ਗੈਗਸਟਰਾਂ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨ ਵਾਲੇ ਨੌਜਵਾਨਾਂ ‘ਤੇ ਤਿੱਖੀ ਨਜ਼ਰ II ਜਾਣੋਂ ਪੂਰੀ ਖਬਰ

0
1596

ਗੈਗਸਟਰਾਂ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਨ ਵਾਲੇ ਨੌਜਵਾਨਾਂ ‘ਤੇ ਨਜ਼ਰ ਰੱਖਣ ਲਈ ਪੰਜਾਬ ਦੇ ਹੋਰ ਜ਼ਿਲਿਆਂ ਦੀ ਤਰ੍ਹਾਂ ਹੁਸ਼ਿਆਰਪੁਰ ਦੀ ਸ਼ੋਸਲ ਮੀਡੀਆ ਮਾਨੀਟਰਿੰਗ ਸੈੱਲ ਰਾਹੀਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਂਮ, ਯੂ-ਟਿਊਬ ਤੇ ਵਟਸਐਪ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਹੁਸ਼ਿਆਰਪੁਰ ‘ਚ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਐੱਸ.ਐੱਸ.ਪੀ. ਖੁਦ ਦੇਖ ਰਹੇ ਹਨ।

ਇਹ ਸੈੱਲ ਉਨ੍ਹਾਂ ਨੌਜਵਾਨਾਂ ‘ਤੇ ਤਿੱਖੀ ਨਜ਼ਰ ਰੱਖੇਗਾ ਜਿਹੜੇ ਗੈਗਸਟਰਾਂ ਨੂੰ ਫਾਲੋ ਕਰਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਅਪਰਾਧ ਜਗਤ ਦੇ ਬਦਮਾਸ਼ਾਂ ਨੂੰ ਫਾਲੋ ਨਾ ਕਰਨ ਅਤੇ ਉਨ੍ਹਾਂ ਦੇ ਅਕਸ ਨੂੰ ਲੈ ਕਾਊਸਲਿੰਗ ਕੀਤੀ ਜਾਵੇਗੀ ਤਾਂ ਜੋ ਨੌਜਵਾਨਾਂ ਗਲਤ ਰਸਤੇ ‘ਤੇ ਜਾਣ ਤੋਂ ਰੋਕਿਆ ਜਾ ਸਕੇ।
ਪੁਲਸ ਨੂੰ ਕਿਉਂ ਬਣਾਉਣੇ ਪੈ ਰਹੇ ਹਨ ਇਹ ਸੈੱਲ
ਗੌਰਤਲਬ ਹੈ ਕਿ ਫੇਸਬੁਕ ‘ਤੇ ਗੈਗਸਟਰਾਂ ਦਾ ਕਰੇਜ਼ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਗੈਂਗਸਟਰ ਵੀ ਜੇਲਾਂ ਅੰਦਰ ਫੇਸਬੁਕ ਤੇ ਹੋਰ ਸੋਸ਼ਲ ਮੀਡੀਆ ਨਾਲ ਜੁੜੇ ਰਹਿੰਦੇ ਅਤੇ ਵੱਡੀ ਗਿਣਤੀ ਨੌਜਵਾਨ ਉਨ੍ਹਾਂ ਨੂੰ ਫਾਲੋ ਕਰ ਰਹੇ ਹਨ।

ਪਿਛਲੇ ਕੁਝ ਮਹੀਨਿਆਂ ‘ਚ ਫੜੇ ਗਏ ਗੈਂਗਸਟਰਾਂ ਤੋਂ ਪੁੱÎਛਗਿੱਛ ‘ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਯੂਨੀਵਰਸਿਟੀ ‘ਚ ਸਟੂਡੈਂਟਸ ਵੀ ਉਨ੍ਹਾਂ ਦੇ ਸੰਪਰਕ ‘ਚ ਹਨ ਫੇਸਬੁੱਕ ਰਾਹੀਂ ਲਗਾਤਾਰ ਉਨ੍ਹਾਂ ਨਾਲ ਜੁੜੇ ਹੋਏ ਹਨ। ਇਥੇ ਹੀ ਬਸ ਨਹੀਂ ਜੇਲ ਵਿਚ ਬੈਠੇ ਹੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਤੋਂ ਅਪਰਾਧਿਕ ਵਾਰਦਾਤਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਦੇ ਮੱਦੇਨਜ਼ਰ ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਬਣਾਉਣ ਦਾ ਫੈਸਲਾ ਲਿਆ। ਪੁਲਸ ਅਧਿਕਾਰੀਆਂ ਮੁਤਾਬਿਕ ਹਰ ਜ਼ਿਲੇ ‘ਚ ਇਹ ਸੈੱਲ ਬਣਾਇਆ ਜਾਵੇਗਾ ਤਾਂ ਜੋ ਸਕੂਲਾਂ, ਕਾਲਜਾਂ ਦੇ ਨੌਜਵਾਨਾਂ ‘ਤੇ ਨਜ਼ਰ ਰੱਖੀ ਜਾ ਸਕੇ।

ਪੰਜਾਬ ਪੁਲਸ ਨੇ ਵੀ ਕੀਤੀ ਸੀ ਗੈਗਸਟਰਾਂ ਦੀ ਬੁਕਲੈੱਟ ਜਾਰੀ
ਇਹ ਵੀ ਵਰਨਣਯੋਗ ਹੈ ਕਿ ਪੰਜਾਬ ‘ਚ ਕਈ ਜ਼ਿਲਿਆਂ ‘ਚ ਹੱਤਿਆਕਾਂਡ ਦੇ ਮਾਮਲੇ ਵੱਧਣ ਨਾਲ ਪੰਜਾਬ ਸਰਕਾਰ ਨੇ ਜਿੱਥੇ ਇਨ੍ਹਾਂ ਗੈਗਸਟਰਾਂ ‘ਤੇ ਰੋਕ ਲਗਾਉਣ ਲਈ ਪਕੋਕਾ ਵਰਗੇ ਸਖ਼ਤ ਕਾਨੂੰਨ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਪੁਲਸ ਵੱਲੋਂ ਤਿੰਨ ਮਹੀਨੇ ਪਹਿਲਾਂ ਗੈਗਸਟਰਾਂ ਦੀ ਇਕ ਬੁਕਲੈੱਟ ਵੀ ਜਾਰੀ ਕੀਤੀ ਗਈ ਸੀ। ਇਸ ਬੁਕਲੈੱਟ ‘ਚ ਪੰਜਾਬ ਦੇ 1 ਦਰਜਨ ਤੋਂ ਵੱਧ ਨਾਮਵਰ ਗੈਂਗਸਟਰਾਂ ਦਾ ਬਿਊਰਾ ਦਿੱਤਾ ਗਿਆ ਸੀ। ਇਹ ਬੁਕਲੈੱਟ ਹਰ ਪੀ.ਸੀ.ਆਰ ਕਰਮਚਾਰੀ ਅਤੇ ਪੁਲਸ ਅਧਿਕਾਰੀ ਨੂੰ ਦਿੱਤਾ ਗਿਆ ਸੀ ਤਾਂ ਜੋ ਜਾਂਚ ਦੌਰਾਨ ਜੇਕਰ ਕੋਈ ਗੈਗਸਟਰ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

ਨੌਜਵਾਨਾਂ ਦਾ ਧਿਆਨ ਗਲਤ ਦਿਸ਼ਾ ‘ਚ ਜਾਣ ਤੋਂ ਰੋਕਣਾ ਹੈ ਮਕਸਦ
ਇਸ ਸਬੰਧ ‘ਚ ਐੱਸ.ਐੱਸ.ਪੀ ਜੇ ਏਲੀਚੇਲੀਅਨ ਨੇ ਕਿਹਾ ਕਿ ਹੁਸ਼ਿਆਰਪੁਰ ‘ਚ ਉਹ ਆਪ ਸੋਸ਼ਲ ਮੀਡੀਆ ਮਾਨੀਟਰਿੰਗ ਸੈੱਲ ਨੂੰ ਦੇਖ ਰਹੇ ਹਨ। ਕਿਸੇ ਵਿਅਕਤੀ ਨੂੰ ਹਥਿਆਰਾਂ ਦੇ ਵੀਡੀਓ ਜਾਂ ਚਿੱਤਰ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ਤੋਂ ਬਚਣਾ ਚਾਹੀਦਾ ਹੈ। ਪੁਲਸ ਨੂੰ ਦੇਖਣ ‘ਚ ਆ ਰਿਹਾ ਹੈ ਕਿ ਨੌਜਵਾਨ ਗੈਂਗਸਟਰਾਂ ਨੂੰ ਸੋਸ਼ਲ ਮੀਡੀਆ ਸਾਈਟਸ ‘ਤੇ ਜਾਣੇ-ਅਨਜਾਣੇ ‘ਚ ਜ਼ਿਆਦਾ ਫੋਲੋ ਕਰਦੇ ਹਨ ਅੰਤ ਨੌਜਵਾਨਾਂ ਦਾ ਧਿਆਨ ਇਸ ਵੱਲ ਨਾ ਜਾਣ ਨੂੰ ਰੋਕਣ ਲਈ ਪੰਜਾਬ ਪੁਲਸ ਨੇ ਇਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਨੂੰ ਵਾਧਾ ਦੇਣ ਤੋਂ ਬਚਣ ਤੇ ਸੋਸ਼ਲ ਮੀਡੀਆਂ ਦੀਆਂ ਗਤੀਵਿਧੀਆਂ ਤੋਂ ਸਾਵਧਾਨ ਰਹਿਣ।