ਕੈਪਟਨ ਸਰਕਾਰ ਵੱਲੋਂ ਹਰਮਨਪ੍ਰੀਤ ਨੂੰ ਡੀਐੱਸਪੀ ਬਣਾਉਣ ਦਾ ਐਲਾਨ

0
3371

ਚੰਡੀਗੜ੍ਹ: ਭਾਰਤੀ ਮਹਿਲਾ ਟੀਮ ‘ਚ ਖੇਡ ਰਹੀ ਮੋਗੇ ਦੀ ਹਰਮਨਪ੍ਰੀਤ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ‘ਚ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾ ਕੈਪਟਨ ਸਰਕਾਰ ਵੱਲੋਂ ਖਿਡਾਰਨ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ ਸੀ।

ਹਰਮਨਪ੍ਰੀਤ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਸ਼ਾਨਦਾਰ ਸੈਂਕੜਾ ਜੜ ਕੇ ਭਾਰਤੀ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ ਸੀ। ਹਰਮਨਪ੍ਰੀਤ ਦੁਆਰਾ ਫਾਈਨਲ ‘ਚ ਵੀ ਅਰਧ ਸੈਂਕੜਾ ਜੜਿਆ ਸੀ।

ਮੁੱਖ ਮੰਤਰੀ ਨੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੂੰ ਫ਼ੋਨ ਕਰ ਕੇ ਉਨ੍ਹਾਂ ਦੀ ਧੀ ਦੀ ਬਿਹਤਰੀਨ ਖੇਡ ਲਈ ਵਧਾਈ ਦਿੱਤੀ।

ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਉੱਭਰਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਉਣ ਲਈ ਖੇਡ ਨੀਤੀ ਵਿਚ ਬਦਲਾਅ ਕਰਨ ਲਈ ਕਦਮ ਚੁੱਕੇ ਜਾਣਗੇ ਕਿਉਂ ਜੋ ਪਿਛਲੀ ਬਾਦਲ ਸਰਕਾਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਇਸ ਖਿਡਾਰਨ ਅਤੇ ਕਪਤਾਨ ਨੂੰ ਨੌਕਰੀ ਦੇਣ ਤੋਂ ਵਾਂਝਾ ਰੱਖਿਆ ਸੀ।