ਜੇ ਤੁਸੀਂ ਵਰਕ ਪਰਮਿਟ ਵੀਜ਼ਾ ‘ਤੇ ਜਾਣਾ ਚਾਹੁੰਦੇ ਹੋ ਕੈਨੇਡਾ\ਆਸਟ੍ਰੇਲੀਆ ਤਾਂ ਜ਼ਰੂਰ ਪੜ੍ਹੋ ਇਹ ਖਬਰ

0
4422

ਜੇਕਰ ਤੁਸੀਂ ਕੈਨੇਡਾ\ਆਸਟ੍ਰੇਲੀਆ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਤੁਸੀਂ ਜੀ. ਜੀ. ਆਈ. ਗਰੁੱਪ ਰਾਹੀਂ ਕੈਨੇਡਾ\ਆਸਟ੍ਰੇਲੀਆ ਲਈ ਦੋ ਸਾਲ ਦੇ ਵਰਕ ਪਰਮਿਟ ਵੀਜ਼ਾ ਅਤੇ ਪੀ. ਆਰ. ਲਈ ਅਪਲਾਈ ਕਰ ਸਕਦੇ। ਕੈਨੇਡਾ ‘ਚ ਫਰੂਟ ਪੈਕਰ, ਸਟੋਰ ਕੀਪਰ, ਪਲੰਬਰ, ਡਰਾਈਵਰ, ਸੁਪਰਵਾਈਜ਼ਰ, ਕੰਪਿਊਟਰ ਆਪਰੇਟਰ, ਵੈਲਡਰ ਸਕਿਓਰਿਟੀ ਗਾਰਡ ਅਤੇ ਹੈਲਪਰਾਂ ਦੀ ਲੋੜ ਹੈ। ਕੈਨੇਡਾ\ਆਸਟ੍ਰੇਲੀਆ ਜਾ ਕੇ ਰਹਿਣ ਅਤੇ ਖਾਣ ਪੀਣ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਵੇਗੀ।

ਜੀ. ਜੀ. ਆਈ. ਗਰੁੱਪ ਰਾਹੀਂ 7 ਸਾਲਾਂ ‘ਚ ਕਈ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਚੁੱਕੇ ਹਨ। ਚਾਹਵਾਨ ਅਪਲਾਈ ਕਰਨ ਤੋਂ ਪਹਿਲਾਂ ਜੀ. ਜੀ. ਆਈ. ਗਰੁੱਪ ਵਲੋਂ ਪਹਿਲਾਂ ਲਗਵਾਏ ਵੀਜ਼ੇ ਵੀ ਦੇਖ ਸਕਦੇ ਹਨ। ਜੇਕਰ ਤੁਸੀਂ ਵਿਦੇਸ਼ ਜਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗਿੱਲ ਚੌਂਕ ਨੇੜੇ ਐੱਚ. ਡੀ. ਐੱਫ. ਸੀ. ਬੈਂਕ, ਸਾਈਕਲ ਮਾਰਕੀਟ ਲੁਧਿਆਣਾ ਸਥਿਤ ਜੀ. ਜੀ. ਆਈ. ਗਰੁੱਪ ਦੇ ਦਫਤਰ ਜਾਂ 97807-45727, 97807-45728 ‘ਤੇ ਸੰਪਰਕ ਕਰ ਸਕਦੇ ਹੋ।
ਪਾਠਕ ਨੋਟ ਕਰਨ : ਇਹ ਖਬਰ ਇਸ਼ਤਿਹਾਰੀ ਹੈ।

ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ ‘ਚੋ ਇੱਕ ਹੈ।
ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ I 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।