ਇਸ ਨੂੰ ਜਰੂਰ ਪੜੋ ਅਤੇ ਆਪਣੇ ਵਿਚਾਰ ਜਰੂਰ ਦਿਉ

0
2659

Kamal Bhullar 9463040700

ਇਹ ਮੇਰੇ ਨਿੱਜੀ ਵਿਚਾਰ ਹਨ,ਹੋ ਸਕਦਾ ਬਹੁਤ ਸਾਰੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ।
ਸਾਡੇ ਕਈ ਸੱਜਣ ਹੀਰੋਇਨ ਇੰਜੇਕਟ ਕਰਦੇ ਆ, ਮਤਲਬ ਕੇ ਹੀਰੋਇਨ ਨੂੰ ਘੋਲ ਕੇ ਟੀਕਾ ਲਾਂਉਦੇ ਆ। ਜਿੰਨਾ ਵਿਚੋ ਜਿਆਦਾਤਰ ਰੱਬ ਨੂੰ ਪਿਆਰੇ ਹੋ ਚੁਕੇ ਆ ਤੇ ਬਾਕੀ ਤਿਆਰੀ ਕਰ ਰਹੇ ਆ।ਕਦੇ ਸੰਗਤ ਹੁੰਦੀ ਤਾ ਮੈਂ ਅਕਸਰ ਪੁੱਛ ਲੈਦਾਂ ਹਾਂ ਕਿ ਸਰਿੰਜ ਹਰ ਵਾਰ ਨਵੀ ਵਰਤਦੇ ਓ ਤਾ ਜਵਾਬ ਸੀ, ਬਾਈ ਜੀ ਨਵੀ ਤਾਂ ਕਦੇ ਖਰੀਦੀ ਹੀ ਨਹੀ ਅੱਜ ਤੱਕ,ਚਾਰ ਪੰਜ ਜਾਣੇ ਅਸੀ ਇੱਕ ਈ ਵਰਤ ਲੈਂਦੇ ਆ ਕਿਉਕਿ ਸਰਕਾਰ ਦੀ ਮਨਾਹੀ ਆ ਕੋਈ ਵੀ ਮੇਡੀਕਲ ਸਟੋਰ ਬਿਨਾ ਪਰਚੀ ਤੋ ਸਰਿੰਜ ਨਹੀ ਦੇ ਸਕਦਾ।ਕਈ ਵਾਰ ਤਾਂ ਸਾਰੇ ਪੈਸੇ ਨਸ਼ੇ ਤੇ ਲਾ ਦਿੰਨੇ ਆ ਬਾਰ ਬਾਰ ਨਵੀ ਸਰਿੰਜ ਲੈਣ ਦੀ ਗੁੰਜਾਇਸ਼ ਈ ਨਹੀ ਹੁੰਦੀ।ਬਾਕੀ ਨਸ਼ਾ ਕਰਨ ਵਾਲਾ ਮੰਗਦਾ ਵੀ ਨਹੀ ਕਿਉਕਿ ਇਹ ਕਿਹੜਾ ਘਰ ਦਾ ਸੌਦਾ ਪੱਤਾ ਜੋ ਜਾਵੇ ਤੇ ਖਰੀਦ ਲਿਆਵੇ

ਸੁਣ ਕੇ ਬੜੀ ਹੈਰਾਨੀ ਹੁੰਦੀ ਆ ਤੇ ਸਰਕਾਰ ਦੀ ਸੋਚ ਤੇ ਤਰਸ ਆਂਉਦਾ।ਉਹ ਭਲਿਓ ਲੋਕੋ ਸਰਿੰਜਾਂ ਬੰਦ ਕਰਨ ਨਾਲ ਲੋਕ ਨਸ਼ਾ ਕਰਨੋ ਨਹੀ ਹਟਣੇ ਸਗੋ ਇਹ ਤਾਂ ਉਹ ਨਾਮੁਰਾਦ ਬਿਮਾਰੀਆਂ ਮੁਫਤ ਚ ਖਰੀਦ ਰਹੇ ਆ,ਜਿੰਨਾਂ ਦਾ ਇਲਾਜ ਈ ਕੋਈ ਨਹੀ।ਨਸ਼ਿਆ ਦਾ ਤਾ ਇਲਾਜ ਹੋ ਸਕਦਾ ਪਰ AIDS HIV HCV ਦਾ ਇਲਾਜ ਨਹੀ ਹੈ।
ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਹੋਰ ਸਰਕਾਰ ਨਸ਼ੇ ਕਰਨ ਲਈ ਮੁਫਤ ਸਰਿੰਜਾਂ ਵੰਡੇ ਤਾ ਮੇਰਾ ਜਵਾਬ ਹੈ ਕਿ ਬਿਲਕੁਲ ਦੇਣੀਆਂ ਚਾਹੀਦੀਆਂ ਆ ਤੇ ਵਿਦੇਸ਼ਾ ਦੀ ਤਰਜ ਤੇ CLEAN ROOM ਵੀ ਬਣਾਉਣੇ ਚਾਹੀਦੇ ਹਨ, ਜਿੱਥੇ ਸਾਫ ਸੁੱਥਰਾ ਵਾਤਾਵਰਣ ਹੋਵੇ।(ਇਹ CLEAN ROOM ਬਾਰੇ ਮੈ National Geographic ਤੇ ਕਈ ਸਾਲ ਪਹਿਲਾਂ ਇੱਕ ਪ੍ਰੋਗਰਾਂਮ ਦੇਖਿਆ ਸੀ,ਉਦੋ ਮੈਨੂੰ ਲੱਗਾ ਸੀ ਕਿ ਇਹ ਬੇਫਜੂਲ ਆ)।ਏਥੇ ਿਕਟਾਣੂ ਰਹਿਤ ਮਾਹੋਲ ਹੁੰਦਾ ਹੈ, ਇਜੇਕਟ ਕਰਨ ਲਈ ਸਮਾਨ ਮੁਫਤ ਹੁੰਦਾ ਹੈ,ਏਥੇ ਨਸ਼ੇੜੀ ਦੀ ਕਾੳਸਲਿੰਗ ਵੀ ਹੋ ਸਕਦੀ ਹੈ,ਇਸ ਜਗਾ ਤੇ ਨਸ਼ੇੜੀ ਤੇ ਨਜਰ ਵੀ ਰਹੇਗੀ।ਜੇ ਕਿਤੇ ਉਹ ਓਵਰਡੋਜ ਹੁੰਦਾ ਹੈ ਤਾਂ ਉਸਨੂੰ ਬਣਦੀ ਮੇਡੀਕਲ ਸਹਾਇਤਾ ਮਿਲੇ।ਨੋਟ- (ਬਾਹਰਲੇ ਮੁਲਕਾਂ ਆਲੇ ਨਸ਼ਾ ਕਰਨ ਆਲੇ ਤੇ ਪਰਚਾ ਨਹੀ ਪਾਂਉਦੇ,ਵੇਚਣ ਆਲੇ ਤੇ ਪਾਂਉਦੇ ਆ)ਜਿਆਦਾਤਰ ਮੌਤਾਂ ਦਾ ਕਾਰਣ ਓਵਰਡੋਜ ਹੈ ਜੋ ਤੁਸੀ ਹਰ ਦਿਨ ਸੋਸ਼ਲ ਮੀਡਿਆ ਤੇ ਦੇਖਦੇ ਓ ਕਿਵੇ ਕਿਸੇ ਲੁਕਵੀਂ ਜਗ੍ਹਾ ਤੇ ਪਏ ਬੰਦੇ ਦੇ ਸਰਿੰਜ ਬਾਂਹ ਵਿੱਚ ਈ ਹੁੰਦੀ ਏ ਤੇ ਬੰਦਾ ਰੱਬ ਨੂੰ ਪਿਆਰਾ ਹੋ ਜਾਂਦਾ ਹੈ।

ਏਸ ਕਰਕੇ ਗੱਲ ਨੂੰ ਸਮਜਣ ਦੀ ਜਰੂਰਤ ਹੈ।ਸਰਕਾਰ ਜੇ ਕਰਾ ਸਕਦੀ ਆ ਤਾਂ ਪਹਿਲਾਂ ਚਿੱਟਾ ਬੰਦ ਕਰਾਵੇ।ਸਰਿੰਜਾ ਬੰਦ ਕਰਾਉਣ ਨਾਲ ਨਸ਼ਾ ਤਾ ਨਹੀ ਰੁਕਣਾ ਸਗੋ ਨਾਮੁਰਾਦ ਬਿਮਾਰੀਆਂ ਨਾਲ ਸਾਡੀ ਜਵਾਨੀ ਜਰੂਰ ਖਤਮ ਹੋ ਜਾਣੀ ਆ ਤੇ ਹੋ ਵੀ ਰਹੀ ਆ।ਨਸ਼ਾ ਕਰਨ ਵਾਲੇ ਵਿਅਕਤੀ ਨੂੰ ਨਸ਼ਾ ਦਿਸਦਾ ਹੈ ਨਾ ਕਿ ਵਰਤੀ ਹੋਈ ਸਰਿੰਜ ਦੇ ਮਾੜੇ ਨਤੀਜੇ।ਜੇਕਰ ਉਸ ਨੂੰ ਚੰਗੇ ਮਾੜੇ ਦਾ ਪਤਾ ਹੋਵੇ ਤਾਂ ਉਹ ਨਸ਼ਾ ਕਰੇ ਈ ਕਿਉ।ਚਿੱਟਾ ਇੰਜੇਕਟ ਕਰਨ ਵਾਲੇ ਮੁੰਡਿਆ ਵਿੱਚੋ 75% ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹਨ।
ਇਹ ਕੋਈ ਸੁਣੀ ਸੁਣਾਈ ਗੱਲ ਨਹੀ ਬਲਕਿ ਮੇਰੇ ਦੋਸਤਾ ਮਿੱਤਰਾਂ ਦੀ ਤੇ ਬਾਕੀ ਸਾਰੇ ਨੋਜਵਾਨਾ ਦੀ ਸੱਚਾਈ ਆ।