ਕੈਨੇਡਾ ਦੀ ਧਰਤੀ ‘ਤੇ ਸਿੱਖ ਨੌਜਵਾਨ ਨੇ ਰੌਸ਼ਨਾਇਆ ਆਪਣੇ ਮਾਪਿਆਂ ਦਾ ਨਾਂ

0
20151

ਹਰ ਕੋਈ ਮਾਂ ਬਾਪ ਚਾਹੁੰਦਾ ਕਿ ਉਹਨਾਂ ਦੇ ਬੱਚੇ ਚੰਗਾ ਪੜ੍ਹ ਲਿਖ ਕੇ ਵਧੀਆ ਅਫ਼ਸਰ ਬਣਨ ਅਤੇ ਬੱਚੇ ਵੀ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਦੀ ਇੱਛਾ ਰੱਖਦੇ ਹਨ। ਮਾਪਿਆਂ ਦੀਆਂ ਬੱਚਿਆਂ ਪ੍ਰਤੀ ਅਤੇ ਬੱਚਿਆਂ ਦੀਆਂ ਆਪਣੇ ਮਾਪਿਆਂ ਪ੍ਰਤੀ ਇੱਛਾਵਾਂ ਚੰਗੀ ਮਿਹਨਤ ਅਤੇ ਲਗਨ ਦੁਆਰਾ ਹੀ ਪੂਰੀਆਂ ਕਰ ਪਾਉਂਦੇ ਹਨ ਬੱਚੇ ਜਿਸ ਕਾਰਨ ਮਾਪਿਆਂ ਦਾ ਸਿਰ ਫਕਰ ਨਾਲ ਉੱਚਾ ਹੋ ਉੱਠਦਾ ਹੈ।
ਮਾਪਿਆਂ ਨੂੰ ਓਦੋਂ ਤਾਂ ਉਸ ਤੋਂ ਵੱਧ ਬੇਹੱਦ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਆਪਣੇ ਦੇਸ਼ ਤੋਂ ਅਤੇ ਆਪਣੇ ਮਾਪਿਆਂ ਤੋਂ ਦੂਰ ਰਹਿੰਦੇ ਹੋਏ ਕਿਸੇ ਹੋਰ ਦੇਸ਼ ‘ਚ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ।ਬਿਲਕੁੱਲ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੈਨੇਡਾ ਦੇ ਸ਼ਹਿਰ ਮਿਸੀਸਾਗਾ ‘ਚ ਸਥਿਤ ਸ਼ੈਰੀਡਨ ਕਾਲਜ ਵਿੱਚ ਪੜ੍ਹਦੇ ਤਰਨਦੀਪ ਸਿੰਘ ਨੂੰ ਬਿਜ਼ਨੈੱਸ ਅਕਾਊਂਟਸ ਦੀ ਪੜ੍ਹਾਈ ਮੁਕੰਮਲ ਕਰਨ ‘ਤੇ ਡਿਗਰੀ ਮਿਲੀ । ਤਰਨਦੀਪ ਸਿੰਘ ਨੇ 97 ਫੀਸਦੀ ਨੰਬਰ ਲੈ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਦਾ ਨਾਂ ਰੋਸ਼ਨ ਕੀਤਾ ਹੈ ।

ਇਸ ਸੰਬੰਧੀ ਉਸ ਦੇ ਪਿਤਾ ਦਲਜੀਤ ਸਿੰਘ ਨੇ ਫੋਨ ‘ਤੇ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਕਿ ਅਸੀਂ ਟੀ.ਵੀ ‘ਤੇ ਸਾਰਾ ਪ੍ਰੋਗਰਾਮ ਲਾਈਵ ਦੇਖ ਰਹੇ ਸੀ। ਸਾਨੂੰ ਬਹੁਤ ਬੇਸਬਰੀ ਨਾਲ ਆਪਣੇ ਪੁੱਤਰ ਦੀ ਮੰਚ ‘ਤੇ ਆਉਣ ਦੀ ਉਡੀਕ ਸੀ ਅਤੇ ਉਸ ਦਾ ਨਾਂ ਸੁਣਨ ਲਈ ਅਸੀਂ ਬਹੁਤ ਹੀ ਉਤਸੁਕ ਸੀ।ਤਰਨਦੀਪ ਦੇ ਪਿਤਾ ਨੇ ਦੱਸਿਆਂ ਕਿ ਸਾਡੀ ਖੁਸ਼ੀ ਦੀ ਉਸ ਸਮੇਂ ਕੋਈ ਹੱਦ ਨਾ ਰਹੀ, ਜਦੋਂ ਉਸ ਦਾ ਨਾਂ ਬੋਲਿਆ ਗਿਆ ਕਿ ‘ਤਰਨਦੀਪ ਸਿੰਘ’ ਨੇ ਸਭ ਤੋਂ ਵਧ ਨੰਬਰ ਲੈ ਕੇ ਵਿਦੇਸ਼ੀ ਧਰਤੀ ‘ਤੇ ਆਪਣੇ ਮਾਪਿਆਂ ਦਾ ਮਾਣ ਵਧਾਇਆ ਹੈ। ਪਿਤਾ ਦਲਜੀਤ ਨੇ ਕਿਹਾ ਕਿ ਇਹ ਪਰਮਾਤਮਾ ਦੀ ਬਖਸ਼ਿਸ ਹੈ, ਜਦੋਂ ਕੈਨੇਡਾ ‘ਚ ਸਾਡੇ ਪੁੱਤਰ ਨੇ 97 ਫੀਸਦੀ ਨੰਬਰ ਲੈ ਕੇ ਡਿਗਰੀ ‘ਵਿਦ ਔਨਰ‘ ਪ੍ਰਾਪਤ ਕੀਤੀ।