ਦੇਖੋ ਜਸਟਿਨ ਟਰੂਡੋ ਦਾ ਇਨਸਾਨੀਅਤ ਲਈ ਇੱਕ ਵੱਡਾ ਕਦਮ .. ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ

0
1275

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡੀ ਪਹਿਲਕਦਮੀ ਕਰਦੇ ਹੋੲੇ ਸੀਰੀਆ ਦੇ ਦੁਖੀ ਲੋਕਾਂ ਨੂੰ ਗਲ ਲਾਇਆ ਹੈ । ਓ੍ਹਨਾਂ ਨੇ ਸੀਰੀਆ ਤੋਂ ਕੈਨੇਡਾ ਦੀ ਸ਼ਰਨ ਵਿੱਚ ਆੲੇ ਲੋਕਾਂ ਦਾ ਭਰਵਾਂ ਸਵਾਗਤ ਕੀਤਾ .. ਟਰੂਡੋ ਨੇ ਮਾਨਵਾਤਾ ਦੀ ਇਹ ਵੱਡੀ ਮਿਸਾਲ ਪੈਦਾ ਕੀਤੀ ਹੈ ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਚਰਚਾ ਪੂਰੀ ਦੁਨੀਆ ਵਿੱਚ ਹੋ ਰਹੀ ਹੈ ਓ੍ਹਨਾ ਨੇ ਮਾਨਵਤਾ ਦੀ ਅਜਿਹੀ ਵੱਡੀ ਮਿਸਾਲ ਪੈਦਾ ਕੀਤੀ ਹੈ ਜਿਸ ਨਾਲ ਹਿੰਸਾ ਫਲਾਓਣ ਵਾਲੀਆਂ ਵਿੱਚ ਕੋਈ ਨਾ ਕੋਈ ਸੁਨੇਹਾ ਜਰੂਰ ਜਾਵੇਗਾ ..।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੀਰੀਆ ਦੇ ਦੁਖੀ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਜਿਸ ਦੀ ਸਭ ਪਾਸੇ ਭਰਪੂਰ ਸ਼ਲਾਘਾ ਹੋ ਰਹੀ ਹੈ ।

ਬੀਤੇ ਦਿਨੀ ਕੈਨੇਡਾ ਦੀ ਸੈਨਾ ਦਾ ਜਹਾਜ 163 ਸੀਰੀਆਈ ਲੋਕਾਂ ਨੂੰ ਲੈ ਕੇ ਕੈਨੇਡਾ ਪੁੱਜਾ ਤਾਂ ਜਸਟਿਨ ਟਰੂਡੋ ਨੇ ਬਾਹਾਂ ਫੇਲਾ ਕੇ ਸਭ ਦਾ ਸਵਾਗਤ ਕੀਤਾ ।  ਮਾਨਵਤਾ ਨੂੰ ਬਚਾਓਣ ਲਈ ਇਹ ਕੈਨੇਡਾ ਦਾ ਨੇਕ ੳੁਪਰਾਲਾ ਹੈ। ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ।

ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ ‘ਚੋ ਇੱਕ ਹੈ।ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ।