਨੂੰਨ ਬਣਵਾਉਂਣ ਦੇ ਲਈ ਦਿੱਲੀ ਵੱਲ ਕੂਚ ਕਰ ਦਿੱਤਾ ਹੈ। ਇਸੇ ਲੜੀ ਤਹਿਤ ਡਾ. ਗਾਂਧੀ ਬੀਤੇ ਦਿਨ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਮੰਤਰੀ ਸ਼੍ਰੀ ਮਤੀ ਸੁਸ਼ਮਾ ਸਵਰਾਜ਼ ਨੂੰ ਵਫਦ ਦੇ ਰੂਪ ‘ਚ ਮਿਲ ਕੇ ਉਨਾ ਲੜਕੀਆਂ ਨੂੰ ਸ੍ਰੀਮਤੀ ਸੁਸ਼ਮਾ ਸਵਰਾਜ ਦੇ ਦਿੱਲੀ ਸਥਿਤ ਦਫਤਰ ‘ਚ ਮਿਲਾਇਆ ਜੋ ਠੱਗ ਵਿਦੇਸ਼ੀ ਪਤੀਆਂ ਤੋਂ ਪੀੜਤ ਹਨ।ਵਿਦੇਸ਼ ਮੰਤਰੀ ਨਾਲ ਹੋਈ ਪੂਰੇ 30 ਮਿੰਟ ਦੀ ਮੁਲਾਕਾਤ ਦੌਰਾਨ ਸੰਸਦ ਮੈਂਬਰ ਗਾਂਧੀ ਨੇ 30 ਕੇਸਾਂ ਦੀ ਰਿਪੋਰਟ ਵਿਦੇਸ਼ ਮੰਤਰਾਲੇ ਦੇ ਸਪੁੱਰਦ ਕੀਤੀ।

ਡਾ. ਧਰਮਵੀਰ ਗਾਂਧੀ ਦੀ ਅਗਵਾਈ ਹੇਠ ਵਿਦੇਸ਼ ਮੰਤਰਾਲੇ ਦੀ ਮੰਤਰੀ ਨੂੰ ਮਿਲਣ ਵਾਲੇ ਵਫਦ ‘ਚ ਆਈਐਚਆਰਓ ਦੀ ਮੁੱਖੀ ਸ੍ਰੀਮਤੀ ਹਰਮੀਤ ਕੌਰ ਬਰਾੜ ਅਤੇ ਉਘੀ ਸਮਾਜ ਸੇਵਕਾ ਤੋਂ ਇਲਾਵਾ ਪੀੜਤ ਮਨਪ੍ਰੀਤ ਰਮਨ,ਬਲਜੀਤ, ਅਤੇ ਰਮਨ ਅੰਗਮ ਆਦਿ ਨੇ ਧੋਖੇਧੜੀ ਦੀ ਦਾਸਤਾਨ ਮੰਤਰੀ ਨੂੰ ਸੁਣਾਈ। ਡਾ. ਗਾਂਧੀ ਨੇ ਵਿਦੇਸ਼ ਮੰਤਰਾਲੇ ਦੇ ਦਫਤਰ ਦੇ ਬਾਹਰ ਚੋਣਵੇਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਈ.ਐਚ.ਆਰ.ਓ. ਦੀ ਸੁਪਰੀਮੋਂ ਸ੍ਰੀ ਮਤੀ ਹਰਮੀਤ ਕੌਰ ਬਰਾੜ ਨੇ ਮੇਰੇ ਧਿਆਨ ‘ਚ 30,000 ਉਨਾ ਬੱਚੀਆਂ ਦੇ ਕੇਸ ਲਿਆਂਦੇ ਹਨ, ਜਿੰਨਾ ਚੋਂ 26,000 ਕੇਸ ਕੇਵਲ ਇਕੱਲੇ ਪੰਜਾਬ ਦੇ ਨਾਲ ਸਬੰਧਿਤ ਹਨ।

ਡਾ. ਗਾਂਧੀ ਨੇ ਦੱਸਿਆ ਕਿ ਮਾਮਲਾ ਅੰਤਰ ਰਾਸ਼ਟਰੀ ਪੱਧਰ ਦਾ ਹੋਣ ਕਰਕੇ ਅੱਜ ਦਸਤਾਵੇਜ਼ ਲੈ ਕੇ ਪੀੜਤਾਂ ਬੱਚੀਆਂ ਸਮੇਤ ਮੈਂ ਵਿਦੇਸ਼ ਮੰਤਰਾਲੇ ਦੀ ਵਜ਼ੀਰ ਨੂੰ ਮਿਲਿਆ ਹਾਂ, ਅਸੀ ਠੱਗ ਲਾੜਿਆਂ ਨੂੰ ਸਖਤ ਸਜਾਵਾਂ ਦਿਵਾਉਂਣ ਲਈ ਕਨੂੰਨ ਬਣਾਉਂਣ ਦੀ ਅਪੀਲ ਕੀਤੀ ਹੈ। ਡਾ ਗਾਂਧੀ ਨੇ ਦੱਸਿਆ ਕਿ ਅਸੀ ਸ਼ਿਕਾਇਤ ਪੱਤਰ ਅਤੇ ਮੌਜੂਦ 30 ਕੇਸਾਂ ਦੇ ਵੇਰਵੇ ਵਾਲੀ ਸੂਚੀ ਮੰਤਰਾਲੇ ਦੀ ਵਜ਼ੀਰ ਸ੍ਰੀਮਤੀ ਸੁਸ਼ਮਾ ਸਵਰਾਜ ਨੂੰ ਸੌਂਪ ਦਿੱਤੀ ਗਈ ਹੈ। ਵਫਦ ‘ਚ ਸ਼ਾਮਲ ਡਾ. ਗਾਂਧੀ ਅਤੇ ਹਰਮੀਤ ਕੌਰ ਬਰਾੜ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਵਿਦੇਸ਼ ਮੰਤਰਾਲੇ ਦੀ ਮੰਤਰੀ ਨੇ ਜਲਦੀ ਹੀ ਇਸ ਮਾਮਲੇ ਤੇ ਪੈਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ਨੇ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਾਲੇ ‘ਵਫਦ’ ਨੂੰ ਮਿਲਣ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ,

” ਅੱਜ ਮੈਨੂੰ ਪੰਜਾਬ ਰਾਜ ਚੋਂ ਠੱਗ ਲਾੜਿਆਂ ਤੋਂ ਪੀੜਤ ਲੜਕੀਆਂ ਮੈਨੂੰ ਮਿਲੀਆਂ ਹਨ, ਉਨਾ ਨੂੰ ਇਨਸਾਫ ਦਿਵਾਉਂਣ ਸ਼ੁਰੂ ਹੋਣ ਵਾਲੇ ਬਜ਼ਟ ਸੈਸ਼ਨ ਦੌਰਾਨ ਇੱਕ ਬਿੱਲ ਲਿਆ ਰਹੀ ਹਾਂ,ਜਿਸ ‘ਚ ਅਸੀ ਇਹ ਵਿਵਸਥਾ ਕਰ ਰਹੇ ਹਾਂ ਕਿ ਕਨੂੰਨ ‘ਚ ਸੋਧ ਕਰਦਿਆਂ ਅਜਿਹੇ ਲਾੜਿਆਂ ਵੱਲੋਂ ਕੀਤੀ ਜਾ ਰਹੀ ਧੋਖਾ ਧੜੀ ਦੀਆਂ ਘਟਨਾਵਾਂ ਵਾਪਰਣ ਨੂੰ ਉਪਰੰਤ ਲੜਕੀ ਵਾਲਿਆਂ ਵੱਲੋਂ ਅਦਾਲਤ ‘ਚ ਦਾਇਰ ਕੀਤੇ ਗਏ ਕੇਸਾਂ ‘ਚ ਅਦਾਲਤ ਵਲੋਂ ਭੇਜੇ ਜਾਂਦੇ ਸੰਮਨਾ ਨੂੰ ਠੱਗ ਲਾੜੇ ਬੜੀ ਚਲਾਕੀ ਦੇ ਨਾਲ ਅਦਾਲਤ ਦੇ ਸੰਮਨ ਰਸੀਵ ਕਰਨ ‘ਚ ਟਾਲ ਮਟੌਲ ਕਰਕੇ ਅਦਾਲਤੀ ਪ੍ਰਕਿਰਿਆ ‘ਚ ਸਹਿਯੋਗ ਨਹੀ ਦਿੰਦੇ ਹਨ,ਜਿਸ ਕਰਕੇ ਹੁਣ ਕੇਂਦਰ ਅਜਿਹੇ ਲੋਕਾਂ ਨੂੰ ਸਬਕ ਸਿਖਾਉਂਣ ਦੇ ਲਈ ਅਜਿਹੀ ਵੈਬਸਾਈਡ ਤਿਆਰ ਕਰ ਰਿਹਾ ਹੈ

ਜਿਸ ਤੇ ਕਥਿਤ ਦੋਸ਼ੀ ਦਾ ਨਾਮ ਸਾਰਾ ਵੇਰਵਾ ਫੋਟੋ ਆਦਿ ਅਪਲੋਡ ਕੀਤੀ ਜਾਵੇਗੀ, ਇਸ ਸਾਈਟ ਦੇ ਬਣਨ ਤੋਂ ਬਾਅਦ ਕੋਰਟ ਦੇ ਸੰਮਨ ਠੱਗ ਲਾੜਿਆਂ ਦੇ ਘਰ ਪਿਆਦੇ ਰਹੇ ਨਹੀ ਭੇਜੇ ਜਾਏ ਕਰਨਗੇ ਸਗੋਂ ਵੈਬਸਾਈਡ ਤੇ ਸੰਮਨ ਪਾ ਦੇਣ ਤੋਂ ਬਾਅਦ ਕੋਰਟ ਉਸ ਨੂੰ ਰਸੀਵਡ ਮੰਨ ਲਿਆ ਕਰੇਗੀ। ਇਸ ਦੇ ਨਾਲ ਸੰਮਨ ਮਿਲਗੇ ਮੰਨਣ ਦੀ ਧਾਰਨਾ ਦੇ ਨਾਲ ਅਦਾਲਤੀ ਰਸਮ ਦਾ ਵੀ ਆਦਰ ਮਾਣ ਵਧੇਗਾ,ਉਨਾ ਨੇ ਦੱਸਿਆ ਕਿ ਇਸ ਕਨੂੰਨੀ ਪ੍ਰਕਿਰਿਆ ‘ਚ ਜੇਕਰ ਲਾੜਾ ਧਿਰ ਤੀਸਰੀ ਵਾਰ ਕਨੂੰਨੀ ਪ੍ਰਕਿਰਿਆ ‘ਚ ਸਹਿਯੋਗ ਕਰਨ ਤੋਂ ਢਿੱਲ ਮੱਠ ਦਿਖਾਉਂਦਾ ਹੈ ਤਾਂ ਫਿਰ ਇਹ ਵਿਵਸਥਾ ਹੋਵੇਗੀ ਕਿ ਭਾਰਤ ਸਰਕਾਰ ਉਸ ਦੀ (ਠੱਗ ਲਾੜੇ) ਪ੍ਰਾਪਰਟੀ ਨੂੰ ਆਪਣੇ ਅਧਿਕਾਰ ਖੇਤਰ ‘ਚ ਲੈਂਦਿਆਂ ਉਸ ਦਾ ਪਾਸਪੋਰਟ ‘ਰੱਦ’ ਕਰਨ ਦੀ ਕਾਰਵਾਈ ਨੂੰ ਅਮਲ ‘ਚ ਲਿਆਵੇਗੀ।

ਸ਼੍ਰੀਮਤੀ ਸੁਸ਼ਮਾ ਸਵਰਾਜ ਨੇ ਦੱਸਿਆ ਕਿ ਜਿਸ ਠੱਗ ਲਾੜੇ ਦਾ ਪਾਸਪੋਰਟ ਬਾਹਰਲੇ ਮੁਲਕ ਦਾ ਬਣਿਆਂ ਹੋਵੇਗਾ ਉਸ ਦਾ ਪਾਸਪੋਰਟ ਉਸ ਦੇਸ ਦੇ ਕਾਇਦੇ ਕਨੂੰਨ ਅਨੁਸਾਰ ਰੱਦ ਕਰਨ ਦੀ ਕਾਰਵਾਈ ਨੂੰ ਅਮਲ ‘ਚ ਲਿਆਉਂਣ ਦੇ ਲਈ ਭਾਰਤ ਸਰਕਾਰ ਵਿਦੇਸਾਂ ਦੇ ਹਾਈ ਕਮਿਸ਼ਨਰਾਂ ਦੇ ਦਫਤਰਾਂ ਨਾਲ ਪੱਤਰ ਵਿਹਾਰ ਕਰਕੇ ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਦੀ ਤਰਜ ਤੇ ਕੰਮ ਕਰਨ ਦੀ ਰਵਾਇਤ ਨੂੰ ਅਪਨਾਉਂਣ।