ਆ ਗਈ ਨਵੀਂ ਸਪਰੇਅ ਮਸ਼ੀਨ ਜੋ ਸਿਰਫ 4 ਮਿੰਟ ਵਿੱਚ ਕਰੇਗੀ ਇਕ ਏਕੜ ਵਿੱਚ ਸਪਰੇਅ |

0
22304

ਮਾਸਟਰ ਮਾਈਾਡ ਇੰਡਸਟਰੀਜ਼ ਸੁਖਪੁਰਾ ਵੱਲੋਂ ਨਵੀ ਤਕਨੀਕ ਨਾਲ ਤਿਆਰ ਕੀਤੀ ‘ਆਟੋ ਰਿਟੇਟ ਗੰਨ ਸਪਰੇਅ ਮਸ਼ੀਨ’ ਨਰਮੇ ਦੀ ਖੇਤੀ ਤੋਂ ਇਲਾਵਾ ਹੋਰਨਾਂ ਫਸਲਾਂ ਲਈ ਵੀ ਲਾਹੇਵੰਦ ਸਾਬਿਤ ਹੋ ਰਹੀ ਹੈ | ਕੰਪਨੀ ਦੇ ਨਿਰਮਾਤਾ ਗੁਰਸੇਵਕ ਸਿੰਘ ਸੁਖਪੁਰਾ ਨੇ ਦੱਸਿਆ ਕਿ ਚਾਰ ਮਿੰਟ ਪ੍ਰਤੀ ਏਕੜ ਇਹ ਮਸ਼ੀਨ ਛਿੜਕਾਅ ਕਰਦੀ ਹੈ |ਇੱਕ ਆਦਮੀ ਇੱਕ ਦਿਨ ਵਿੱਚ 70 ਏਕੜ ਦੇ ਕਰੀਬ ਫਸਲ ‘ਤੇ ਸਪਰੇਅ ਕਰ ਸਕਦਾ ਹੈ |


ਜਿਸ ਨਾਲ ਲੇਬਰ ਦੀ ਸਮੱਸਿਆ ਖਤਮ ਹੁੰਦੀ ਹੈ ਅਤੇ ਕੋਈ ਰਿਸਕ ਵੀ ਨਹੀਂ | ਉਹਨਾਂ ਦੱਸਿਆ ਕਿ ਇਸ ਮਸ਼ੀਨ ਨਾਲ ਸਪਰੇਅ ਕਰਨ ‘ਤੇ ਸਾਰੀ ਫਸਲ ‘ਤੇ ਸਾਰੀ ਫਸਲ ‘ਤੇ ਇਕਸਾਰ ਛਿੜਕਾਅ ਹੁੰਦਾ ਹੈ | ਇਸ ਮਸ਼ੀਨ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ|ਇੰਜੀਨੀਅਰ ਕਾਲਜ ਖੇਤੀਬਾੜੀ ਦੇ ਹੈੱਡ ਡਾ: ਮਨਜੀਤ ਸਿੰਘ ਦਾ ਇਸ ਵਿੱਚ ਵੱਡਾ ਯੋਗਦਾਨ ਹੈ | ਇਸ ਮਸ਼ੀਨ ਦੇ ਤਿੰਨ ਵੱਖ-ਵੱਖ ਤਰਾਂ ਦੇ ਮਾਡਲ ਤਿਆਰ ਕੀਤੇ ਗਏ ਹਨ | ਜਿੰਨਾਂ ‘ਚੋ ਇੱਕ ਟਰੈਕਟਰ ਚਾਰ ਫੁੱਟ ਉੱਪਰ ਚੁੱਕ ਕੇ ਤਿਆਰ ਕੀਤੀ ਸਪਰੇਅ ਮਸ਼ੀਨ ਵੀ ਹੈ ਜਿਸ ਨਾਲ ਫਸਲ ਦਾ ਕੋਈ ਨੁਕਸਾਨ ਨਹੀ ਹੁੰਦਾ |ਪੁਰਾਣੇ ਟਰੈਕਟਰ ਦੀ ਸਹਾਇਤਾ ਨਾਲ ਸਾਢੇ ਪੰਜ ਲੱਖ ਰੁਪਏ ਵਿੱਚ ਇਸ ਮਸ਼ੀਨ ਨੂੰ ਤਿਆਰ ਕੀਤਾ ਗਿਆ ਹੈ |

ਮਸ਼ੀਨ ਉਪਰ ਕੈਬਿਨ ‘ਤੇ ਸ਼ੀਸ਼ਾ ਲੱਗਿਆ ਹੋਣ ਕਾਰਨ ਮਸ਼ੀਨ ਚਾਲਕ ‘ਤੇ ਕੀਟਨਾਸ਼ਕ ਦਾ ਕੋਈ ਮਾੜਾ ਪ੍ਰਭਾਵ ਨਹੀ ਪੈਂਦਾ |ਇਸ ਮਸ਼ੀਨ ਦੀਆਂ ਹੋਰ ਖਾਸ ਵਿਸ਼ੇਸ਼ਤਾਵਾਂ -ਆਟੋ ਰੋਟੇਟ ਸਪਰੇਅ ਪੰਪ |ਸਮੇ ਤੇ ਲੇਬਰ ਦੀ ਬੱਚਤ |4 ਮਿੰਟਾ ਵਿੱਚ ਇਕ ਕਿੱਲਾ ਸਪਰੇਅ |ਟੈਂਕ ਫੀਲਿੰਗ ਟਾਈਮ ਤਿੰਨ ਮਿੰਟ |ਆਲੂ ਤੇ ਗੰਨੇ ਤੱਕ ਵੱਖ ਵੱਖ ਲੰਬਾਈ ਵਾਲੀਆਂ ਫ਼ਸਲਾਂ ਉਪਰ ਵੀ ਸਪਰੇਅ ਕੀਤੀ ਜਾ ਸਕਦੀ ਹੈ |Contact Number 098767 82957, 089682 58201