ਪਰਮੀਸ਼ ਵਰਮਾ ‘ਤੇ ਹਮਲਾ ਕਰਨ ਵਾਲੇ ਨੇ ਫੇਸਬੁੱਕ ‘ਤੇ ਪਾਈ ਨਵੀਂ ਪੋਸਟ

0
6926

ਬੀਤੇ ਦਿਨੀਂ ਪੰਜਾਬ ਦੇ ਪ੍ਰਸਿੱਧ ਗਾਇਕ ਪਰਮੀਸ਼ ਵਰਮਾ ‘ਤੇ ਗੋਲੀਆਂ ਚੱਲੀਆਂ ਸਨ ਜਿਸ ਤੋਂ ਬਾਅਦ ਉਸ ਨੂੰ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ ਜਿਥੇ ਪਰਮੀਸ਼ ਦੀ ਹਾਲਤ ਡਾਕਟਰਾਂ ਵੱਲੋਂ ਸਥਿਰ ਦੱਸੀ ਗਈ। ਪਰ ਇਸ ਹਮਲੇ ਤੋਂ ਬਾਅਦ ਦਿਲਪ੍ਰੀਤ ਸਿੰਘ ਧਾਹਨ ਨਾਮ ਦੇ ਵਿਅਕਤੀ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਹਮਲੇ ਤੋਂ ਦੋ ਦਿਨ ਬਾਅਦ ਅੱਜ ਫਿਰ ਉਸ ਨੇ ਇਕ ਫੇਸਬੁੱਕ ਪੋਸਟ ਪਾਈ ਹੈ। ਉਸ ‘ਚ ਉਸ ਨੇ ਲਿਖਿਆ ਹੈ ਕਿ ”ਸਭ ਨੂੰ ਬੇਤਨੀ ਹੈ ਕਿ ਇਸ ਨੂੰ ਕਿਸੇ ਧਰਮ ਨਾਲ ਨਾ ਜੋੜਿਆ ਜਾਵੇ। ਕੁਝ ਫੇਸਬੁੱਕ ਵਾਲੇ ਵਿਦਵਾਨ ਬਹੁਤ ਉਤਵਲੇ ਹੋ ਰਹੇ ਹਨ ਮਿਲਣ ਨੂੰ। ਰਹੀ ਗੱਲ ਮਿਲਣ ਦੀ ਜਲਦੀ ਮਿਲ ਲਵਾਂਗੇ। ਫੇਸਬੁੱਕ ਪੋਸਟ ‘ਚ ਦਿਲਪ੍ਰੀਤ ਸਿੰਘ ਨੇ ਜੋ ਵਾਰਦਾਤ ‘ਚ ਨਾਲ ਸਨ ਉਹਨਾਂ ਦੇ ਨਾਮ ਵੀ ਲਏ ਹਨ। ਜਿਸ ‘ਚ ਅਕਾਸ਼ ਮਹਾਰਾਸ਼ਟਰ, ਹਰਿੰਦਰ ਸਿੰਘ ਮਹਰਾਰਾਸ਼ਟਰ, ਸੁਖਦੀਪ ਸਿੰਘ ਦਾ ਨਾਮ ਲਿਆ ਹੈ”। ਬਾਕੀ ਇਸ ਮਾਮਲੇ ‘ਤੇ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਹੈ।

ਬੀਤੇ ਦਿਨੀਂ ਹਮਲੇ ਦੇ ਬਾਅਦ ਪਰਮੀਸ਼ ਨੇ ਚੱਲਦੀ ਗੱਡੀ ‘ਚੋਂ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਆਪਣੇ ਉੱਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਸੀ। 10 ਮਿੰਟ ਬਾਅਦ ਚਹਿਲ ਫੋਰਸ ਦੇ ਨਾਲ ਪੁੱਜੇ ਅਤੇ ਦੋਨਾਂ ਨੂੰ ਰਾਤ 2.10 ਵਜੇ ਫੋਰਟਿਸ ਵਿੱਚ ਦਾਖਲ ਕਰਾਇਆ। ਪਰਮੀਸ਼ ਅਤੇ ਕੁਲਵੰਤ ਦਾ ਇਲਾਜ ਚੱਲ ਰਿਹਾ ਹੈ । ਹਾਲਾਂਕਿ ਡਾਕਟਰਸ ਨੇ ਦੋਨਾਂ ਦੀ ਹਾਲਤ ਖਤਰੇ ਵਲੋਂ ਬਾਹਰ ਦੱਸੀ ਹੈ । ਦੁਪਹਿਰ ਬਾਅਦ ਪੁਲਿਸ ਨੇ ਫੇਜ- 5 ਦੇ ਏਰੀਆ ਵਿੱਚ ਨਾਕੇਬੰਦੀ ਕਰ ਗੱਡੀਆਂ ਦੀ ਚੈਕਿੰਗ ਕੀਤੀ ਪਰ ਕੁੱਝ ਹੱਥ ਨਹੀਂ ਲੱਗਿਆ।