ਇਹਨਾਂ ਦੀਆਂ ਪੂਰੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਅਤੇ ਇਨ੍ਹਾਂ ਨੂੰ ਸ਼ਰਧਾਨਜਲੀ ਦਿਓ ਜੀ

0
2392

ਪੰਜਾਬ ਦੀ ਧਰਤੀ ਸੂਰਬੀਰ ਯੋਧਿਆ ਦੀ ਧਰਤੀ ਹੈ ਅਤੇ ਇਸ ਧਰਤੀ ਦੇ ਯੋਧਿਆ ਨੇ ਦੇਸ਼ ਖਾਤਰ ਜਾਨਾਂ ਵਾਰ ਕੇ ਆਵਾਮ ਦੀ ਰੱਖਿਆ ਕੀਤੀ ਹੈ। ਇਹ ਸਿਲਸਿਲਾ ਲਗਾਤਾਰ ਚੱਲਦਾ ਆ ਰਿਹਾ ਹੈ। ਇਸ ਤਰ੍ਹਾਂ ਸਾਲ 2017 ਜਿੱਥੇ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਅਲਵਿਦਾ ਆਖ ਰਿਹਾ ਹੈ, ਉਥੇ ਹੀ ਇਸ ਸਾਲ ਦਰਮਿਆਨ ਪੰਜਾਬ ਦੇ ਸੂਬਿਆ ਦੇ ਕਈ ਜਵਾਨ ਆਪਣੇ ਦੇਸ਼ ਖਾਤਰ ਜਾਨਾਂ ਵਾਰ ਗਏ। ਅੱਜ ਤੁਹਾਨੂੰ ਅਸੀਂ ਉਨ੍ਹਾਂ ਯੋਧਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਸਾਲ 2017 ਵਿਚ ਆਪਣੀ ਜਾਨ ਦੇਸ਼ ਦੇ ਲੇਖੇ ਲਗਾ ਦਿੱਤੀ।

ਸ਼ਹੀਦ ਇੰਸਪੈਕਟਰ ਰਘਬੀਰ ਸਿੰਘ
(ਬਾਬਾ ਬਕਾਲਾ ਸਾਹਿਬ) 26 ਅਪ੍ਰੈਲ 2017 ‘ਚ ਆਪਣੀ ਜਾਨ ਦੇਸ਼ ਦੇ ਲੇਖੇ ਲਾਉਣ ਵਾਲੇ ਪਹਿਲੇ ਜਵਾਨ ਇੰਸਪੈਕਟਰ ਰਘਬੀਰ ਸਿੰਘ ਸਨ, ਜੋ ਅਪ੍ਰੈਲ ਮਹੀਨੇ ‘ਚ ਛੱਤੀਸਗੜ੍ਹ ਇਲਾਕੇ ਸੁਕਮਾ ‘ਚ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਕਰੀਬ 28 ਕੇਂਦਰੀ ਰਿਜ਼ਰਵ ਫੋਰਸ ਦੇ ਜਵਾਨਾਂ ‘ਚ ਸ਼ਹੀਦ ਹੋ ਗਏ। ਉਹ ਜ਼ਿਲਾ ਅੰਮ੍ਰਿਤਸਰ ਦੇ ਕਸਬਾ ਸਠਿਆਲਾ ਦਾ ਜੰਮਪਲ ਸੀ। ਉਸਦਾ ਜਨਮ 1 ਅਪ੍ਰੈਲ 1968 ਨੂੰ ਮਾਤਾ ਪ੍ਰਕਾਸ਼ ਕੌਰ ਅਤੇ ਪਿਤਾ ਸੰਤੋਖ ਸਿੰਘ ਦੇ ਗ੍ਰਹਿ ਵਿਖੇ ਹੋਇਆ। ਗ੍ਰੈਜੂਏਸ਼ਨ ਕਰਦਿਆਂ ਕਰਤਾਰਪੁਰ ਵਿਖੇ ਲੱਗੇ 1991 ‘ਚ ਭਰਤਾ ਕੈਂਪ ਦੌਰਾਨ ਸੀ. ਆਰ. ਪੀ. ਐੱਫ. ‘ਚ ਭਰਤੀ ਹੋ ਗਿਆ ਸੀ। ਉਹ ਪਤਨੀ ਬਲਜੀਤ ਕੌਰ, ਬੇਟਾ ਅੰਮ੍ਰਿਤਪਾਲ ਸਿੰਘ ਅਤੇ ਬੇਟੀ ਸਿਮਰਜੀਤ ਕੌਰ ਨੂੰ ਛੱਡ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਦੀ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ। ਇਸ ਦੌਰਾਨ ਕੇਂਦਰੀ ਰਿਜ਼ਰਵ ਬਲ ਦੀ 74ਵੀਂ ਬਟਾਲੀਅਨ ਨੇ ਸਲਾਮੀ ਦਿੱਤੀ ।

ਸ਼ਹੀਦ ਪਰਮਜੀਤ ਸਿੰਘ
1 ਮਈ ਨੂੰ ਜੂੰਮੂ-ਕਸ਼ਮੀਰ ਵਿਚ ਐੱਲ. ਓ. ਸੀ. ਪਾਕਿਸਤਾਨੀ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਤਰਨਤਾਰਨ ਦਾ ਪਰਮਜੀਤ ਸਿੰਘ ਸ਼ਹੀਦ ਹੋ ਗਿਆ। ਪਰਮਜੀਤ ਸਿੰਘ ਆਪਣੇ ਪਿੱਛੇ ਦੋ ਧੀਆਂ ਛੱਡ ਗਏ। ਸ਼ਹੀਦ ਪਰਮਜੀਤ ਸਿੰਘ ਦੀ ਮ੍ਰਿਤਕ ਦੇਹ ਨਾਲ ਪਾਕਿਸਤਾਨ ਵਲੋਂ ਛੇੜਛਾੜ ਵੀ ਕੀਤੀ। ਸ਼ਹੀਦ ਦਾ ਪਰਿਵਾਰ ਜਿੱਥੇ ਆਪਣੇ ਜਵਾਨ ਪੁੱਤ ਦੀ ਸ਼ਹਾਦਤ ‘ਤੇ ਮਾਣ ਮਹਿਸੂਸ ਕਰ ਰਿਹਾ ਸੀ, ਉਥੇ ਹੀ ਉਨ੍ਹਾਂ ਦੀ ਜ਼ੁਬਾਨ ‘ਤੇ ਕਈ ਸਵਾਲ ਵੀ ਸਨ। ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਦੀਆਂ ਅਜਿਹੀਆਂ ਘਟੀਆਂ ਕਰਤੂਤਾਂ ਦੇ ਬਾਵਜੂਦ ਭਾਰਤ ਪਾਕਿਸਤਾਨ ਨਾਲ ਦੋਸਤਾਨਾ ਸੰਬੰਧ ਬਣਾ ਰਿਹਾ ਹੈ।

ਸ਼ਹੀਦ ਬਖਤਾਵਰ ਸਿੰਘ
ਜੂਨ ਮਹੀਨੇ ‘ਚ ਸ਼ਹੀਦ ਹੋਏ ਹੁਸ਼ਿਆਰਪੁਰ ਦੇ ਨਾਇਬ ਬਖਤਾਵਰ ਸਿੰਘ ਸਨ, ਜੋ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ‘ਚ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰਿੰਗ ਦੌਰਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਹਾਜੀਪੁਰ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਸ਼ਹੀਦ ਬਖਤਾਵਰ ਸਿੰਘ ਆਪਣੇ ਪਿੱਛੇ ਵਿਧਵਾ ਪਤਨੀ, ਦੋ ਬੇਟੀਆਂ ਅਤੇ ਇਕ 9 ਮਹੀਨੇ ਦਾ ਬੇਟਾ ਛੱਡ ਗਏ।|
ਸ਼ਹੀਦ ਕਮਲਜੀਤ ਸਿੰਘ
ਮਾਨਸਾ ਜ਼ਿਲੇ ਦੇ ਸ਼ਹੀਦ ਕਮਲਜੀਤ ਸਿੰਘ 3 ਸੰਤਬਰ ਨੂੰ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਿਆ ਸੀ।ਉਹ ਬਜ਼ੁਰਗ ਪਿਤਾ, ਪਤਨੀ ਕਰਮਜੀਤ ਕੌਰ ਤੇ ਦੋ ਬੱਚਿਆਂ ਨੂੰ ਪਿੱਛੇ ਛੱਡ ਕੇ ਚਲਾ ਗਿਆ। ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਉਸਦੇ ਪਿੰਡ ਕੀਤਾ ਗਿਆ।

ਸ਼ਹੀਦ ਜਸਪ੍ਰੀਤ ਸਿੰਘ
ਮੋਗਾ ਜ਼ਿਲੇ ਦੇ ਸ਼ਹੀਦ ਜਸਪ੍ਰੀਤ ਸਿੰਘ ਜੁਲਾਈ ਮਹੀਨੇ ਦੌਰਾਨ ਭਾਰਤ-ਪਾਕਿਸਤਾਨ ਸੀਮਾ ‘ਤੇ ਨੌਸ਼ਹਿਰਾ ਸੈਕਟਰ ਨਜ਼ਦੀਕ ਪਾਕਿਸਤਾਨੀ ਦਹਿਸ਼ਤਗਰਦਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋ ਗਏ ਸਨ। ਉਹ ਆਪਣੇ ਮਾਤਾ-ਪਿਤਾ, ਭੈਣਾਂ ਅਤੇ ਭਰਾ ਨੂੰ ਪਿੱਛੇ ਇਕੱਲਾ ਛੱਡ ਕੇ ਚਲਾ ਗਿਆ। ਸ਼ਹੀਦ ਜਸਪ੍ਰੀਤ ਦਾ ਅੰਤਮ ਸੰਸਕਾਰ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

ਸ਼ਹੀਦ ਮਨਦੀਪ ਸਿੰਘ
ਬਟਾਲਾ ਜ਼ਿਲੇ ਦੇ ਸ਼ਹੀਦ ਮਨਦੀਪ ਸਿੰਘ ਨੰਵਬਰ ਮਹੀਨੇ ‘ਚ ਸ਼੍ਰੀਨਗਰ-ਕੁਪਵਾੜਾ ਕੇਰਨ ਸੈਕਟਰ ਦੀ ਚੌਕਨ ਪੋਸਟ ‘ਤੇ ਅੱਤਵਾਦੀਆਂ ਨਾਲ ਲੋਹਾ ਲੈਣ ਮੌਕੇ ਸ਼ਹੀਦ ਹੋ ਗਿਆ ਸੀ। 9 ਸਿੱਖ ਲਾਈ ਰੈਜੀਮੈਂਟ ‘ਚ ਬਤੌਰ ਲਾਂਸ ਨਾਇਕ ਮਨਦੀਪ ਸਿੰਘ ਦਾ ਪਰਿਵਾਰ ਅਤੇ ਰਿਸ਼ਤੇਦਾਰ ਦੇਸ਼ ਸੇਵਾ ਲਈ ਆਰਮੀ ‘ਚ ਹੀ ਨੌਕਰੀ ਕਰਦਾ ਸੀ। ਪਤਨੀ ਰਾਜਵਿੰਦਰ ਕੌਰ। ਉਸਦਾ ਅੰਤਮ ਸਸਕਾਰ ਜੱਦੀ ਪਿੰਡ ਚਾਹਲ ਖੁਰਦ ‘ਚ ਕੀਤਾ ਗਿਆ।

ਸ਼ਹੀਦ ਪਲਵਿੰਦਰ ਸਿੰਘ
ਬਟਾਲਾ ‘ਚ ਰਹਿਣ ਵਾਲੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਪਲਵਿੰਦਰ ਸਿੰਘ 6 ਦਸੰਬਰ ਨੂੰ ਭਾਰਤੀ ਫੌਜ ਦੀ 10 ਬਟਾਲੀਅਨ ‘ਚ ਹੌਲਦਾਰ ਵੱਲੋਂ ਸੇਵਾਵਾਂ ਨਿਭਾ ਰਿਹਾ ਸੀ। ਜੰਮੂ-ਕਸ਼ਮੀਰ ਦੇ ਸ਼ਹਿਰ ਸ੍ਰੀਨਗਰ ਖੰਨੇਵਾਲ ਵਿਖੇ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹਾਦਤ ਦਾ ਜਾਮ ਪੀ ਗਿਆ ਸੀ। ਉਸਦਾ ਅੰਤਿਮ ਸਸਕਾਰ ਬਟਾਲਾ ਨੇੜਲੇ ਪਿੰਡ ਰਾਏਚੱਕ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ। ਪਲਵਿੰਦਰ ਸਿੰਘ ਆਪਣੀ ਪਤਨੀ ਪਲਵਿੰਦਰ ਕੌਰ, ਪਿਤਾ ਸੰਤੋਖ ਸਿੰਘ, ਮਾਤਾ ਸੁਰਜੀਤ ਕੌਰ ਅਤੇ 4 ਸਾਲਾ ਬੇਟੇ ਸਿਮਰਨਦੀਪ ਸਿੰਘ, ਬੇਟੀ ਸਜਿਹਦੀਪ ਕੌਰ ਨੂੰ ਪਿੱਛੇ ਇਕੱਲਾ ਛੱਡ ਗਿਆ।

ਸ਼ਹੀਦ ਗੁਰਮੇਲ ਸਿੰਘ
ਅੰਮ੍ਰਿਤਸਰ ਦੇ ਪਿੰਡ ਜੈਂਤੀਪੁਰ ਦੇ ਸ਼ਹੀਦ ਗੁਰਮੇਲ ਸਿੰਘ 3 ਸਾਲ ਤੋਂ ਦੂਸਰੀ ਬਟਾਲੀਅਨ ਸਿੱਖ ਰੈਜੀਮੈਂਟ ਵਿਚ ਡਿਊਟੀ ਨਿਭਾ ਰਿਹਾ ਸੀ ਅਤੇ 24 ਦਸੰਬਰ ਨੂੰ ਹੋਏ ਅੱਤਵਾਦੀਆਂ ਨਾਲ ਮੁਕਾਬਲੇ ‘ਚ ਆਪਣੇ 3 ਹੋਰ ਸਾਥੀਆਂ ਨਾਲ ਸ਼ਹੀਦ ਹੋ ਗਿਆ।34 ਸਾਲ ਦੀ ਉਮਰ ਵਿਚ ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲਾ ਗੁਰਮੇਲ ਸਿੰਘ ਆਪਣੇ ਪਰਿਵਾਰ ਦਾ ਵੱਡਾ ਸਹਾਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਕੁਲਜੀਤ ਕੌਰ, 8 ਸਾਲ ਦੀ ਧੀ ਵਿਪਨਦੀਪ ਕੌਰ, ਪਿਤਾ ਤਰਸੇਮ ਸਿੰਘ, ਮਾਤਾ ਗੁਰਮੀਤ ਕੌਰ, ਛੋਟਾ ਭਰਾ ਹਰਪ੍ਰੀਤ ਸਿੰਘ ਅਤੇ ਭੈਣ ਦਲਜੀਤ ਕੌਰ ਛੱਡ ਗਿਆ। ਉਸਦਾ ਅੰਤਿਮ ਸੰਸਕਾਰ ਜ਼ੱਦੀ ਪਿੰਡ ਅਲਕੜੇ (ਨੇੜੇ ਕੱਥੂਨੰਗਲ) ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।

ਸ਼ਹੀਦ ਕੁਲਦੀਪ ਸਿੰਘ
ਤਲਵੰਡੀ ਸਾਬੋ ਦੇ ਸ਼ਹੀਦ ਕੁਲਦੀਪ ਸਿੰਘ 24 ਦਸੰਬਰ ਨੂੰ ਜੰਮੂ-ਕਸ਼ਮੀਰ ‘ਚ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਆਪਣੇ 3 ਹੋਰ ਸਾਥੀਆਂ ਨਾਲ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਕੁਲਦੀਪ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਪਿੱਛੇ ਆਪਣੀ ਅਪਾਹਜ਼ ਮਾਂ, ਪਤਨੀ ਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ। ਸ਼ਹੀਦ ਕੁਲਦੀਪ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਕੋਰੇਆਣਾ ਵਿਖੇ ਕੀਤਾ ਗਿਆ।

ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਇਨ੍ਹਾਂ ਸ਼ਹਾਦਤਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਕਿਉਂਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ।