ਕਿਸਾਨਾਂ ਹੱੱਕ ਵਿਚ ਨਿੱੱਤਰਿਆ ਬੱੱਬੂ ਮਾਨ-ਲਾਇਆ ਕੈਪਟਨ ਤੇ ਤਵਾ (ਵੀਡੀਓ)

0
1972

ਪਿਛਲੀ ‘ਕਾਲੀ ਸਰਕਾਰ ਜਿਥੇ ਕਿਸਾਨਾਂ ਨੂੰ ਮੁਫ਼ਤ ਮੋਟਰਾਂ ਦੀ ਬਿਜਲੀ ਦਿੱਤੀ ਸੀ ਓਥੇ ਹੁਣ ਦੀ ਕਾਂਗਰਸ ਸਰਕਾਰ ਮੋਟਰਾਂ ਤੇ ਬਿੱਲ ਲਾਉਣ ਦੀ ਤਿਆਰੀ ਕਰ ਰਹੀ ਹੈ। ਕਿਸਾਨ ਸਰਕਾਰ ਵੱਲੋਂ ਮੋਟਰਾਂ ‘ਤੇ ਮੀਟਰ ਲਾਉਣ ਦਾ ਵਿਰੋਧ ਕਰਦੇ ਆ ਰਹੇ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਉਨ੍ਹਾਂ ਤੋਂ ਖੇਤੀ ਲਈ ਵਰਤੀ ਜਾਣ ਵਾਲੀ ਬਿਜਲੀ ਦਾ ਬਿਲ ਵਸੂਲਣ ਦੀ ਤਿਆਰੀ ਵਿੱਚ ਹੈ। ਕਿਸਾਨ ਸਰਕਾਰ ਦੇ ਇਸ ਕਦਮ ਦਾ ਲਗਾਤਾਰ ਵਿਰੋਧ ਕਰ ਦੇ ਆ ਰਹੇ ਹਨ।

ਇਸੇ ਦੇ ਚਲਦਿਆਂ ਪੰਜਾਬੀ ਗਾਇਕ ਬੱਬੂ ਮਾਨ ਨੇ ਇਸ ਮਾਮਲੇ ਤੇ ਇੱਕ ਕਿਸਾਨ ਦੀ ਕਹਾਣੀ ਨੂੰ ਇੱਕ ਗੀਤ ਰਾਹੀਂ ਬਿਆਨ ਕੀਤਾ ਹੈ। ਮੋਟਰਾਂ ਤੇ ਲਗਾਏ ਗਏ ਬਿਜਲੀ ਦੇ ਮੀਟਰਾਂ ਬਾਰੇ ਬੱਬੂ ਮਾਨ ਨੇ ਗੀਤ ਗਿਆ ਤੇ ਨਾਲ ਨਾਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੀ ਤਵਾ ਲਾਇਆ ਹੈ।

ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੋਟਰਾਂ ‘ਤੇ ਮੀਟਰ ਲਾਉਣ ਬਾਰੇ ਸਫਾਈ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਬਿਜਲੀ ਦੇ ਬਿਲ ਨਹੀਂ ਲਾਉਣ ਜਾ ਰਹੀ। ਸਰਕਾਰ ਦੀ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਇਲਟ ਸਟੱਡੀ ਰਾਹੀਂ ਇੱਕ ਤਜ਼ਰਬੇ ਦੇ ਤੌਰ ਦੇ ‘ਤੇ ਛੇ ਫੀਡਰਾਂ ਵਿੱਚ ਮੋਟਰਾਂ ‘ਤੇ ਮੀਟਰ ਲਗਾਏ ਜਾਣਗੇ।

ਇੱਕ ਫੀਡਰ ਵਿੱਚ ਤਕਰੀਬਨ ਪੰਜ ਸੌ ਕਿਸਾਨ ਸ਼ਾਮਲ ਹਨ। ਇਨ੍ਹਾਂ ਕਿਸਾਨਾਂ ਨੂੰ 48 ਹਜ਼ਾਰ ਪ੍ਰਤੀ ਕੁਨੈਕਸ਼ਨ ਦੇ ਹਿਸਾਬ ਨਾਲ ਸਬਸਿਡੀ ਹਰ ਸਾਲ ਹੀ ਪੇਸ਼ਗੀ ਦੇ ਰੂਪ ਵਿੱਚ ਸਿੱਧੀ ਦਿੱਤੀ ਜਾਵੇਗੀ। ਹੁਣ ਕਿਸਾਨ ਦੇ ਹੱਥ ਹੈ ਕਿ ਉਹ ਕਿੰਨੀ ਬਿਜਲੀ ਵਰਤ ਕੇ ਉਸ ਵਿੱਚੋਂ ਕਿੰਨੇ ਪੈਸੇ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਅਤੇ ਪਾਣੀ ਨੂੰ ਬਚਾਉਣ ਦਾ ਇੱਕ ਤਜਰਬਾ ਕੀਤਾ ਜਾ ਰਿਹਾ ਹੈ ਲੋਕਾਂ ਉੱਪਰ ਬਿੱਲ ਨਹੀਂ ਲਾਏ ਜਾ ਰਹੇ।