ਕੈਪਟਨ ਅਮਰਿੰਦਰ ਸਿੰਘ ਅੱਜ ਜਾਰੀ ਕਰਨਗੇ ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ

0
850

ਸਰਕਾਰ ਨੇ ਸਰਕਾਰੀ ਬੈਕਾਂ ਦੇ ਕਰਜ਼ੇ ਮੁਆਫ ਕਰਨ ਤੋਂ ਬਾਅਦ ਹੁਣ ਕਿਸਾਨਾਂ ਦੇ ਪ੍ਰਾਈਵੇਟ ਬੈਕਾਂ ਦੇ ਕਰਜ਼ੇ ਮੁਆਫ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅੱਜ ਨਕੋਦਰ ‘ਚ ਜਾਰੀ ਕਰਨਗੇ ਕਰਜ਼ ਮੁਆਫੀ ਦੀ ਦੂਸਰੀ ਕਿਸ਼ਤ। ਤਾਜ਼ਾਂ ਖਬਰ ਦੇ ਅਨੁਸਾਰ ਆਪ ਪਾਰਟੀ ਵਾਲਿਆਂ ਨੇ ਕੈਪਟਨ ਦਾ ਘਿਰਾਓ ਕਰਨ ਜਾ ਰਹੇ ਹਨ ਜਿਹਨਾਂ ਨੂੰ ਕਿ ਪੁਲਿਸ ਨੇ ਰੋਕਿਆ ਹੈ।ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਪਹਿਲੇ ਪੜਾਅ ਵਿਚ ਸਹਿਕਾਰੀ ਬੈਕਾਂ ਤੋਂ ਕਰਜ਼ੇ ਲੈਣ ਵਾਲ਼ੇ ਦੋ ਲੱਖ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਸਨ।

ਪਰ ਵਪਾਰਕ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਗਿਣਤੀ ਕਿਤੇ ਵਧ ਦੱਸੀ ਜਾ ਰਹੀ ਹੈ। ਸਰਕਾਰ ਇਨ੍ਹਾਂ ਕਿਸਾਨਾਂ ਦੇ 2-2 ਲੱਖ ਰੁਪਏ ਦੇ ਕਰਜ਼ਿਆਂ ਨੂੰ ਮੁਆਫ ਕਰਨ ‘ਚ ਲੱਗੀ ਹੋਈ ਹੈ। ਪਹਿਲਾ ਪੜਾਅ ਪੂਰਾ ਹੋ ਚੁੱਕਾ ਹੈ ਜਦਕਿ ਦੂਜੇ ਪੜਾਅ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਬੁੱਧਵਾਰ ਨਕੋਦਰ ‘ਚ ਲੱਗਭਗ 200 ਕਰੋੜ ਰੁਪਏ ਦੇ ਹੋਰ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ।ਸਰਕਾਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕੇ ਸਰਕਾਰ ਨੇ ਵਪਾਰਕ ਬੈਂਕਾਂ ਤੋਂ 2-2 ਲੱਖ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀ ਜਾਣਕਾਰੀ 15 ਮਾਰਚ ਤਕ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਨੇ ਕਰਜ਼ੇ ਲਏ ਹਨ , ਉਨ੍ਹਾਂ ਕਿਸਾਨਾਂ ਦੀ ਵੇਰਿਫਿਕੇਸ਼ਨ ਸ਼ੁਰੂ ਕਰੇਗੀ।

ਵਪਾਰਕ ਬੈਂਕਾਂ ‘ਚ ਜਨਤਕ ਅਤੇ ਨਿੱਜੀ ਖੇਤਰ ਦੇ ਬੈਂਕਾਂ ਤੋਂ ਇਲਾਵਾ ਪੇਂਡੂ ਵਿਕਾਸ ਬੈਂਕ ਵੀ ਸ਼ਾਮਲ ਹਨ। ਕਿਸਾਨ ਕਰਜ਼ਾ ਮੁਆਫੀ ਯੋਜਨਾ ਤਹਿਤ ਕਿਸਾਨਾਂ ਦੀ ਵੇਰਿਫਿਕੇਸ਼ਨ ਵਿਚ ਮੁਸ਼ਕਲਾਂ ਆਈਆਂ ਸਨ। ਕਿਉਂਕਿ ਲੋਕਾਂ ਨੇ ਆਰੋਪ ਲਗਾਏ ਸਨ ਕੇ ਜਿਨ੍ਹਾਂ ਕਿਸਾਨਾਂ ਦੀ ਦੂਸਰੇ ਸੂਬਿਆਂ ਵਿਚ ਜ਼ਮੀਨ ਹੈ ਉਹ ਵੀ ਇਸ ਯੋਜਨਾ ਤਹਿਤ ਕਰਜ਼ਾ ਮੁਆਫ ਕਰਵਾ ਚੁੱਕੇ ਹਨ। ਇਸ ਲਈ ਕੈਪਟਨ ਨੇ ਇਸ ਕੰਮ ਦੀ ਜ਼ਿਮੇਵਾਰੀ ਵਿਧਾਇਕਾਂ ਨੂੰ ਸੌਂਪੀ ਸੀ।
ਇਹ ਵੀ ਪੜੋ :
ਪੰਜਾਬ ਵਿੱਚ ਇੱਕ ਪਾਸੇ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕ ਨਹੀਂ ਰਿਹਾ, ਉੱਤੋਂ ਇਸ ਵਾਰ ਕਿਸਾਨ ਕਣਕ ਦੀ ਫਸਲ ਨੂੰ ਚਾਰੇ ਲਈ ਇਸਤੇਮਾਲ ਕਰਨ ਉੱਤੇ ਮਜਬੂਰ ਹੋ ਗਿਆ ਹੈ। ਦਰਸਲ ਇਸ ਵਾਰ ਕਣਕ ਦੀ ਫਸਲ ਉੱਤੇ ਫਲਾਰਿੰਸ ਮਾਇਨਰ ਦੀ ਮਾਰ ਪਈ ਹੈ, ਜਿਸਨੂੰ ਆਮ ਭਾਸ਼ਾ ਵਿੱਚ ਗੁੱਲੀ ਡੰਡਾ ਕਿਹਾ ਜਾਂਦਾ ਹੈ।ਗੁੱਲੀ-ਡੰਡੇ ਦੀ ਮਾਰ ਕਾਰਨ ਫਸਲਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਆਲਮ ਇੱਥੋਂ ਤੱਕ ਹੈ ਕਿ ਚਾਰ ਗੁਣਾ ਜਿਆਦਾ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਉੱਤੇ ਵੀ ਇਸ ਰੋਗ ਤੋਂ ਛੁਟਕਾਰਾ ਨਹੀਂ ਮਿਲ ਰਿਹਾ। ਇੱਥੋਂ ਤੱਕ ਦੀ ਖੇਤੀਬਾੜੀ ਵਿਭਾਗ ਵੀ ਮਜਬੂਰ ਨਜ਼ਰ ਆ ਰਿਹਾ ਹੈ।ਖੇਤੀਬਾੜੀ ਦੇ ਲਗਾਤਾਰ ਵਧ ਰਹੇ ਖਰਚਿਆਂ ਕਾਰਨ ਕਿਸਾਨਾਂ ਦਾ ਪਹਿਲਾਂ ਹੀ ਲੱਕ ਟੁੱਟਿਆ ਹੋਇਆ ਹੈ ਅਤੇ ਉਪਰੋਂ ਹੁਣ ਗੁੱਲੀ-ਡੰਡੇ ਨੇ ਕਸਰ ਬਾਕੀ ਨਹੀਂ ਛੱਡੀ।

ਇਹ ਨਦੀਨ ਇਸ ਕਦਰ ਸ਼ਕਤੀਸ਼ਾਲੀ ਹੋ ਚੁੱਕਿਆ ਹੈ ਕਿ ਵਾਰ-ਵਾਰ ਸਪ੍ਰੇਹਾਂ ਕਰਨ ਦੇ ਬਾਵਜੂਦ ਇਹ ਨਦੀਨ ਨਹੀਂ ਹੋ ਰਿਹਾ। ਲਿਹਾਜਾ ਕਿਸਾਨਾਂ ਨੂੰ ਪਤਾ ਚੱਲ ਗਿਆ ਹੈ ਦੀ ਇਸ ਵਾਰ ਉਨ੍ਹਾਂਨੂੰ ਹਰ ਇੱਕ ਏਕੜ ਜ਼ਮੀਨ ਵਿੱਚੋਂ 5 ਕੁਇੰਟਲ ਕਣਕ ਘੱਟ ਮਿਲਣ ਵਾਲੀ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਵਾਰ ਫਸਲ ਦੀ ਲਾਗਤ ਵੀ ਪੂਰਾ ਨਹੀਂ ਹੋਵੇਗਾ।ਅਜਨਾਲਾ ਦੇ ਕਈ ਪਿੰਡਾਂ ਵਿੱਚ ਜਾ ਕੇ ਜਦੋਂ ਗੁੱਲੀ ਡੰਡਾ ਤੋਂ ਪ੍ਰੇਸ਼ਾਨ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਵਾਰ-ਵਾਰ ਸਪ੍ਰੇਅ ਕਰਨ ਉੱਤੇ ਵੀ ਨਦੀਨ ਖ਼ਤਮ ਨਹੀਂ ਹੋ ਰਹੇ। ਉਨ੍ਹਾਂ ਨੂੰ ਲਗਦਾ ਹੈ ਦੀਆਂ ਉਨ੍ਹਾਂ ਨੂੰ ਪੈਸਟੀਸਾਇਡਸ ਹੀ ਨਕਲੀ ਮਿਲ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਦੀਆਂ ਉਨ੍ਹਾਂ ਨੂੰ ਕਰਜ਼ ਮੁਆਫ਼ੀ ਨਹੀਂ ਚਾਹੀਦਾ ਹੈ ਬੱਸ ਉਨ੍ਹਾਂ ਦੀ ਫਸਲੇ ਕਿਸੇ ਤਰ੍ਹਾਂ ਨਾਲ ਬਚੀ ਰਹੇ ਅਤੇ ਉਨ੍ਹਾਂ ਨੂੰ ਜ਼ਮੀਨ ਤੋਂ ਪੂਰੀ ਫਸਲ ਮਿਲੇ।ਉੱਧਰ ਜਦੋਂ ਇਸ ਸਬੰਧ ਵਿੱਚ ਜਿਲਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਧਿਕਾਰੀ ਨਾਲ ਗੱਲ ਕੀਤੀ ਤਾਂ ਪਹਿਲਾਂ ਤਾਂ ਉਨ੍ਹਾਂਨੇ ਕਿਸਾਨਾਂ ਦੇ ਇਸ ਨੁਕਸਾਨ ਦਾ ਠੀਕਰਾ ਕਿਸਾਨਾਂ ਦੇ ਸਿਰ ਹੀ ਭੰਨਿਆ ਕਿ ਕਿਸਾਨ ਫਸਲਾਂ ਉੱਤੇ ਛਿੜਕਾਅ ਕਰਦੇ ਸਮੇਂ ਤਕਨੀਕੀ ਨਿਯਮਾਂ ਦਾ ਪਾਲਣ ਨਹੀਂ ਕਰਦੇ।

ਫਿਰ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਖੇਤੀਬਾੜੀ ਯਨਿਵਰਸਿਟੀ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈਅਤੇ ਇਸ ਉੱਤੇ ਬਕਾਇਦਾ ਰਿਸਰਚ ਚੱਲ ਰਹੀ ਹੈ ਅਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਨਦੀਨ ਮਾਰਨ ਦੀ ਅਜਿਹੀ ਕਾਰਗਰ ਦਵਾਈ ਅਜਿਹੀ ਬਣੇ, ਜਿਸਦਾ ਜ਼ਮੀਨ ਉੱਤੇ ਮਾੜਾ ਪ੍ਰਭਾਵ ਨਾ ਪਏ। ਲਿਹਾਜਾ ਇਸ ਸਬੰਧ ਵਿੱਚ ਹਾਲੇ ਖੇਤੀਬਾੜੀ ਵਿਭਾਗ ਵੀ ਬੇਵੱਸ ਨਜ਼ਰ ਆਇਆ।ਉਥੇ ਹੀ ਮੁੱਖ ਖੇਤੀਬਾੜੀ ਅਧਿਕਾਰੀ ਦੇ ਦਫਤਰ ਵਿੱਚ ਵੀ ਕੁੱਝ ਅਜਿਹੇ ਕਿਸਾਨ ਮਿਲੇ ਜਿਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਦੀ ਗਾਇਡ ਲਾਇੰਜ਼ ਤਹਿਤ ਹੀ ਉਨ੍ਹਾਂ ਨੇ ਸਪ੍ਰੇਅ ਕੀਤਾ ਹੈ। ਹੁਣ ਉਨ੍ਹਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ, ਅਜਿਹੇ ਵਿੱਚ ਉਹ ਮੁਆਵਜਾ ਹਾਸਲ ਕਰਨ ਲਈ ਚੱਕਰ ਲਗਾ ਰਹੇ ਹਨ।