ਆਖਿਰ ਕਿਓਂ ਕੀਤੀ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਅਪੀਲ II ਜਾਣੋ ਪੂਰੀ ਖਬਰ

0
1639

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਭਾਰਤ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਹੀ ਰਸਤੇ ਨਾਲ ਹੀ ਕੈਨੇਡਾ ‘ਚ ਪੜ੍ਹਾਈ ਕਰਨ ਲਈ ਆਉਣ। ਇਸ ਦੇ ਨਾਲ ਉਨ੍ਹਾਂ ਨੂੰ ਕੈਨੇਡਾ ‘ਚ ਪੂਰਾ ਸਨਮਾਨ ਵੀ ਮਿਲਦਾ ਹੈ ਅਤੇ ਸਮੇਂ-ਸਮੇਂ ‘ਤੇ ਉਸ ਦੀ ਤਰੱਕੀ ਦੇ ਵੀ ਚਾਂਸ ਬਣਦੇ ਰਹਿੰਦੇ ਹਨ। ਉਥੇ ਹੀ ਦੂਜੇ ਪਾਸੇ ਗਲਤ ਢੰਗ ਨਾਲ ਕੈਨੇਡਾ ‘ਚ ਆਉਣ ਵਾਲੇ ਖੁਦ ਵੀ ਖਰਾਬ ਹੁੰਦੇ ਹਨ । ਪੰਜਾਬੀਆਂ ਦਾ ਵੀ ਨਾਮ ਖਰਾਬ ਕਰਦੇ ਹਨ।

ਹਰਜੀਤ ਸਿੰਘ ਸੱਜਣ ਨਵਾਂਸ਼ਹਿਰ ਨਿਵਾਸੀ ਇਕ ਐੱਨ. ਆਰ. ਆਈ. ਦੇ ਬੇਟੇ ਦੇ ਵਿਆਹ ਸਮਾਰੋਹ ‘ਚ ਹਿੱਸਾ ਲੈਣ ਵੈਨਕੂਵਰ ਦੇ ਨਾਨਕਸਰ ਗੁਰੂਦੁਆਰੇ ‘ਚ ਆਏ ਹੋਏ ਸਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉਥੇ ਉਨ੍ਹਾਂ ਨੇ ਨਵਾਂਸ਼ਹਿਰ ਤੋਂ ਵਿਆਹ ਸਮਾਰੋਹ ‘ਚ ਗਏ ਪੰਜਾਬੀਆਂ ਡਾ. ਸੁਨੀਲ ਸ਼ਰਮਾ( ਲੰਬੜ) ਨਾਲ ਉਨ੍ਹਾਂ ਦੀ ਪਤਨੀ ਮੋਨਿਕਾ ਸ਼ਰਮਾ, ਪੁੱਤਰ ਅਕਸ਼ੇ ਚੇੜਾ,ਮਨਜੀਤ ਸਿੰਘ, ਸੰਜੂ, ਰਾਜ ਕੁਮਾਰ, ਰਸ਼ਪਾਲ ਚੇਰਾ, ਆਦਿ ਨਾਲ ਗੱਲਬਾਤ ਕਰਦੇ ਹੋਏ ਕਹੇ। ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਸਰਕਾਰ ਪੰਜਾਬੀ ਭਾਸ਼ਾ ਅਤੇ ਪੰਜਾਬੀਆਂ ਦੀ ਈਨਾਮਦਾਰੀ ਦੀ ਕਾਇਲ ਹੈ। ਡਾ. ਸੁਨੀਲ ਸ਼ਰਮਾ ਨੇ ਦੱਸਿਆ ਕਿ ਹਰਜੀਤ ਸਿੰਘ ਸੱਜਣ ਸ਼ਹਿਰ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਉਹ ਪੰਜਾਬੀਆਂ ਦੇ ਹਰ ਸਮਾਰੋਹ ‘ਚ ਪਹੁੰਚ ਕੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕਰਦੇ ਹਨ।

ਇਹੀ ਖਬਰ ਅੰਗ੍ਰੇਜੀ ਚ ਪੜੋ
Canada’s Defense Minister Harjeet Singh Sajjan urged the students of India to come to Canada to study on the right track. In addition, they also get full honors in Canada and from time to time their progress continues to be a bit of a chance. On the other hand, those who come to Canada illegally on their other side are spoiled and spoil the names of Punjabis too.Harjeet Singh Sajjan Nawanshahr resident An N. R. I have Nanaksar of Vancouver was attending the wedding of his son. Expressing the words, he said that Punjabis who went to Nawanshahar from the wedding ceremony Talking to Sunil Sharma (Lambar) with his wife Monika Sharma, son Akshay Chera, Manjit Singh, Sanju, Raj Kumar, Rashpal Chera, etc. Harjeet Singh Sajjan said that the government was convinced of the promotion of Punjabi language and Punjabis. Dr. Sunil Sharma said that Harjeet Singh is from Sajjan town Hoshiarpur. They reassure their courage by reaching out to every event of Punjabis.