ਪੰਜਾਬ ਦੇ ਇਹਨਾਂ ਇਲਾਕਿਆਂ ਵਿਚ 20 ਤਰੀਕ ਨੂੰ ਦੁਬਾਰਾ ਗੜੇਮਾਰੀ ਦੀ ਸੰਭਾਵਨਾ

0
3247

ਪੰਜਾਬ ਦੇ ਇਹਨਾਂ ਇਲਾਕਿਆਂ ਵਿਚ 20 ਤਰੀਕ ਨੂੰ ਦੁਬਾਰਾ ਗੜੇਮਾਰੀ ਦੀ ਸੰਭਾਵਨਾ ਇਸ ਵਾਰ ਮੌਸਮ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ । ਪਿੱਛੇ ਜੇ ਹੋਏ ਭਾਰੀ ਨੁਕਸਾਨ ਤੋਂ ਬਾਅਦ ਇਕ ਵਾਰ ਫੇਰ ਚੇਤਾਵਨੀ ਜਾਰੀ ਕੀਤੀ ਗਈ ਹੈ । ਇਸ ਲਈ ਕਿਸਾਨਾਂ ਨੂੰ ਬੇਨਤੀ ਹੈ ਕੇ ਉਹ ਆਪਣੀਆਂ ਫ਼ਸਲਾਂ ਮੌਸਮ ਦੇ ਹਿਸਾਬ ਨਾਲ ਸੰਭਾਲ ਲੈਣ ।ਪਹਿਲਾ ਦੱਸੇ ਅਨੁਸਾਰ ਕੱਲ ਤੋ ਨਵਾਂ ਪੱਛਮੀ ਸਿਸਟਮ ਲਹਿੰਦੇ ਪੰਜਾਬ ਵਿਚ ਦਾਖਲ ਹੋ ਜਾਵੇਗਾ ।

ਇਸ ਦੇ ਅਸਰ ਵਜੋ 19 ਨੂੰ ਕੁਝ ਖੇਤਰਾ ਵਿਚ ਤੇ 20 ਨੂੰ ਲੱਗਪੱਗ ਸਾਰੇ ਪੰਜਾਬ ਵਿਚ ਗਰਜ ਚਮਕ ਤੇ ਹਨੇਰੀ ਨਾਲ ਹਲਕੇ ਤੋ ਦਰਮਿਆਨਾ ਮੀਂਹ ਪੈ ਸਕਦਾ ਸਿਸਟਮ ਤਕੜਾ ਹੈ । ਪਰ ਉੱਤਰ ਵੱਲ ਜਿਆਦਾ ਐਕਟਿਵ ਰਹਿਣ ਦੀ ਆਸ ਹੈ ।ਦਰਮਿਆਨੀ ਬਾਰਿਸ਼ ਖਾਸ ਕਰ ਮਾਝੇ ਦੁਆਬੇ ਦੇ ਜਿਆਦਤਰ ਜਿਲਿਆ ਗੁਰਦਾਸਪੁਰ,ਪਠਾਨਕੋਟ,ਅੰਮ੍­­­ਰਿਤਸਰ ,ਕਪੂਰਥਲਾ,ਜਲੰਧ­ਰ­,­ਹੋਸਿਆਰਪੁਰ, ਨਵਾਂਸ਼­ਹਿ­ਰ ਤੇ ਅਨੰਦਪੁਰ ਸਾਹਿਬ ਵਿਚ ਪਵੇਗੀ ।ਇਹਨਾ ਇਲਾਕਿਆ ਵਿਚ ਤੇਜ ਮੀਂਹ ਨਾਲ ਗੜੇਮਾਰੀ ਦਾ ਖ਼ਤਰਾ ਬਣਿਆ ਰਵੇਗਾ ਤੇ ਬੱਦਲਵਾਈ ਵਾਲੇ ਖੇਤਰਾ ਵਿਚ ਦਿਨ ਵੇਲੇ ਠੰਡ ਰਵੇਗੀ ਮਾਲਵੇ ਦੇ ਲੁਧਿਆਣਾ,ਮੋ­ਗਾ,ਮੋਹਾਲੀ­­ ਤੇ ਫ਼ਤਹਿਗੜ੍ਹ ਸਾਹਿਬ ਦੇ ਕੁਝ ਖੇਤਰਾ ਵਿਚ ਵੀ ਦਰਮਿਆਨੀ ਕਾਰਵਾਈ ਦੀ ਉਮੀਦ ਹੈ ।

ਸੰਯੁਕਤ ਕੇਂਦਰੀ ਪੰਜਾਬ ਤੇ ਹਵਾਵਾਂ ਦੇ ਚੱਕਰਵਾਤ ਬਣਨ ਕਾਰਨ 20 ਦੀ ਸਵੇਰ ਤੋ ਦੁਪਹਿਰ ਤੱਕ ਤੇਜ ਦੱਖਣ-ਪੂਰਬੀ(ਪੁਰੇ) ਨਾਲ ਥੂੜ ਮਿੱਟੀ ਵੀ ਉੱਡੇਗੀ ਮੀਂਹ ਤੋ ਬਾਅਦ 21,22,23 ਦੀਆ ਸਵੇਰਾ ਆਮ ਨਾਲੋ ਕਾਫੀ ਠੰਡੀਆ ਰਹਿਣਗੀਆ । ਇਕ ਵਾਰ ਫੇਰ ਰਾਤਾ ਦਾ ਪਾਰਾ 15°c ਤੋ ਹੇਠਾ ਡਿੱਗੇਗਾ 24 ਤੋ ਪਾਰਾ ਤੇਜੀ ਨਾਲ ਉੱਠੇਗਾ ਖੁਸਕ ਹਵਾਂਵਾ ਕਾਰਨ ਸੀਜਨ ਵਿਚ ਪਹਿਲੀ ਵਾਰ 40°c ਜਾਂ ਇਸ ਚੋ ਉੱਪਰ ਜਾਣਾ ਸੰਭਵਵ ਹੈ। ਦਿਨ ਵੇਲੇ ਕਾਰਵਾਈ ਤੋ ਪਹਿਲਾ ਅਲਰਟ ਪਾਇਆ ਜਾਵੇਗਾ ।