ਪੱਛਮੀ ਆਸਟ੍ਰੇਲੀਆ ਦੇ ਬਾਰਵੀਂ ਇਮਤਿਹਾਨ ਵਿੱਚ ਸਿੱਖਾਂ ਦੇ ਬੱਚਿਆਂ ਨੇ ਮਾਰੀਆਂ ਮੱਲਾਂ

0
1908

ਪੱਛਮੀ ਆਸਟ੍ਰੇਲੀਆ ਵਿੱਚ ਹਰ ਸਾਲ ਦੀ ਤਰਾੰ ਇਸ ਸਾਲ ਵੀ ਬਾਰਵੀਂ ਕਲਾਸ ਦੇ ਵਿਦਿਆਰਥੀਆੰੰ ‘ਚ ਉੱਚ ਵਿੱਦਿਅਕ ਸੰਸਥਾਵਾਂ ਵਿੱਚ ਲਈ ਅਗਲੇਰੀ ਪੜਾਈ ਲਈ ਦਾਖਲਾ ਮੁਕਾਬਲਾ ਇਮਤਿਹਾਨ ਪਰੀਖਿਆ ਹੋਈ । ਜਿਸ ਵਿੱਚ ਸਿੱਖਾਂ ਦੇ ਬੱਚਿਆਂ ਨੇ ਅਪਣੀ ਕਾਬਲੀਅਤ ਦੇ ਝੰਡੇ ਗੱਡੇ । ਜ਼ਿਹਨਾਂ ਵਿੱਚ ਸੀਨੀਅਰ ਹਾਈ ਸਕੂਲ ਰੌਜ਼ਮਾਈਨ ਤੋਂ ਪਾਹੁਲ ਸਿੰਘ ਗਿੱਲ ਨੇ ਮੱਲ ਮਾਰੀ , ਜਿਸਦਾ ਉਪਰੋਕਤ ਪ੍ਰਿਖਿਆ ਦਾ ਏਟੀਆਰ (ATAR) ਸਕੋਰ 99.2 ਰਿਹਾ ।


ਇਸ ਤਰਾਂ ਇਮਤਿਹਾਨ ਦੇ ਸਰਟੀਫਿਕੇਟ ਆਫ ਮੈਰਿਟ ਦੀ ਦੌੜ ਵਿੱਚ ਸਵੈਨ ਕਰਿਸਟਿਅਨ ਕਾਲਜ ਤੋਂ ਹਰਲੀਨ ਕੌਰ ਧੰਮੂ ਨੇ ਵਧੀਆਂ ਪ੍ਰਾਪਤੀ ਕੀਤੀ , ਜਿਸ ਦਾ ਏਟਆਰ ਸਕੋਰ ਵੀ 90 ਪੁਆਇੰਟਿਸ ਤੋਂ ਉੱਪਰ ਰਿਹਾ । ਬਾਕੀ ਵਿਦਿਆਰਥੀਆਂ ‘ਚ ਬਨਬਰੀ ਕੈਥਲਿਕ ਕਾਲਜ ਤੋਂ ਆਲੀਸ਼ਾ, ਅਤੇ ਲਿਊਮੈਨ ਕਰਿਸਟੀ ਕਾਲਜ ਤੋਂ ਜੁਬਨਰੀਤ ਚੀਮਾ ਨੇ ਬਾਜ਼ੀ ਮਾਰੀ। ਸਪੈਸ਼ਲ ਸਬਜੈਕਟ ਸਰਟੀਫਿਕੇਟ ਆਫ ਐਕਸੀਲੈਂਸ ਅਧੀਨ ਅੰਗ੍ਰੇਜ਼ੀ ਅਤੇ ਵਾਧੂ ਵਿਸ਼ਾ ਜਾਂ ਡਾਇਲੈਕਟ ਵਿੱਚੋਂ ਗੁਰਕਿਰਤ ਕੌਰ ਜੋ ਕਿ ਸਨਵੇ ਕਾਲਜ ਤੋਂ ਹਨ, ਨੇ ਇਨਾਮ ਜਿੱਤਿਆ

। ਜਿਕਰਜ਼ੋਗ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਸੀਨੀਅਰ ਸੈਕੰਡਰੀ ਸਕੂਲ ਦੀ ਪੜਾਈ ਦੁਰਾਨ, ਲਗਾਤਾਰ ਪਿੱਛਲੇ ਤਿੰਨ ਸਾਲਾ ਵਿਚ, ਆਪਣੇ ਚੁਣੇ ਹੋਏ ਵਿਸ਼ਿਆਂ ‘ਚੋ 190-200 ਪੋਇੰਟਸ ਇਕੱਤਰ ਕੀਤੇ, ਓਹਨਾ ਨੂੰ ਸਰਟੀਫਿਕੇਟ ਓਫ ਡਿਸਟਿੰਗਸਿਨ ਅਤੇ ਜਿਨ੍ਹਾਂ ਨੇ 150-189 ਪੋਇੰਟਸ ਇਕੱਤਰ ਕੀਤੇ, ਓਹਨਾ ਨੂੰ ਸਰਟੀਫਿਕੇਟ ਓਫ ਮੈਰਿਟ ਨਾਲ ਨਿਵਾਜਿਆ ਗਿਆ !