ਇਕ ਹੱਥ ਨਾਲ ਪੱਗ ਬੰਨ੍ਹਣ ਵਾਲੇ ਗੁਰਸ਼ਾਨਦੀਪ ਸਿੰਘ ਦੇ ਹੋਂਸਲੇ ਨੂੰ ਸਲਾਮ ! ਸ਼ੇਅਰ ਜਰੂਰ ਕਰੋ ਵੀਡੀਓ

0
3554

ਤੁਸੀਂ ਅਕਸਰ ਦੋ ਹੱਥਾਂ ਨਾਲ ਪੱਗ ਬੰਨ੍ਹਦੇ ਹੋਏ ਤਾਂ ਲੋਕਾਂ ਨੂੰ ਆਮ ਹੀ ਦੇਖਿਆ ਹੋਵੇਗਾ ਪਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਕ ਹੱਥ ਨਾਲ ਪੱਗ ਬੰਨ੍ਹਣ ਵਾਲੇ ਗੁਰਸ਼ਾਨਦੀਪ ਸਿੰਘ ਨਾਲ। ਜੀ ਹਾਂ, ਜਲੰਧਰ ਦੀ ਬੀ.ਐੱਸ.ਐਫ. ਕਲੋਨੀ ਦਾ ਰਹਿਣ ਵਾਲਾ 12 ਸਾਲਾ ਗੁਰਸ਼ਾਨਦੀਪ ਇਕ ਹੱਥ ਨਾਲ ਬਹੁਤ ਹੀ ਸੋਹਣੀ ਦਸਤਾਰ ਸਜਾਉਂਦਾ ਹੈ।


ਜਨਮ ਤੋਂ ਹੀ ਇਕ ਹੱਥ ਨਾ ਹੋਣ ਕਾਰਨ ਗੁਰਸ਼ਾਨ ਨੇ ਨਾ ਤਾਂ ਕਦੇ ਰੱਬ ਨੂੰ ਕੋਸਿਆ ਅਤੇ ਨਾ ਹੀ ਕਦੇ ਪਛਤਾਵਾ ਕੀਤਾ। ਸਗੋਂ ਬਚਪਨ ਤੋਂ ਹੀ ਦੂਸਰੇ ਸਿੱਖ ਮੁੰਡਿਆਂ ਤੋਂ ਪ੍ਰੇਰਿਤ ਹੋ ਕੇ ਦਸਤਾਰ ਸਜਾਉਣੀ ਸ਼ੁਰੂ ਕਰ ਦਿੱਤੀ। ਗੁਰਸ਼ਾਨ ਨੇ ਦੱਸਿਆ ਕਿ ਉਸਨੇ ਚਾਰ ਸਾਲ ਤੋਂ ਹੀ ਕਦੇ ਮਾਂ ਦੀ ਚੁੰਨੀ ਅਤੇ ਕਦੇ ਪਿਤਾ ਦੀ ਪੱਗ ਲੈ ਕੇ ਦਸਤਾਰ ਬੰਨਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਹੁਣ ਉਹ ਪਟਿਆਲਾ ਸ਼ਾਹੀ, ਅੰਮ੍ਰਿਤਸਰੀ ਤੇ ਹੋਰ ਵੀ ਕਈ ਤਰ੍ਹਾਂ ਦੀ ਪੱਗ ਬੰਨ ਲੈਂਦਾ ਹੈ।

ਗੁਰਸ਼ਾਨ ਦੇ ਪਿਤਾ ਦਲੀਪ ਸਿੰਘ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਕਿਹਾ ਉਨ੍ਹਾਂ ਨੂੰ ਆਪਣੇ ਪੁੱਤਰ ‘ਤੇ ਮਾਣ ਹੈ ਕਿ ਉਹ ਇਕ ਹੱਥ ਨਾਲ ਹੀ ਇੰਨੀ ਸੋਹਣੀ ਦਸਤਾਰ ਸਜਾਉਂਦਾ ਹੈ। ਦੱਸ ਦੇਈਏ ਕਿ ਗੁਰਸ਼ਾਨ ਹੁਣ ਤੱਕ ਕਈ ਦਸਤਾਰ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕਾ ਹੈ, ਜਿਸ ‘ਚ ਉਹ ਆਪਣੇ ਹੁਨਰ ਕਾਰਨ ਕਈ ਵਾਰ ਜੇਤੂ ਰਿਹਾ ਹੈ।