ਪੈਸਿਆਂ ਲਈ ਬੇਰਹਿਮ ਪਤੀ ਨੇ ਪਤਨੀ ਨੂੰ ਦਿੱਤੀ ਇਹ ਖੌਫਨਾਕ ਸਜਾ

0
3645

ਯੂ.ਪੀ ਦੇ ਸ਼ਾਹਜਹਾਂਪੁਰ ‘ਚ ਇਕ ਔਰਤ ‘ਤੇ ਉਸ ਦੇ ਪਤੀ ਨੇ ਅਜਿਹੇ ਜ਼ੁਲਮ ਕੀਤੇ ਜਿਸ ਨੂੰ ਸੁਣ ਕੇ ਅਤੇ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਇਕ ਬੇਰਹਿਮ ਪਤੀ ਨੇ ਆਪਣੀ ਪਤਨੀ ਨੂੰ ਇਸ ਕਦਰ ਮਾਰਿਆ ਕਿ ਉਸ ਦੀ ਹਾਲਤ ਅੱਧ ਮਰੇ ਤਰ੍ਹਾਂ ਹੋ ਗਈ। ਪੀੜਤ ਪਤਨੀ ਦਾ ਕਸੂਰ ਸਿਰਫ ਇੰਨਾ ਸੀ ਕਿ ਪਤੀ ਦੇ ਕਹਿਣ ‘ਤੇ ਉਹ ਆਪਣੇ ਪੇਕੇ ਤੋਂ ਪੈਸੇ ਲੈ ਕੇ ਨਹੀਂ ਆਈ। ਜਿਸ ਕਾਰਨ ਉਸ ਦੇ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਬੈਲਟਾਂ ਨਾਲ ਬੁਰੀ ਤਰ੍ਹਾਂ ਮਾਰਿਆ।

ਜਾਣਕਾਰੀ ਮੁਤਾਬਕ ਮਾਮਲਾ ਥਾਣਾ ਕੋਤਵਾਲੀ ਖੇਤਰ ਦੇ ਨਵਾਦਾ ਦਾ ਹੈ। ਇੱਥੋਂ ਦੇ ਵਾਸੀ ਵਿਨੋਦ ਸ਼ੁਕਲਾ ਨੇ ਆਪਣੀ 32 ਸਾਲ ਦੀ ਬੇਟੀ ਰੂਚੀ ਦਾ ਵਿਆਹ ਲਖੀਮਪੁਰ ਦੇ ਰਹਿਣ ਵਾਲੇ ਅਸ਼ੋਕ ਨਾਲ ਕੀਤਾ ਸੀ। ਅਸ਼ੋਕ ਪ੍ਰਾਈਵੇਟ ਜਾਬ ਕਰਦਾ ਹੈ। ਪੀੜਤਾ ਦੇ ਮੁਤਾਬਕ ਵਿਆਹ ਦੇ ਬਾਅਦ ਪਤੀ ਅਤੇ ਸਹੁਰੇ ਘਰ ਦੇ ਉਸ ਨੂੰ ਪਰੇਸ਼ਾਨ ਕਰਨ ਲੱਗੇ।ਉਹ ਪੈਸੇ ਦਾ ਲਾਲਚੀ ਹੈ। 8 ਮਹੀਨੇ ਪਹਿਲੇ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ ਸੀ। ਪੀੜਤਾ ਨੇ ਦੱਸਿਆ ਕਿ ਮੇਰਾ ਵੱਡਾ ਆਪਰੇਸ਼ਨ ਹੋਇਆ ਸੀ, ਜਿਸ ‘ਚ ਪਤੀ ਨੇ ਪੈਸੇ ਖਰਚ ਕੀਤੇ ਸਨ। ਉਸ ਦਾ ਪਤੀ ਆਪਰੇਸ਼ਨ ‘ਚ ਖਰਚ ਹੋਏ ਪੈਸੇ ਮੇਰੇ ਘਰਦਿਆਂ ਤੋਂ ਲੈਣਾ ਚਾਹੁੰਦਾ ਹੈ।ਪੀੜਤਾ ਨੇ ਦੱਸਿਆ ਕਿ ਉਸ ਦੇ ਬਾਅਦ ਬੇਟਾ ਹੋਣ ਦੀ ਖੁਸ਼ੀ ‘ਚ ਮੇਰੇ ਪਤੀ ਅਤੇ ਸਹੁਰੇ ਘਰਦਿਆਂ ਨੇ ਦਾਵਤ ਦਿੱਤੀ ਸੀ ਪਰ ਉਹ ਇਸ ਦੇ ਪੈਸੇ ਵੀ ਮੇਰੇ ਘਰਦਿਆਂ ਤੋਂ ਮੰਗਣ ਲੱਗੇ।ਆਪਰੇਸ਼ਨ ਦੇ 60 ਹਜ਼ਾਰ ਅਤੇ ਦਾਵਤ ‘ਚ ਖਰਚ 70 ਹਜ਼ਾਰ ਰੁਪਏ ਪਤੀ ਦੇ ਪੇਕੇ ਵਾਲਿਆਂ ਤੋਂ ਮੰਗਣ ਲੱਗੇ।

ਪਤਨੀ ਨੇ ਗਰੀਬੀ ਕਾਰਨ ਪੈਸੇ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਸ ਦੇ ਬਾਅਦ ਉਸ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਮੇਰੇ ਪਤੀ ਨੇ ਮੈਨੂੰ ਬੈਲਟਾਂ ਨਾਲ ਮਾਰਿਆ, ਜਿਸ ਦੇ ਚੱਲਦੇ ਮੈਂ ਬੇਹੋਸ਼ ਹੋ ਗਈ। ਫਿਰ ਹੋਸ਼ ਆਉਣ ਦੇ ਬਾਅਦ ਉਸ ਨੇ ਦਵਾਈ ਪਿਲਾ ਦਿੱਤੀ, ਜਿਸ ਨਾਲ ਉਹ ਫਿਰ ਬੇਹੋਸ਼ ਹੋ ਗਈ।ਇਹ ਜ਼ੁਲਮ ਸਿਰਫ ਪੈਸਿਆਂ ਲਈ ਕੀਤਾ ਜਾ ਰਿਹਾ ਸੀ। ਬੇਹੋਸ਼ ਹੋਣ ਦੇ ਬਾਅਦ ਮੇਰੇ ਪਤੀ ਨੇ ਮੈਨੂੰ ਦੁੱਪਟੇ ਨਾਲ ਬੰਨ੍ਹ ਕੇ ਲਟਕਾ ਦਿੱਤਾ। ਪਤੀ ਨੇ ਮੇਰਾ ਲਟਕਦਾ ਹੋਇਆ ਵੀਡੀਓ ਬਣਾਇਆ ਅਤੇ ਮੇਰੇ ਭਰਾ ਨੂੰ ਵਟਸਐਪ ‘ਤੇ ਭੇਜ ਦਿੱਤਾ। ਜਿਸ ਦੇ ਬਾਅਦ ਪੀੜਤਾ ਦੇ ਪਰਿਵਾਰਕ ਮੈਬਰਾਂ ਨੇ ਪੁਲਸ ਦਾ ਸਹਾਰਾ ਲਿਆ ਅਤੇ ਉਸ ਦੇ ਸਹੁਰੇ ਘਰ ਤੋਂ ਪੀੜਤਾ ਨੂੰ ਲੈ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।