ਅੰਗ੍ਰੇਜ ਵੀ ਆਉਂਦੇ ਹਨ ਸਬਜ਼ੀ ਦੀ ਖੇਤੀ ਸਿੱਖਣ

0
3077

ਸ਼ਾਹਾਬਾਦ ਦੇ ਪਿੰਡ ਡਾਡਲੂ ਵਾਸੀ ਹਰਬੀਰ ਸਿੰਘ ਨੇ ਰੋਜ਼ਗਾਰ ਹਾਸਲ ਕਰਨ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਮ.ਏ. ਦੀ ਡਿਗਰੀ ਹਾਸਲ ਕੀਤੀ | ਇਸ ਨੌਜਵਾਨ ਦਾ ਖੇਤੀ ਤੋਂ ਕੋਈ ਲੰਮਾ-ਚੌੜਾ ਨਾਤਾ ਵੀ ਨਹੀਂ ਸੀ | ਸਿਰਫ 2 ਕਨਾਲ ਦੀ ਜ਼ਮੀਨ ਵਾਲੇ ਇਸ ਨੌਜਵਾਨ ਦੇ ਸਿਰ ‘ਤੇ ਸਬਜ਼ੀ ਦੀ ਖੇਤੀ ਕਰਨ ਦਾ ਅਜਿਹਾ ਜਨੂਨ ਸਵਾਰ ਹੋਇਆ ਕਿ ਅੱਜ ਹਰਬੀਰ ਸਿੰਘ ਆਪਣੇ ਆਪ ਨੂੰ ਇਕ ਪ੍ਰਗਤੀਸ਼ੀਲ ਕਿਸਾਨ ਵਜੋਂ ਸਥਾਪਤ ਕਰ ਚੁੱਕੇ ਹਨ |ਅਹਿਮ ਪਹਿਲੂ ਇਹ ਹੈ ਕਿ ਯੁਵਾ ਪ੍ਰਗਤੀਸ਼ੀਲ ਕਿਸਾਨ ਹਰਬੀਰ ਸਿੰਘ ਹੁਣ ਅੰਗਰੇਜਾਂ ਨੂੰ ਸਬਜ਼ੀ ਦੀ ਖੇਤੀ ਕਰਨ ਦੇ ਟਿਪਸ ਸਿਖਾ ਰਹੇ ਹਨ | ਇਸ ਕਿਸਾਨ ਨੂੰ ਸੂਬਾਈ ਸਰਕਾਰ ਵਲੋਂ ਲਗਾਤਾਰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀਆਂ ਸਾਰੀ ਯੋਜਨਾਵਾਂ ਦਾ ਫਾਇਦਾ ਦਿੱਤਾ ਜਾ ਰਿਹਾ ਹੈ |

ਸ਼ਾਹਾਬਾਦ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਡਾਡਲੂ ‘ਚ ਕਿਸਾਨ ਹਰਬੀਰ ਸਿੰਘ ਨੇ ਸਾਲ 2005 ‘ਚ 2 ਕਨਾਲ ਖੇਤਰ ‘ਚ ਸਬਜ਼ੀਆਂ ਦੀ ਨਰਸਰੀ ਲਾਉਣ ਦਾ ਯਤਨ ਸ਼ੁਰੂ ਕੀਤਾ |ਹਰਬੀਰ ਸਿੰਘ ਦੇ ਯਤਨ ਪੂਰੇ ਮਨ ਨਾਲ ਸ਼ੁਰੂ ਕੀਤੇ ਗਏ ਸਨ | ਇਸ ਲਈ ਹੋਲੇ-ਹੋਲੇ 2 ਕਨਾਲ ਤੋਂ ਅੱਜ 14 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਨਰਸਰੀ ਨੂੰ ਸਥਾਪਤ ਕੀਤਾ | ਉਨ੍ਹਾਂ ਦੀ ਨਰਸਰੀ ਦੀ ਪਨੀਰੀ ਏਨੀ ਚੰਗੀ ਹੈ ਕਿ ਕਰੀਬ 8 ਹਜ਼ਾਰ ਤੋਂ ਜ਼ਿਆਦਾ ਕਿਸਾਨ ਸਬਜ਼ੀ ਫਾਰਮ ਹਾਊਸ ਨਾਲ ਜੁੜੇ ਹਨ ਤੇ ਸਬਜ਼ੀਆਂ ਦੀ ਪਨੀਰੀ ਵੀ ਖ਼ਰੀਦਦੇ ਹਨ |ਏਨਾ ਹੀ ਨਹੀਂ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ, ਰਾਜਸਥਾਨ, ਉਤਰਾਖ਼ਡ, ਬਿਹਾਰ ਸਮੇਤ ਹੋਰ ਸੂਬਿਆਂ ਦੇ ਨਾਲ-ਨਾਲ ਪਿਛਲੇ 2 ਸਾਲਾਂ ਤੋਂ ਕਿਸਾਨ ਹਰਬੀਰ ਸਿੰਘ ਦੀ ਪਨੀਰੀ ਦੀ ਮੰਗ ਇਟਲੀ ਜਿਹੇ ਦੇਸ਼ਾਂ ‘ਚ ਵੀ ਕੀਤੀ ਜਾ ਰਹੀ ਹੈ | (ਤੁਸੀਂ ਪੜ੍ਹ ਰਹੇ ਹੋ ਉੱਨਤ ਖੇਤੀ) ਹਰਬੀਰ ਸਿੰਘ ਨੇ ਦੱਸਿਆ ਕਿ ਨਰਸਰੀ ‘ਚ ਸਬਜ਼ੀ ਦੀ ਪਨੀਰੀ ਦੀ ਗੁਣਵੱਤਾ ‘ਤੇ ਵਿਸ਼ੇਸ਼ ਫੋਕਸ ਰੱਖਿਆ ਜਾ ਰਿਹਾ ਹੈ ਅਤੇ ਗੁਣਵੱਤਾ ਨਾਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਵੀ ਨਹੀਂ ਹੈ |

ਇਸ ਨਰਸਰੀ ‘ਚ ਟਪਕਾ ਅਤੇ ਫੁਹਾਰਾ ਸਿੰਚਾਈ ਤਕਨੀਕੀ ਨੂੰ ਅਪਣਾ ਕੇ ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ, ਗੋਭੀ, ਪਿਆਜ, ਬੈਂਗਨ ਜਿਹੀ ਸਬਜ਼ੀਆਂ ਦੇ ਨਾਲ-ਨਾਲ ਪਪੀਤੇ ਦੇ ਫਲ ਦੀ ਪਨੀਰੀ ਵੀ ਤਿਆਰ ਕੀਤੀ ਜਾ ਰਹੀ ਹੈ | ਇਸ ਨਰਸਰੀ ‘ਚ ਕਰੀਬ 200 ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ |ਕਿਹੜੇ-ਕਿਹੜੇ ਦੇਸ਼ਾਂ ਦੇ ਡੈਲੀਗੇਟ ਸਿੱਖ ਰਹੇ ਹਨ ਖੇਤੀ ਦੇ ਗੁਰ | ਹਰਬੀਰ ਸਿੰਘ ਦੇ ਨਰਸਰੀ ਫਾਰਮ ਹਾਊਸ ‘ਤੇ ਇੰਗਲੈਂਡ, ਹਾਲੈਂਡ, ਅਫਗਾਨਿਸਤਾਨ, ਇਜ਼ਰਾਈਲ, ਬੰਗਲਾਦੇਸ਼, ਨੇਪਾਲ ਆਦਿ ਦੇਸ਼ਾਂ ਦੇ ਡੇਲੀਗੇਟਸ ਪੁੱਜਦੇ ਹਨ | ਇਨ੍ਹਾਂ ਸਾਰੇ ਦੇਸ਼ਾਂ ਦੇ ਪ੍ਰਤੀਨਿਧੀ ਸਬਜ਼ੀ ਦੀ ਖੇਤੀ ਕਰਨ ਦੇ ਟਿਪਸ ਸਿਖਦੇ ਹਨ |10 ਕਰੋੜ ਦੀ ਪਨੀਰੀ ਵੇਚਣ ਦਾ ਟੀਚਾ |ਕਿਸਾਨ ਹਰਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ 3 ਕਰੋੜ ਦੀ ਪਨੀਰੀ ਵੇਚਣ ਦਾ ਟੀਚਾ ਤੈਅ ਕੀਤਾ ਹੈ। ਇਸ ਤਰਜ਼ ਉੱਤੇ ਕਦਮ ਵਧਾਉਂਦੇ ਹੋਏ ਉਹ ਆਉਂਦੇ ਸਾਲਾਂ ਵਿੱਚ 10 ਕਰੋੜ ਦੀ ਪਨੀਰੀ ਵੇਚਣ ਦਾ ਟੀਚਾ ਤੈਅ ਕਰੇਗਾ । ਉਨ੍ਹਾਂ ਦੱਸਿਆ ਕਿ ਪੌਦਿਆਂ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ। ਇਹੀ ਵਜ੍ਹਾ ਹੈ ਕਿ ਉਸ ਦੇ ਪੌਦਿਆਂ ਦੀ ਵੱਡੇ ਪੱਧਰ ‘ਤੇ ਮੰਗ ਹੈ।