ਭਾਰਤੀ ਫੌਜ ਵੱਲੋਂ ਸਰਹੱਦ ਪਾਰ ਕਰਕੇ ਹਮਲਾ, ਤਿੰਨ ਪਾਕਿ ਫੌਜੀ ਹਲਾਕ

0
1739

ਨਵੀਂ ਦਿੱਲੀ: ਭਾਰਤੀ ਫੌਜ ਨੇ ਲਾਈਨ ਆਫ਼ ਕੰਟਰੋਲ (ਐਲਓਸੀ) ‘ਤੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਫਾਇਰਿੰਗ ਦਾ ਮੋੜਵਾਂ ਜਵਾਬ ਦਿੱਤਾ ਹੈ। ਇਸ ਵਿੱਚ ਤਿੰਨ ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਹੈ। ਖ਼ਬਰ ਏਜੰਸੀ ਏਐਨਆਈ ਨੇ ਇੰਟੈਲੀਜੈਂਸ ਸੂਤਰਾਂ ਮੁਤਾਬਕ ਦੱਸਿਆ ਹੈ ਕਿ ਇੰਡੀਅਨ ਆਰਮੀ ਨੇ ਐਲਓਸੀ ਟੱਪ ਕੇ ਤਿੰਨ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰਕੇ ਸ਼ਨੀਵਾਰ ਨੂੰ ਹੋਈ ਘਟਨਾ ਦਾ ਬਦਲਾ ਲੈ ਲਿਆ।

LoC 'ਤੇ ਭਾਰਤ ਦੀ ਦੂਜੀ ਸਰਜੀਕਲ ਸਟ੍ਰਾਈਕ

LoC 'ਤੇ ਭਾਰਤ ਦੀ ਦੂਜੀ ਸਰਜੀਕਲ ਸਟ੍ਰਾਈਕ

Posted by ABP Sanjha on Dienstag, 26. Dezember 2017

ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਫੌਜੀ ਸੱਜਾਦ, ਸਿਪਾਹੀ ਅਬਦੁਲ ਰਹਿਮਾਨ ਤੇ ਸਿਪਾਹੀ ਐਮ ਉਸਮਾਨ ਮਾਰੇ ਗਏ ਹਨ। ਜ਼ਖਮੀ ਫੌਜੀ ਦੀ ਪਛਾਣ ਅਲਤਾਫ਼ ਹੁਸੈਨ ਵਜੋਂ ਹੋਈ ਹੈ। ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਰਾਵਲਕੋਟ ਸੈਕਟਰ ਤਹਿਤ ਆਉਣ ਵਾਲੇ ਰਾਖਛਿਕਰੀ ਵਿੱਚ ਭਾਰਤੀ ਫੌਜ ਵੱਲ਼ੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਸਾਡੇ ਤਿੰਨ ਫੌਜੀਆਂ ਨੂੰ ਸ਼ਹਾਦਤ ਮਿਲੀ ਹੈ, ਤੇ ਇੱਕ ਜ਼ਖਮੀ ਹੈ। ਭਾਰਤੀ ਫੌਜ ਨੇ ਕਿਹਾ ਹੈ ਕਿ ਤਿੰਨਾਂ ਪਾਕਿ ਫੌਜੀ ਉਸ ਵੇਲੇ ਮਾਰੇ ਗਏ ਜਦ ਭਾਰਤ ਵੱਲੋਂ ਦੂਜੇ ਪਾਸਿਓਂ ਹੋਣ ਵਾਲੀ ਫਾਇਰਿੰਗ ਦਾ ਜਵਾਬ ਦਿੱਤਾ ਸੀ।

ਸਰਜੀਕਲ ਸਟ੍ਰਾਈਕ 'ਤੇ ਸ਼ਹੀਦ ਪਰਿਵਾਰਾਂ ਦੀ ਪ੍ਰਤੀਕਰਮ

ਸਰਜੀਕਲ ਸਟ੍ਰਾਈਕ 'ਤੇ ਸ਼ਹੀਦ ਪਰਿਵਾਰਾਂ ਦੀ ਪ੍ਰਤੀਕਰਮ

Posted by ABP Sanjha on Dienstag, 26. Dezember 2017

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੁਪਹਿਰ ਵਿੱਚ ਪਾਕਿਸਤਾਨ ਵੱਲੋਂ ਅਚਾਨਕ ਇੰਡੀਅਨ ਪੋਸਟ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਸੀ। ਰਾਜੌਰੀ ਵਿੱਚ ਸਥਿਤ ਐਲਓਸੀ ਨਾਲ ਲੱਗੇ ਕੇਰੀ ਸੈਕਟਰ ਵਿੱਚ ਹੋਈ ਇਸ ਘਟਨਾ ਵਿੱਚ ਮੇਜਰ ਪ੍ਰਫੁੱਲ ਅੰਬਾਦਾਸ, ਲਾਂਸ ਨਾਇਕ ਗੁਰਮੇਲ ਸਿੰਘ, ਨਾਇਕ ਕੁਲਦੀਪ ਸਿੰਘ ਤੇ ਸਿਪਾਹੀ ਪਰਗਟ ਸਿੰਘ ਸ਼ਹੀਦ ਹੋ ਗਏ ਸਨ। ਇਸ ਸਾਲ ਦਸੰਬਰ ਤੱਕ ਪਾਕਿਸਤਾਨ ਵੱਲੋਂ 881 ਵਾਲ ਸੀਜ਼ਫਾਇਰ ਤੋੜਿਆ ਗਿਆ ਹੈ।