ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਇੱਕ ਵਾਰ ਜਰੂਰ ਪੜੋ ਅਤੇ ਸ਼ੇਅਰ ਕਰੋ ਇਸ ਮਾਨਮੱਤੇ ਇਤਿਹਾਸ ਨੂੰ

0
2046

ਇਕ ਫਰੀਦਕੋਟ ਇਲਾਕੇ ਦਾ ਧਨਾਢ ਬੰਦਾ ਸੀ ਗੁਰਮੀਤ ਸਿੰਘ,ਓਹਦੇ ਲੋਫਰ ਮੁੰਡੇ ਨੇ ਆਪਣੇ ਪੰਜ ਗੁੰਡੇ ਸਾਥੀਆਂ ਨਾਲ ਰਲਕੇ ਕਿਸੇ ਗਰੀਬ ਦੀ ਧੀ ਰਸਤੇ ਚੋਂ ਚੁੱਕ ਲਿਆਂਦੀ ਤੇ ਆਪਣੇ ਸ਼ੈਲਰ ਚ ਲਿਆਕੇ 17 ਦਿਨ ਬਲਾਤਕਾਰ ਕਰਦਾ ਰਿਹਾ। ਸਤਾਰਾਂ ਦਿਨਾਂ ਬਾਅਦ ਲੜਕੀ ਨੂੰ ਅੱਧਮਰੀ ਬੇਹੋਸੀ ਦੀ ਹਾਲਤ ਚ’ ਦਰਾਂ ਮੂਹਰੇ ਸੁੱਟਕੇ ਭੱਜ ਗਿਆ।ਘਰਦਿਆਂ ਰਿਪੋਟ ਦਿਤੀ ਪੁਲਿਸ ਆਈ ਉਲਟਾ ਲੜਕੀ ਦੇ ਮਾਂ ਬਾਪ ਨੂੰ ਧਮਕੀਆਂ ਦੇਕੇ ਗਾਲਾਂ ਕੱਢਕੇ ਇਕ ਕੋਰੇ ਰਾਜੀਬੰਦੇ ਦੇ ਕਾਗਜ ਤੇ ਦਸਤਖਤ ਕਰਵਾਕੇ ਲੈ ਗਈ।

ਕਿਉਂਕਿ ਪੁਲਿਸ ਦੇ ਵੱਡੇ-ਵੱਡੇ ਅਫਸਰ ਉਸ ਧਨਾਢ ਦੇ ਯਾਰ ਮਿਤਰ ਸੀ।ਉਸ ਕਾਗਜ ਤੇ ਬਾਦ ਚ ਲਿਖਿਆ ਗਿਆ ਕਿ ਸਾਡੀ ਲੜਕੀ ਆਪਣੀ ਮਰਜੀ ਨਾਲ ਗਈ ਸੀ ਤੇ ਹੁਣ ਠੀਕ ਠਾਕ ਘਰ ਆ ਗਈ ਹੈ। ਤਾਂ ਕੱਲ ਨੂੰ ਡਾਕਟਰੀ ਚੈਕਅੱਪ ਤੋਂ ਬਾਦ ਕੋਈ ਕੇਸ ਨਾ ਬਣੇ। ਪਰ ਓਸੇ ਰਾਤ ਬਾਰਾਂ ਵਜੇ ਲੜਕੀ ਨੂੰ ਜਿਆਦਾ ਤਕਲੀਫ ਹੋ ਗਈ ਤਾਂ ਡਾਕਟਰ ਕੋਲ ਲਿਜਾਣਾ ਪਿਆ।ਜਦੋਂ ਡਾਕਟਰ ਨੇ ਵੇਖਿਆ ਤਾਂ ਓਹ ਸੰਤ ਭਿੰਡਰਾਂਵਾਲਿਆਂ ਕੋਲ ਲੈ ਗਿਆ।ਸੰਤ ਜੀ ਕਹਿੰਦੇ ਬੁਲਾਓ ਇਸਦੇ ਬਾਪ ਨੂੰ।ਬਾਪ ਨੂੰ ਸਾਹਮਣੇ ਖੜਾਕੇ ਕਹਿਣ ਲੱਗੇ ਓ ਤੂੰ ਕਿਹੜੇ ਪਾਸਿਓਂ ਪਿਉ ਕਹਾਉਣ ਦਾ ਹੱਕਦਾਰ ਹੈਂ। ਆਪਣੀ ਧੀ ਦੀ ਹਾਲਤ ਵੇਖਕੇ ਤੂੰ ਘਰੇ ਟਿਕਕੇ ਕਿਵੇਂ ਬਹਿ ਗਿਆ। ਸਾਡੇ ਕੋਲ ਕਿਉਂ ਨਾ ਆਇਆ। ਤੈਨੂੰ ਧੀ ਨਾਲੋਂ ਆਪਣੀ ਜਾਨ ਪਿਆਰੀ ਹੋਗੀ।

ਧੀਆਂ ਮਾਪਿਆ ਦੀ ਅਣਖ ਹੁੰਦੀਆਂ ਨੇ।ਸਿੰਘਾਂ ਨੂੰ ਭੇਜਕੇ ਸੰਤ ਜੀ ਨੇ ਗੁਰਮੀਤ ਸਿਓ ਤੇ ਓਹਦੇ ਮੁੰਡੇ ਨੂੰ ਓਸੇ ਵੇਲੇ ਚੁਕ ਲਿਆਦਾ ਤੇ ਗੁਰਮੀਤੇ ਨੂੰ ਕਿਹਾ ਆਹ ਦੇਖ ਤੇਰੀ ਨਾਮਰਦ ਔਲਾਦ ਦੀ ਕਰਤੂਤ, ਤੈਨੂੰ ਇਹ ਨੀ ਪਤਾ ਲੱਗਿਆ ਕਿ ਸਤਾਰਾਂ ਦਿਨਾਂ ਤੋਂ ਮੇਰੇ ਸ਼ੈਲਰ ਚ ਕੀ ਹੋ ਰਿਹਾ।ਜੇ ਇਹਦੀ ਥਾਂ ਤੇਰੀ ਧੀ ਹੁੰਦੀ ਫੇਰ ਜਰ ਲੈਂਦਾ।ਜੇ ਮਰਦ ਦਾ ਬੱਚਾਂ ਤਾਂ ਆਹ ਫੜ ਪਿਸਤੌਲ ਮਾਰ ਹੁਣੇ ਆਪਣੇ ਛੋਕਰੇ ਦੇ ਗੋਲੀ। ਗੁਰਮੀਤਾ ਸੰਤਾਂ ਦੇ ਪੈਰੀਂ ਡਿੱਗੇ ਮਿੰਨਤਾ ਤਰਲੇ ਪਾਵੇ,ਜੀ ਗਲਤੀ ਹੋਗੀ,ਨਿਆਣੀ ਉਮਰ ਆ,ਮੈਂ ਮੁਆਫੀ ਮੰਗਦਾਂ ਇਹਨੂੰ ਛੱਡ ਦਿਓ। ਸੰਤ ਜੀ ਕਹਿੰਦੇ ਜੇ ਗਲਤੀ ਹੋਗੀ ਸੁਧਾਰਲਾ,ਛੱਡ ਦਿੰਦੇ ਹਾਂ ਕੀ?ਵਿਆਹ ਕਰਾ ਸਕਦਾ ਤੇਰਾ ਮੁੰਡਾ ਇਹਦੇ ਨਾਲ ਤਾਂ ਨੀਵੀਆਂ ਪੈਗੀਆਂ,ਕੋਈ ਜੁਆਬ ਨਾ ਔੜੇ। ਸੰਤ ਜੀ ਕਹਿੰਦੇ ਜਾਅ ਗੁਰਮੀਤਿਆ ਹੁਣ ਸਾਡੀ ਧੀ ਆ ਇਹੇ। ਤੇਰੇ ਮੁੰਡੇ ਨੇ ਸਤਾਰਾਂ ਦਿਨ ਸਾਡੀ ਧੀ ਰੱਖੀ ਹੈ ਤੇ ਅਸੀਂ ਤੇਰਾ ਮੁੰਡਾ ਹੁਣ ਸਤਾਰਾਂ ਦਿਨਾਂ ਨੂੰ ਦੇਵਾਂਗੇ,ਲੈਜੀਂ ਆਕੇ। ਨਾਲੇ ਜਿਹੜੇ ਪੁਲਿਸ-ਪਲਸ ਆਲੇ ਤੇਰੇ ਯਾਰ ਆ ਓਨਾਂ ਨੂੰ ਸੁਨੇਹਾ ਦੇਦੀਂ ਜੇ ਹਿੰਮਤ ਆ ਤਾਂ ਲੈ ਜਾਣ ਮੈਤੋਂ ਆਕੇ। ਇਸ ਤੋਂ ਬਾਦ ਛੋਟੇ-ਛੋਟੇ ਟੁਕੜੇ ਕਰਕੇ ਗੁਰਮੀਤੇ ਦੇ ਮੁੰਡੇ ਨੂੰ ਬੋਰੀ ਚ ਪਾਕੇ ਵਾਪਸ ਕਰਤਾ ਇੱਕੀ ਦੀ ਇਕਤਾਲੀ ਬਦਲਾ ਲਿਆ। ਤਾਹੀਂ ਲੋਕ ਸਰਕਾਰ ਜਾਂ ਪੁਲਿਸ ਕੋਲ ਨਹੀਂ ਓਸ ਵੇਲੇ ਸੰਤਾਂ ਕੋਲ ਮਦਦ ਲਈ ਜਾਂਦੇ ਸਨ। ਅੱਜ ਦੇ ਸਮੇਂ ਵਿਚ ਹੇਗਾ ਕੋਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਵਰਗਾ?