ਦਿਨ ਬ ਦਿਨ ਗਰਕਦੀ ਜਾ ਰਹੀ ਦੁਨੀਆਂ II ਪਿਤਾ ਨੇ ਗੈਂਗਰੇਪ ਲਈ ਦੋਸਤਾਂ ਨੂੰ ਗਿਫਟ ਕੀਤੀ ਬੇਟੀ, ਖੁਦ ਵੀ ਕੀਤਾ ਰੇਪ

0
3956

ਪਿਤਾ ਨੇ ਗੈਂਗਰੇਪ ਲਈ ਦੋਸਤਾਂ ਨੂੰ ਗਿਫਟ ਕੀਤੀ ਬੇਟੀ, ਖੁਦ ਵੀ ਕੀਤਾ ਰੇਪ–ਉੱਤਰ ਪ੍ਰਦੇਸ਼ ਦੇ ਸੀਤਾਪੁਰ ‘ਚ ਇਕ ਪਿਤਾ ‘ਤੇ ਦੋਸ਼ ਲੱਗਾ ਹੈ ਕਿ ਉਸ ਨੇ ਆਪਣੇ ਦੋਸਤਾਂ ਨੂੰ ਗੈਂਗਰੇਪ ਲਈ ਬੇਟੀ ਗਿਫਟ ਕਰ ਦਿੱਤੀ। ਦੋਸਤਾਂ ਨੇ ਬੇਟੀ ਨਾਲ ਸਮੂਹਕ ਬਲਾਤਕਾਰ ਕੀਤਾ ਅਤੇ ਬਾਅਦ ‘ਚ ਪਿਤਾ ਨੇ ਵੀ ਕਥਿਤ ਤੌਰ ‘ਤੇ ਆਪਣੀ ਬੇਟੀ ਨਾਲ ਬਲਾਤਕਾਰ ਕੀਤਾ। ਇਨਸਾਨੀਅਤ ਨੂੰ ਝੰਜੋੜ ਦੇਣ ਵਾਲੇ ਇਸ ਮਾਮਲੇ ‘ਚ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਨੇ ਦੱਸਿਆ ਕਿ ਦੋਸ਼ੀ ਪਿਤਾ ਦੀ ਉਮਰ 50 ਸਾਲ ਹੈ। ਉਹ 15 ਅਪ੍ਰੈਲ ਨੂੰ ਕਮਾਲਪੁਰ ਦੇ ਮੇਲੇ ‘ਚ ਗਿਆ ਸੀ।

ਸ਼ਾਮ ਨੂੰ ਉੱਥੋਂ ਆਉਣ ਤੋਂ ਬਾਅਦ ਉਸ ਨੇ ਦੋਸਤ ਹਿਸਟਰੀਸ਼ੀਟਰ ਮਾਨ ਸਿੰਘ ਨੂੰ ਬੁਲਾਇਆ। ਘਰ ‘ਤੇ ਦੋਸ਼ੀ ਨੇ ਆਪਣੀ ਬੇਟੀ (35) ਨੂੰ ਮਾਨ ਸਿੰਘ ਨਾਲ ਬਾਈਕ ‘ਤੇ ਜਾਣ ਨੂੰ ਕਿਹਾ। ਮਾਨ ਸਿੰਘ ਉਸ ਨੂੰ ਲੈ ਕੇ ਇਕ-ਦੂਜੇ ਦੋਸਤ ਮੇਰਾਜ ਦੇ ਘਰ ਪੁੱਜਿਆ।ਦੋਸ਼ੀ ਪਿਤਾ ਹੁਣ ਵੀ ਫਰਾਰ-ਪੀੜਤਾ ਦਾ ਦੋਸ਼ ਹੈ ਕਿ ਮੇਰਾਜ ਦੇ ਘਰ ‘ਚ ਉਨ੍ਹਾਂ ਤਿੰਨਾਂ ਨੇ ਮਿਲ ਕੇ ਉਸ ਦਾ ਗੈਂਗਰੇਪ ਕੀਤਾ। ਮੇਰਾਜ ਦੇ ਘਰ ਉਸ ਨੂੰ 18 ਘੰਟਿਆਂ ਤੱਕ ਬੰਧਕ ਬਣਾ ਕੇ ਰੱਖਿਆ ਗਿਆ। ਉੱਥੋਂ ਉਸ ਨੂੰ ਸੋਮਵਾਰ ਦੀ ਸ਼ਾਮ ਨੂੰ ਛੱਡਿਆ ਗਿਆ। ਘਰ ਆ ਕੇ ਉਸ ਨੇ ਮਾਂ ਨੂੰ ਪੂਰੀ ਗੱਲ ਦੱਸੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਥਾਣੇ ਜਾ ਕੇ ਐੱਫ.ਆਈ.ਆਰ. ਦਰਜ ਕਰਵਾਈ। ਪੁਲਸ ਨੇ ਦੱਸਿਆ ਕਿ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਪੁਲਸ ਨੇ ਮੇਰਾਜ ਨੂੰ ਗ੍ਰਿਫਤਾਰ ਕਰ ਲਿਆ।ਉੱਥੇ ਹੀ ਪੀੜਤਾ ਦੇ ਪਿਤਾ ਅਤੇ ਮਾਨ ਸਿੰਘ ਨੂੰ ਅਜੇ ਤੱਕ ਫੜਿਆ ਨਹੀਂ ਜਾ ਸਕਿਆ ਹੈ। ਕਮਾਲਪੁਰ ਐੱਸ.ਐੱਚ.ਓ. ਸੰਜੀਤ ਸੋਨਕਰ ਨੇ ਦੱਸਿਆ ਕਿ ਮੇਰਾਜ ਕਮਾਲਪੁਰ ‘ਚ ਇਕ ਕਲੀਨਿਕ ਚਲਾਉਂਦਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਇਕ ਡਾਕਟਰ ਹੈ ਪਰ ਉਹ ਉਸ ਦੀ ਡਿਗਰੀ ਨਹੀਂ ਦਿਖਾ ਸਕਿਆ। ਘਟਨਾ ਦੇ ਦਿਨ ਮੇਰਾਜ ਦੇ ਪਰਿਵਾਰ ਵਾਲੇ ਘਰ ਤੋਂ ਬਾਹਰ ਸਨ।ਪਹਿਲਾਂ ਵੀ ਪਿਤਾ ‘ਤੇ ਲੱਗਾ ਬੇਟੀ ਨਾਲ ਰੇਪ ਦਾ ਦੋਸ਼- ਸੀਤਾਪੁਰ ਐੱਸ.ਪੀ. ਸੁਰੇਸ਼ਰਾਵ ਏ. ਕੁਲਕਰਨੀ ਨੇ ਦੱਸਿਆ ਕਿ ਪੀੜਤਾ ਦਾ ਵਿਆਹ 16 ਸਾਲ ਪਹਿਲਾਂ ਹੋਇਆ ਸੀ ਪਰ ਵਿਆਹ ਦੇ 2 ਸਾਲ ਬਾਅਦ ਹੀ ਪਤੀ ਨਾਲ ਵਿਵਾਦ ਤੋਂ ਬਾਅਦ ਉਹ ਘਰ ਵਾਪਸ ਆ ਗਈ ਸੀ। ਨਵੰਬਰ 2017 ‘ਚ ਵੀ ਉਸ ਦੇ ਪਿਤਾ ‘ਤੇ ਪੀੜਤਾ ਨੇ ਰੇਪ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਐੱਸ.ਪੀ. ਨੇ ਦੱਸਿਆ ਕਿ 2017 ‘ਚ ਪਿੰਡ ਦੇ ਲੋਕਾਂ ਨੇ ਪੰਚਾਇਤ ਬੁਲਾਈ ਸੀ ਅਤੇ ਪੀੜਤਾ ਦੇ ਪਿਤਾ ਨੂੰ ਗ੍ਰਿਫਤਾਰ ਕਰਵਾਇਆ ਸੀ। ਉਸ ਨੂੰ ਇਸ ਸਾਲ ਫਰਵਰੀ ‘ਚ ਜ਼ਮਾਨਤ ਮਿਲੀ ਸੀ। ਪੀੜਤਾ ਆਪਣੇ 14 ਸਾਲ ਦੇ ਬੇਟੇ ਨਾਲ ਵੱਖ ਰਹਿੰਦੀ ਹੈ।