ਪਤੀ ਦੇ ਮੁੱਕਣ ਤੋਂ ਬਾਅਦ ਕੁਲੀ ਦਾ ਕੰਮ ਕਰਕੇ 3 ਬੱਚੇ ਤੇ ਬੁੱਢੀ ਸੱਸ ਨੂੰ ਸੰਭਾਲ ਰਹੀ ਹੈ ਸੰਧਿਆ

0
12432

ਰੇਲਵੇ ਸਟੇਸ਼ਨ ‘ਤੇ ਇਹ 30 ਸਾਲਾ ਔਰਤ ਨੂੰ ਲੋਕ ਦੇਖ ਕੇ ਹੈਰਾਨ ਹੋ ਜਾਂਦੇ ਹਨ। ਅਸਲ ‘ਚ ਸੰਧਿਆ ਸਟੇਸ਼ਨ ਤੇ ਕੁਲੀ ਦਾ ਕੰਮ ਕਰਦੀ ਹੈ। ਸੰਧਿਆ ਨਾਲ ਗੱਲ ਕਰਨ ‘ਤੇ ਉਹ ਕਹਿੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜਾ-ਲਿਖਾ ਕੇ ਅਫ਼ਸਰ ਬਣਾਉਣਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਇਸ ਲਈ ਉਹ ਕਿਸੇ ਦੇ ਅੱਗੇ ਕਦੀ ਹੱਥ ਨਹੀਂ ਅੱਡੇਗੀ। ਸੰਧਿਆ ਆਪਣੇ ਬੱਚਿਆਂ ਦੇ ਨਾਲ-ਨਾਲ ਆਪਣੀ ਸੱਸ ਦੀ ਵੀ ਦੇਖਭਾਲ ਕਰਦੀ ਹੈ।

ਸੰਧਿਆ ਦੇ ਘਰ ‘ਚ ਉਸ ਦੇ ਤਿੰਨ ਬੱਚਿਆਂ ਤੋਂ ਇਲਾਵਾ ਉਸ ਦੀ ਬੁੱਢੀ ਸੱਸ ਰਹਿੰਦੀ ਹੈ। ਸੰਧਿਆ ਨੇ ਦੱਸਿਆ ਕਿ ਬੀਮਾਰੀ ਦੇ ਕਾਰਨ 22 ਅਕਤੂਬਰ 2016 ਨੂੰ ਉਸ ਦੇ ਪਤੀ ਭੋਲਾਰਾਮ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਘਰ ਦੇ ਖਰਚੇ ਦੀ ਚਿੰਤਾ ਸਤਾਉਣ ਲੱਗੀ। ਫਿਰ ਉਸ ਨੇ ਆਪਣੇ ਜਾਣਨ ਵਾਲਿਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੇ ਪਤੀ ਦੀ ਜਗ੍ਹਾ ਉਸ ਨੂੰ ਨੌਕਰੀ ਮਿਲ ਸਕਦੀ ਹੈ, ਜਿਸ ‘ਤੇ ਉਸ ਨੇ ਕੁਲੀ ਬਣਨ ਦਾ ਫੈਸਲਾ ਕਰ ਲਿਆ।

ਸ਼ਾਮ ਨੂੰ ਵਿਹਲੀ ਹੋ ਕ ਉਹ ਘਰ ਦਾ ਕੰਮ ਕਰਦੀ ਹੈ ਸੰਧਿਆ ਕੁੰਡਮ ਦੀ ਰਹਿਣ ਵਾਲੀ ਹੈ। ਇੱਥੋਂ ਰੋਜ਼ ਉਹ 45 ਕਿਲੋਮੀਟਰ ਦੀ ਦੂਰੀ ਤੈਅ ਕਰ ਕੇ ਪਹਿਲਾ ਜਬਲਪੁਰ ਫਿਰ ਇੱਥੋਂ ਕਟਨੀ ਪਹੁੰਚਦੀ ਹੈ। ਪੂਰੇ ਦਿਨ ਕੰਮ ਨਿਪਟਾਉਣ ਤੋਂ ਬਾਅਦ ਉਹ ਸ਼ਾਮ ਨੂੰ ਘਰ ਵਾਪਸ ਆਉਂਦੀ ਹੈ ਅਤੇ ਫਿਰ ਖਾਣਾ ਬਣਾਉਣ ਦੇ ਕੰਮਾਂ ‘ਚ ਜੁੱਟ ਜਾਂਦੀ ਹੈ।

ਕੁਲੀ ਦੀ ਪਛਾਣ ਦੇ ਲਈ ਲਾਇਸੈਂਸ ਦੇ ਸਮੇਂ ਇਕ ਬਿੱਲਾ ਨੰਬਰ ਦਿੱਤਾ ਜਾਂਦਾ ਹੈ ਅਤੇ ਸੰਧਿਆ ਦੇ ਬਿੱਲੇ ਦਾ ਨੰਬਰ 36 ਹੈ।
ਸੰਧਿਆ ਸਾਲ 2016 ਤੋਂ ਕੁਲੀ ਦਾ ਕੰਮ ਕਰ ਰਹੀ ਹੈ। ਕਟਨੀ ਸਟੇਸ਼ਨ ‘ਚ 45 ਕੁਲੀਆਂ ‘ਚੋਂ ਪਹਿਲੀ ਮਹਿਲਾ ਕੁਲੀ ਹੈ। ਸੰਧਿਆ ਦੇ ਬੱਚਿਆਂ ‘ਚ ਸ਼ਾਹਿਲ-8 ਸਾਲ, ਹਰਸ਼ਿਤ-6 ਸਾਲ, ਬੇਟੀ ਪਾਇਲ-4 ਸਾਲ ਦੀ ਹੈ।

ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ, ਵੱਡੀ-ਛੋਟੀ ਸਾਡੀ ਸੋਚ ਹੁੰਦੀ ਹੈ। ਸਾਨੂੰ ਕਿਸੇ ਵੀ ਹਾਲ੩ਤ ‘ਚ ਹਰ ਤਰ੍ਹਾਂ ਦਾ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਅਗਰ ਪੜ ਲਿਖ ਕੇ ਡਿਗਰੀਆਂ ਨਾਲ ਵੀ ਨੌਕਰੀ ਨਹੀਂ ਮਿਲ ਰਹੀ ਤਾਂ ਘਰ ਬਠਣ ਦੀ ਬਜਾਏ ਅਸੀਂ ਕੋਈ ਛੋਟਾ-ਮੋਟਾ ਚਲਾ ਕੇ ਘਰ ਦਾ ਖਰਚਾ ਕੱਢ ਸਕਦੇ ਹਾਂ ਤੇ ਨਾਲ ਹੀ ਨੌਕਰੀ ਲਈ ਮਿਹਨਤ ਕਰਦੇ ਰਹੀਏ। ਸਹੀ ਸਮਾਂ ਤੇ ਚੰਗੀ ਨੌਕਰੀ ਵੀ ਮਿਲ ਜਾਵੇਗੀ ਤੇ ਸਾਡਾ ਸਮਾਂ ਫਾਲਤੂ ਖਰਾਬ ਨਹੀ ਹੋਵੇਗਾ।