ਆ ਗਿਆ ਸਿਟੀ ਟ੍ਰੀ ਜੋ 275 ਦਰਖ਼ਤਾਂ ਦੇ ਬਰਾਬਰ ਕਰੇਗਾ ਪ੍ਰਦੂਸ਼ਣ ਤੇ ਕਾਬੂ

0
2588

ਦਿਨੋ ਦਿਨ ਵਧਦੇ ਹਵਾ ਪ੍ਰਦੂਸ਼ਣ ਦੀ ਸਮੱਸਆ ਨਾਲ ਨਜਿੱਠਣ ਦੇ ਭਰਪੂਰ ਯਤਨ ਕਰ ਰਹੇ ਹਨ। ਕਿਤੇ ਵੱਡੀ ਗਿਣਤੀ ‘ਚ ਰੁੱਖ ਲਗਾਏ ਜਾ ਰਹੇ ਹਨ ਤੇ ਕਿਤੇ ਤੇਲ ਨੂੰ ਛੱਡ ਕੇ ਨਵਿਆਉਣਯੋਗ ਊਰਜਾ ਵੱਲ ਵਧਣ ਦੀ ਸਰਗਰਮੀ ਹੈ।ਇਸੇ ਲੜੀ ‘ਚ ਇਕ ਖਾਸ ਤਰਾਂ ਦੇ ਰੁੱਖ ਵੀ ਦੁਨੀਆਂ ਦੇ ਕਈ ਵੱਡੇ ਸ਼ਹਿਰਾ ਚ ਪ੍ਰਦੂਸ਼ਣ ਨਾਲ ਨਜਿੱਠਣ ਚ ਮਦਦਗਾਰ ਬਣ ਰਹੇ ਹਨ।

ਕੰਧ ਵਰਗੇ ਢਾਂਚੇ ‘ਚ ਕਾਈ ਲਗਾ ਕੇ ਬਣਾਏ ਗਏ ਸਿਟੀ ਟ੍ਰੀ ਨਾ ਦੇ ਇਹ ਰੁੱਖ ਦੀ ਮਦਦ ਨਾਲ ਵਾਤਾਵਰਣ ਚ ਮੌਜੂਦ ਮਿੱਟੀ ਕਾਰਬਨ ਡਾਈਆਕਸਾਈਡ , ਨਾਈਟ੍ਰੋਜਨ ਡਾਈਆਕਸਾਈਡ ਤੇ ਹੋਰ ਗ੍ਰੀਨ ਹਾਉਸ ਗੈਸਾਂ ਸਮੇਤ ਜਾਨ ਲੇਵਾ ਪ੍ਰਦੂਸ਼ਣ ਨੂੰ ਵੀ ਖਤਮ ਕਰ ਰਹੇ ਹਨ।ਇਹ ਬਰਲੀਨ ਦੀ ਕੰਪਨੀ ਗ੍ਰੀਨ ਸਿਟੀ ਸਾਲਿਊਸਨਸ ਨੇ ਬਣਾਇਆ ਹੈ।

275 ਰੁੱਖਾਂ ਦੇ ਬਰਾਬਰ ਇੱਕ

ਕੰਪਨੀ ਦਾ ਦਾਵਾ ਹੈ ਕਿ ਇਕ ਸਿਟੀ ਟ੍ਰੀ ਨਾਲ ਕਰੀਬ 275 ਰੁੱਖਾਂ ਦੇ ਬਰਾਬਰ ਫਾਇਦੇ ਮਿਲਦੇ ਨੇ ।ਇਨ੍ਹਾਂ ਨੂੰ ਕਾਈ ਤੋਂ ਬਣਾਇਆ ਗਿਆ ਹੈ ਜਿਸ ਨੂੰ ਮਾਸ ਕਲਚਰ ਕਹਿੰਦੇ ਹਨ। ਫੁੱਲ ਰਹਿਤ ਇਸ ਦਰੱਖ਼ਤ ਦਾ ਆਕਾਰ ਵੱਡਾ ਹੁੰਦਾ ਹੈ ਇਸ ਕਾਰਨ ਵਾਤਾਵਰਣ ਚ ਵਧੇਰੇ ਮਾਤਰਾ ‘ਚ ਪ੍ਰਦੂਸ਼ਨ ਖ਼ਤਮ ਕਰਨ ‘ਚ ਮਦਦ ਕਰਦਾ ਹੈ। ਇਸਦੀ ਉਚਾਈ 4 ਮੀਟਰ ਤੇ ਚੌੜਾਈ 3 ਮੀਟਰ ਤੱਕ ਹੁੰਦੀ ਹੈ ।ਇਸਦੀ ਕੀਮਤ 16 ਲੱਖ ਦੇ ਕਰੀਬ ਹੈ ।

ਭਾਰਤ ਵੀ ਲੱਗਣ ਦੀ ਯੋਜਨਾ

ਵੂ ਮੁਤਾਬਕ ਸਿਟੀ ਟ੍ਰੀ ਨੂੰ ਪੈਰਿਸ, ਬ੍ਰਾਜ਼ੀਲ ਤੇ ਹਾੰਗਕਾੰਗ ਚ ਲਗਾਈਆਂ ਜਾ ਚੁਕਾ ਹੈ ।ਇਟਲੀ ਦੇ ਮੋਡੇਨੇ ਸ਼ਹਿਰ ਚ ਲੱਗ ਦਾ ਰਹਿ ਹੈ ।ਨਾਲ ਹੀ ਟੀਮ ਕੋਲ ਭਾਰਤ ਵਰਗੇ ਦੇਸ਼ ਚ ਲਾਗਾਂ ਦੀ ਯੋਜਨਾ ਤਯਾ ਹੀ ।

ਤਕਨੀਕ ਨਾਲ ਲੈਸ

ਸਿਟੀ ਟ੍ਰੀ ‘ਚ ਵਾਈਫਾਈ ਸੈਂਸਰ ਲੱਗੇ ਹਨ ਜਿਹੜੇ ਸਥਾਨਕ ਹਵਾ ਦੀ ਗੁਣਵੱਤਾ ਮਾਪਦੇ ਹਨ।
ਕਾਈ ਦੀ ਗੁਣਵੱਤਾ ਜਾਂਚਣ ਲਈ ਵੀ ਸੈਂਸਰ ਲੱਗੇ ਹਨ,ਜਿਹੜੇ ਮਿੱਟੀ ਦੀ ਨਮੀ, ਤਾਪਮਾਨ ਤੇ ਪਾਣੀ ਦੀ ਗੁਣਵੱਤਾ ਦੀ ਸਮੇ ਸਮੇ ਤੇ ਜਾਂਚ ਕਰ ਕੇ ਸੁਚਿਤ ਕਰਦੇ ਹਨ।
ਕੁਝ ਸੈਂਸਰ ਸਿਟੀ ਟ੍ਰੀ ਦੇ ਕੰਮ ਕਰ ਸਕਣ ਦੀ ਸਮਰੱਥਾ ਨੂੰ ਵੀ ਜਾਂਚ ਕੇ ਦੱਸਦੇ ਹਨ।
ਇਸ ਚ ਸੋਲਰ ਪੈਨਲ ਲਗੇ ਹਨ,ਜਿਹੜੇ ਇਸ ਚ ਲੱਗੇ ਯੰਤਰਾਂ ਨੂੰ ਬਿਜਲੀ ਦਿੰਦੇ ਹਨ।
ਬਾਰਿਸ਼ ਦਾ ਪਾਣੀ ਸੋਕ ਲੈਂਦੇ ਨੇ ਜਿਸ ਨਾਲ ਮਿੱਟੀ ਨੂੰ ਪਾਣੀ ਮੁਹਈਆ ਹੁੰਦਾ ਹੈ।
ਇਸ ਲੱਗੀ ਸਕ੍ਰੀਨ ਨੂੰ ਇਸ਼ਤਿਹਾਰ ਲਈ ਇਸਤੇਮਾਲ ਕੀਤਾ ਜਾਂਦਾ ਹੈ।
ਬੈਠਣ ਲਈ ਇਸ ਦੇ ਅੱਗੇ ਇਕ ਬੈਚ ਲੱਗਿਆ ਹੈ।