ਪੰਜਾਬ ਚ ਦਾਖਲ ਹੋਇਆ ਬਹੁਤ ਭਿਆਨਕ ਨਵਾਂ ਨਸ਼ਾ ਮਿਆਓ ਮਿਆਓ – ਦੇਖੋ ਵੀਡੀਓ

0
6517

ਪੰਜਾਬ ਦੇ ਵਿਚ ਨਸ਼ਿਆ ਨੇ ਪਿਛਲੇ ਕਈ ਸਾਲਾਂ ਚ ਹਜਾਰਾਂ ਨੌਜਵਾਨਾ ਅਤੇ ਉਹਨਾ ਦੇ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਹੈ । ਹਰ ਮਾਂ ਪਿਉ ਨੂੰ ਅੱਜ ਪੰਜਾਬ ਵਿਚ ਵਸਦੇ ਆਪਣੇ ਬੱਚਿਆ ਦਾ ਇਹੀ ਫਿਕਰ ਹੈ ਕਿ ਕਿਧਰੇ ਉਹਨਾ ਦਾ ਬੱਚਾ ਗਲਤ ਰਾਹੇ ਨਾ ਪੈ ਜਾਵੇ ।
ਪੰਜਾਬ ਦੇ ਵਿਚ ਨਵੀ ਬਣੀ ਸਰਕਾਰ ਇਹ ਵਾਅਦਾ ਕਰਕੇ ਆਈ ਸੀ ਕਿ ਪੰਜਾਬ ਚੋਂ ਨਸ਼ੇ ਚਾਰ ਹਫਤਿਆਂ ਚ ਖਤਮ ਕਰ ਦਵਾਂਗੇ । ਪਰ ਪੰਜਾਬ ਦੇ ਜਮੀਨੀ ਹਲਾਤ ਇਸ ਤੋਂ ਉਲਟ ਨਸ਼ੇ ਚ ਹੋਰ ਵਾਧਾ ਹੋਇਆ ਹੈ
ਕੈਪਟਨ ਸਰਕਾਰ ਜਿੱਥੇ ਨਸ਼ੇ ਤੇ ਨਕੇਲ ਪਾਉਣ ਚ ਨਕਾਮ ਸਾਬਤ ਹੋਈ ਹੈ ਉਥੇ ਹੀ ਇਕ ਪੰਜਾਬ ਚ ਖਤਰਨਾਕ ਨਸ਼ੇ ਨੇ ਦਸਤਕ ਦਿੱਤੀ ਹੈ । ਇਸ ਗੱਲ ਦਾ ਖੁਲਾਸਾ ਪੱਤਰਕਾਰ ਮਿੰਟੂ ਗੁਰਸਰੀਆ ਨੇ ਆਪਣੀ ਇੰਟਰਵਿਉ ਪਰਵੀਨ ਸ਼ਰਮਾ ਨੂੰ ਦਿੰਦੇ ਹੋਏ ਕੀਤਾ ।

ਪੰਜਾਬ ਦੇ ਵਿੱਚ ਇਕ ਨਵਾਂ ਨਸ਼ਾ ਐਂਟਰੀ ਮਾਰ ਚੁੱਕਾ ਹੈ ਅਤੇ ਇਸ ਨਸ਼ੇ ਦਾ ਨਾਮ ਵੀ ਬੜਾ ਹੀ ਅਜੀਬੋ-ਗਰੀਬ ਹੈ ਇਸ ਨਸ਼ੇ ਦਾ ਨਾਮ “ਮਿਆਓ ਮਿਆਓ” ਹੈ । ਇਸ ਦਾ ਅਜਿਹਾ ਨਾਮ ਹੋਣ ਪਿੱਛੇ ਕਹਾਣੀ ਇਹ ਹੈ ਕੀ ਦਰਅਸਲ ਇਸ ਨਸ਼ੇ ਦੀ ਖੋਜ ਸਭ ਤੋਂ ਪਹਿਲਾਂ ਅਫ਼ਰੀਕਾ ਵਿੱਚ ਹੋਈ ਸੀ ।ਇਹ ਨਸ਼ਾ ਇਕ ਜੜੀ ਬੂਟੀ ਤੋਂ ਬਣਦਾ ਹੈ ਜਿਸ ਦੀ ਵਰਤੋਂ ਓਥੋਂ ਦੇ ਲੋਕ ਬਹੁਤ ਸਾਲਾਂ ਤੋਂ ਕਰ ਰਹੇ ਹਨ । ਜੋ ਇਸਨੂੰ “ਮਿਆਓ ਮਿਆਓ” ਦੇ ਨਾਮ ਨਾਲ ਜਾਣਦੇ ਹਨ । ਉਸਤੋਂ ਬਾਅਦ ਇਸ ਨਸ਼ੇ ਵਿੱਚ ਕੈਮੀਕਲ ਮਿਲਾ ਕੇ ਇਸਨੂੰ ਹੋਰ ਜਿਆਦਾ ਤੇਜ਼ ਤੇ ਘਾਤਕ ਬਣਾ ਦਿੱਤਾ ਹੈ ।

ਪਹਿਲਾਂ ਇਸ ਨਸ਼ੇ ਦੀ ਵਰਤੋਂ ਦਿੱਲੀ ਵਰਗੇ ਸ਼ਹਿਰਾਂ ਵਿੱਚ ਕੀਤੀ ਜਾਂਦੀ ਸੀ ਪਰ ਹੁਣ ਇਹ ਨਸ਼ਾ ਹਰਿਆਣਾ ਦੇ ਰਸਤੇ ਪੰਜਾਬ ਵਿੱਚ ਦਾਖ਼ਲ ਹੋ ਕੇ ਆਪਣੇ ਪੈਰ ਜਮਾ ਰਿਹਾ ਹੈ । ਇਸ ਨਸ਼ੇ ਦਾ ਏਨਾ ਜ਼ਿਆਦਾ ਖ਼ਤਰਨਾਕ ਹੋਣ ਦਾ ਮੁੱਖ ਕਾਰਨ ਇਹ ਹੈ ਕੀ ਇਸ ਨਸ਼ੇ ਦਾ ਕੋਈ ਇਲਾਜ਼ ਨਹੀਂ ਹੈ ਇਕ ਵਾਰ ਲੱਗਣ ਤੋਂ ਬਾਅਦ ਇਸ ਨਸ਼ੇ ਨੂੰ ਛੁਡਵਾਉਣਾ ਬਹੁਤ ਹੀ ਔਖਾ ਹੈ ।ਨਾਲ ਹੀ ਇਹ ਨਸ਼ੇ ਨੂੰ ਕਿਸੇ ਵੀ ਡੋਪ ਟੈਸਟ ਦੇ ਨਾਲ ਫੜਿਆ ਨਹੀਂ ਜਾ ਸਕਦਾ ।

ਇਸ ਲਈ ਜੇਕਰ ਇਕ ਵਾਰ ਪੰਜਾਬ ਵਿੱਚ ਇਹ ਨਸ਼ਾ ਪੰਜਾਬ ਵਿੱਚ ਫੈਲਦਾ ਹੈ ਤਾਂ ਇਸਤੇ ਕਾਬੂ ਕਰਨਾ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ ।ਹੁਣ ਵੱਡੀਆਂ ਘਰਾਂ ਦੇ ਕਾਕੇ ਇਸਦੀ ਵਰਤੋਂ ਕਰ ਰਹੇ ਹਨ ਪਰ ਛੇਤੀ ਹੀ ਇਹ ਨਸ਼ਾ ਚਿੱਟੇ ਦੀ ਤਰਾਂ ਪੂਰੇ ਪੰਜਾਬ ਵਿੱਚ ਫੈਲ ਸਕਦਾ ਹੈ ।
ਹੇਠਾਂ ਸੁਣੋ ਮਿੰਟੂ ਗੁਰਸਰੀਆ ਦੀ ਇੰਟਰਵਿਓ

ਮਿੰਟੂ ਗੁਰਸਰੀਆ ਨੇ ਦੱਸਿਆ ਕਿ ਚੰਡੀਗੜ੍ਹ PGI ਚ ਲੱਗੇ ਸੈਮੀਨਰ ਚ ਇਕ ਡਾਕਟਰ ਨੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਇਕ ਖਤਰਨਾਕ ਨਸ਼ਾ ਜਿਸ ਨੂੰ ਮਿਆਓ ਮਿਆਓ ਨਾਮ ਨਾਲ ਪਰਚਾਰਿਆ ਜਾ ਰਿਹਾ ਹੈ । ਇਹ ਨਸ਼ਾ ਜੇ ਪੰਜਾਬ ਚ ਫੈਲ ਗਿਆ ਪੰਜਾਬ ਦੀਆਂ ਪੀੜੀਆ ਤਬਾਹ ਕਰ ਦੇਵੇਗਾ ।
ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ