ਕੀ ਸਿੱਖ ਧਰਮ ‘ਚ ਪੱਗ ਬੰਨ੍ਹਣਾ ਲਾਜ਼ਮੀ ਹੈ? ਸੁਪਰੀਮ ਕੋਰਟ ਦਾ ਸਵਾਲ, ਆਪਣੇ ਵਿਚਾਰ ਜਰੂਰ ਦਿਓ ਅਤੇ ਸ਼ੇਅਰ ਕਰੋ

0
3958

ਕੀ ਸਿੱਖ ਧਰਮ ‘ਚ ‘ਪੱਗ ਬੰਨ੍ਹਣਾ’ ਲਾਜ਼ਮੀ ਹੈ? ਇਹ ਸਵਾਲ ਸੁਪਰੀਮ ਕੋਰਟ ਨੇ ਇਕ ਸਿੱਖ ਸਾਈਕਲਿਸਟ ਜਗਦੀਪ ਸਿੰਘ ਤੋਂ ਪੁੱਛੇ। ਦਿੱਲੀ ਦੇ ਜਗਦੀਪ ਦਰਾਅਸਲ ਇਕ ਸਥਾਨਕ ਸਾਈਕਲ ਮੁਕਾਬਲੇ ‘ਚ ਭਾਗ ਲੈਣ ਲਈ ਗਏ ਸਨ ਪਰ ਉਹਨਾਂ ਨੇ ਹੈਲਮੇਟ ਪਹਿਨਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਜਿਸਦੇ ਬਾਅਦ ਆਯੋਜਕਾਂ ਨੇ ਉਹਨਾਂ ਨੂੰ ਮੁਕਾਬਲੇ ‘ਚ ਭਾਗ ਲੈਣ ਨਹੀਂ ਦਿੱਤਾ।ਜਗਦੀਪ ਨੇ ਇਕ ਪਟੀਸ਼ਨ ਦਾਇਰ ਕੀਤੀ ਹੈ। ਜਿਸ ‘ਚ ਦਲੀਲ ਦਿੱਤੀ ਹੈ ਕਿ ਹੈਲਮੇਟ ਇਸ ਲਈ ਨਹੀਂ ਪਾ ਸਕਦੇ ਕਿਉਕਿ ਸਿੱਖ ਧਰਮ ‘ਚ ਪੱਗ ਬੰਨ੍ਹਣਾ ਲਾਜ਼ਮੀ ਹੈ।

ਸੁਪਰੀਮ ਕੋਰਟ ‘ਚ ਐੱਸ. ਏ. ਗੌੜਵੇ ਅਤੇ ਐੱਲ. ਐੱਨ. ਰਾਓ ਦੀ ਇਕ ਬੈਂਚ ਮਾਮਲੇ ਦੀ ਸੁਣਵਾਈ ਕਰ ਰਹੀ ਸੀ। ਜੱਜਾਂ ਨੇ ਕਿਹਾ ਹੈ ਕਿ ਸਿਰ ਢੱਕਣ ਲਾਜ਼ਮੀ ਹੈ ਨਾਂ ਕਿ ਪੱਗ ਬੰਨ੍ਹਣਾ। ‘ਖੇਡ ਪ੍ਰੋਗਰਾਮਾਂ ‘ਚ ਸੱਟ ਲੱਗਣ ਦਾ ਖਤਰਾ ਰਹਿੰਦਾ ਹੈ। ਜੇਕਰ ਤੁਹਾਨੂੰ ਸੱਟ ਲੱਗ ਜਾਂਦੀ ਤਾਂ ਆਯੋਜਕਾਂ ‘ਤੇ ਸਾਰਾ ਦੋਸ਼ ਮੜਿਆ ਜਾਂਦਾ।

ਮਾਮਲੇ ਦੀ ਅਗਲੀ ਸੁਣਵਾਈ 23 ਅਪ੍ਰੈਲ ਨੂੰ ਹੋਵੇਗੀ। ਕੋਰਟਪੱਗ ਮਾਮਲੇ ‘ਤੇ ਕਿਸੇ ਸਖ਼ਸ਼ ਦੀ ਸਲਾਹ ਵੀ ਲੈਣਗੇ ਜਿਸ ਨੂੰ ਸਿੱਖ ਧਰਮ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇ |